Friday, March 6, 2026

ਦਿੱਲੀ ਕਮੇਟੀ ਦੇ ਇਟਾਰਸੀ ਗੁਰਮਤਿ ਸਮਾਗਮ ਵਿੱਚ 67 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ

PPN1705201614 PPN1705201615ਨਵੀਂ ਦਿੱਲੀ, 17 ਮਈ (ਅੰਮ੍ਰਿਤ ਲਾਲ ਮੰਨਣ) –  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਮੱਧਪ੍ਰਦੇਸ਼ ਦੇ ਇਟਾਰਸੀ ਵਿੱਖੇ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ 67 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਗੁਰਦੁਆਰਾ ਗੁਰੂ ਨਾਨਕ ਸਭਾ, ਮਾਲਵੀਯਗੰਜ ਵਿਖੇ ਹੋਏ ਦੋ ਦਿਨੀਂ ਸਮਾਗਮ ਦੌਰਾਨ ਦਿੱਲੀ ਕਮੇਟੀ ਦੇ ਪੰਜ ਪਿਆਰਿਆਂ ਵੱਲੋਂ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ।ਇਸ ਮੌਕੇ ਕਮੇਟੀ ਦੀ ਘੁਮੰਤਰੂ ਸਿੱਖ ਸਮਾਜ ਸੈਲ ਦੇ ਕੋਓਡੀਨੇਟਰ ਬਿਬੇਕ ਸਿੰਘ ਮਾਟਾ ਨੇ ਹਾਜ਼ਰੀ ਭਰਦੇ ਹੋਏ ਕਮੇਟੀ ਵੱਲੋਂ ਸਿਕਲੀਘਰ ਸਿੱਖਾਂ ਦੀ ਸਮਾਜਿਕ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸੰਗਤਾਂ ਨੂੰ ਜਾਣਕਾਰੀ ਦਿੱਤੀ। ਪੰਥ ਪ੍ਰਸਿੱਧ ਰਾਗੀ ਜੱਥਿਆਂ ਅਤੇ ਕਥਾਵਾਚਕਾਂ ਨੇ ਵੀ ਇਸ ਮੌਕੇ ਹਾਜ਼ਰੀ ਭਰਦੇ ਹੋਏ ਦਿੱਲੀ ਤੋਂ ਹਜ਼ਾਰਾ ਮੀਲ ਦੂਰ ਵੱਸਦੇ ਸਿਕਲੀਘਰ ਸਿੱਖਾਂ ਦੀ ਸਾਰ ਲੈਣ ਲਈ ਦਿੱਲੀ ਕਮੇਟੀ ਵੱਲੋਂ ਕੀਤੇ ਗਏ ਉਪਰਾਲੇ ਦੀ ਸਲਾਘਾ ਵੀ ਕੀਤੀ।
ਮਾਟਾ ਨੇ ਦੱਸਿਆ ਕਿ 67 ਪ੍ਰਾਣੀਆਂ ਦੇ ਇਸ ਵਾਰ ਅੰਮ੍ਰਿਤ ਛੱਕਣ ਉਪਰੰਤ ਹੁਣ ਬਹੁਤ ਥੋੜੀ ਗਿਣਤੀ ਵਿਚ ਇਟਾਰਸੀ ਵਿਚ ਵੱਸਦੇ ਸਿਕਲੀਘਰ ਸਮਾਜ ਦੇ ਮੈਂਬਰ ਗੈਰ ਅੰਮ੍ਰਿਤਧਾਰੀ ਰਹਿ ਗਏ ਹਨ ਜਿਨ੍ਹਾਂ ਨੂੰ ਅਗਲੀ ਵਾਰ ਹੋਣ ਵਾਲੇ ਅੰਮ੍ਰਿਤ ਸੰਚਾਰ ਦੌਰਾਨ ਅੰਮ੍ਰਿਤ ਛਕਾਉਣ ਦਾ ਪੰਜ ਪਿਆਰਿਆਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿਉਂਕਿ ਇਨ੍ਹਾਂ ਵਿਚੋਂ ਕੁਝ ਰੋਮਾਂ ਦੀ ਬੇਅਦਬੀ ਕਰਦੇ ਸਨ ਜਿਸ ਕਰਕੇ ਪੰਜ ਪਿਆਰਿਆਂ ਵੱਲੋਂ ਇਨ੍ਹਾਂ ਨੂੰ ਸਾਬਤ ਸੂਰਤ ਬਣਨ ਦੀ ਹਿਦਾਇਤ ਦਿੱਤੀ ਗਈ ਹੈ। ਮਾਟਾ ਨੇ ਦਾਅਵਾ ਕੀਤਾ ਕਿ ਕਮੇਟੀ ਕੇਵਲ ਸਿਕਲੀਘਰ, ਵਣਜਾਰਾ ਤੇ ਲੁਬਾਣਾ ਸਮਾਜ ਵਾਸਤੇ ਗੱਲਾ ਹੀ ਨਹੀਂ ਕਰ ਰਹੀ ਹੈ ਸਗੋਂ ਮੌਕੇ ਤੇ ਪੁੱਜ ਕੇ ਧਰਮ ਪ੍ਰਚਾਰ ਰਾਹੀਂ ਪੰਥ ਵਿਚ ਵਾਪਿਸ ਆਪਣੇ ਪਰਿਵਾਰਕ ਮੈਂਬਰਾਂ ਨੂੰ ਵਾਪਿਸ ਲਿਆਉਣ ਦਾ ਵੀ ਜਤਨ ਕਰ ਰਹੀ ਹੈ। ਖਾਸ ਕਰਕੇ ਬੱਚਿਆ ਵੱਲੋਂ ਅੰਮ੍ਰਿਤ ਸੰਚਾਰ ਪ੍ਰਤੀ ਦਿਖਾਏ ਗਏ ਉਤਸਾਹ ਨੂੰ ਮਾਟਾ ਨੇ ਪੰਥ ਦੀ ਚੜ੍ਹਦੀਕਲਾ ਲਈ ਚੰਗਾ ਦੱਸਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply