Sunday, October 6, 2024

ਸ਼ਹੀਦੀ ਸ਼ਤਾਬਦੀ ਤੇ ਸਜਾਏ ਜਾਣ ਵਾਲੇ ਨਗਰ ਕੀਰਤਨਾਂ ਦੀ ਲੜੀ ਦਾ ਨਾਂ ”ਦੇਗੋ ਤੇਗੋ ਫ਼ਤਹਿ ਮਾਰਚ” ਹੋਵੇਗਾ

PPN1705201613ਨਵੀਂ ਦਿੱਲੀ, 17 ਮਈ (ਅੰਮ੍ਰਿਤ ਲਾਲ ਮੰਨਣ) – ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਵਿਖੇ ਸਜਾਏ ਜਾਣ ਵਾਲੇ ਨਗਰ ਕੀਰਤਨਾਂ ਦੀ ਲੜੀ ਦਾ ਨਾਂ ”ਦੇਗੋ ਤੇਗੋ ਫ਼ਤਹਿ ਮਾਰਚ” ਹੋਵੇਗਾ। ਇਸਦੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1-15 ਜੂਨ 2016 ਤਕ ਸਜਾਏ ਜਾਣ ਵਾਲੇ ਉਕਤ ਨਗਰ ਕੀਰਤਨਾਂ ਦਾ ਪ੍ਰਬੰਧ ਕਮੇਟੀ ਮੈਂਬਰ ਚਮਨ ਸਿੰਘ ਦੀ ਅਗਵਾਈ ਵਿਚ ਹੋਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚਮਨ ਸਿੰਘ ਨੇ ਦੱਸਿਆ ਕਿ ਸ਼ਹੀਦੀ ਸ਼ਤਾਬਦੀ ਮੌਕੇ ਜੰਮੂ, ਪੰਜਾਬ, ਹਰਿਆਣਾ, ਮਹਾਰਾਸ਼ਟਰ ਅਤੇ ਯੂ.ਪੀ. ਤੋਂ ਦਿੱਲੀ ਵਿਖੇ ਜਿੱਥੇ ਨਗਰ ਕੀਰਤਨ ਆਉਣਗੇ ਉ-ਥੇ ਹੀ ਦਿੱਲੀ ਨੂੰ ਵੱਖ-ਵੱਖ ਜੋਨਾਂ ਵਿਚ ਵੰਡ ਕੇ 5 ਨਗਰ ਕੀਰਤਨ ਵੀ ਕੱਢੇ ਜਾਣਗੇ। ਇਸ ਕਰਕੇ ਬਾਬਾ ਜੀ ਦੀ ਸ਼ੂਰਬੀਰਤਾ ਅਤੇ ਬਲਿਦਾਨ ਨੂੰ ਮੁਖ ਰੱਖ ਕੇ ਉਕਤ ਨਗਰ ਕੀਰਤਨਾਂ ਦੀ ਲੜੀ ਨੂੰ ”ਦੇਗੋ ਤੇਗੋ ਫ਼ਤਹਿ ਮਾਰਚ”ਨਾਂ ਦਿੱਤਾ ਗਿਆ ਹੈ। ਚਮਨ ਸਿੰਘ ਨੇ ਸ਼ਤਾਬਦੀ ਸਮਾਗਮਾਂ ਨੂੰ  ਯਾਦਗਾਰੀ ਬਣਾਉਣ ਵਾਸਤੇ ਕਮੇਟੀ ਵੱਲੋਂ ਨਵੀਂ ਬਣਾਈ ਗਈ ਪਾਲਕੀ ਸਾਹਿਬ ਦੀ ਦਿੱਖ ਨੂੰ ਬੇਮਿਸਾਲ ਦੱਸਦੇ ਹੋਏ ਸੰਗਤਾਂ ਨੂੰ ਨਗਰ ਕੀਰਤਨਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਵੀ ਅਪੀਲ ਕੀਤੀ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹੁਸ਼ਿਆਰਪੁਰ ਦੇ ਜਤਿੰਦਰ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

ਅੰਮ੍ਰਿਤਸਰ, 21 ਸਤੰਬਰ (ਜਗਦੀਪ ਸਿੰਘ) – ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ …

Leave a Reply