Saturday, November 7, 2026

ਸੋਨੂੰ ਜੰਡਿਆਲਾ ਵਲੋਂ ਲੜਕੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ

PPN140505

ਜੰਡਿਆਲਾ ਗੁਰੂ 14 ਮਈ (ਹਰਿੰਦਰਪਾਲ ਸਿੰਘ)-  ਪੁੱਤਰਾ ਦੇ ਜਨਮ ਦਿਨ ਤਾਂ ਮਾਂ ਬਾਪ ਵਲੋਂ ਧੂਮ ਧਾਮ ਨਾਲ ਮਨਾਕੇ ਸ਼ਰਾਬ ਅਤੇ ਪੈਸੇ ਦੀ ਦੁਰਵਰਤੋਂ ਕੀਤੀ ਜਾਦੀ  ਹੈ ਪਰ ਲੜਕੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਉਟ ਆਸਰਾ ਲੈ ਕੇ ਯੂਥ ਅਕਾਲੀ ਆਗੂ ਸੋਨੂੰ ਜੰਡਿਆਲਾ ਵਲੋਂ ਗੁਰਦੁਆਰਾ ਮੱਲੀਆਣਾ ਸਾਹਿਬ ਵਿਖੇ 12 ਮਈ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ।  ਇਸ ਮੋਕੇ ਨੰਨੀ ਛਾਂ ਹਰਸਿਮਰਤ ਕੋਰ  ‘ਏਂਜਲ’  ਨੂੰ ਅਸ਼ੀਰਵਾਦ ਦੇਣ ਵਾਲਿਆ ਵਿਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਤੋਂ ਇਲਾਵਾ ਧਾਰਮਿਕ ਸਖਸ਼ੀਅਤਾ ਵੀ ਪਹੁੰਚੀਆ ਹੋਈਆ ਸਨ।  ਭੋਗ ਉਪਰੰਤ ਆਏ ਹੋਏ ਕੀਰਤਨੀ ਜਥਿਆ ਵਲੋਂ ਸ਼ਬਦ ਕੀਰਤਨ ਅਤੇ ਕਥਾ ਕੀਤੀ ਗਈ।  ਆਈਆ ਹੋਈਆ ਪ੍ਰਮੁੱਖ ਸ਼ਖਸ਼ੀਅਤਾਂ ਵਿਚ ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਗੋਪਾਲ ਸਿੰਘ ਜਾਣੀਆਂ, ਤੇਜਿੰਦਰ ਸਿੰਘ ਹੈਪੀ ਸਾਬਕਾ ਕੋਂਸਲਰ, ਪਰਮਿੰਦਰ ਸਿੰਘ ਜੋਸਨ, ਅਮਰੀਕ ਸਿੰਘ ਬਿੱਟਾ ਯੂਥ ਅਕਾਲੀ ਦਲ, ਹਰਜਿੰਦਰ ਸਿੰਘ ਕਲੇਰ, ਗਗਨਦੀਪ ਸਿੰਘ ਕੈਨੇਡਾ ਵਾਲੇ  ਆਦਿ ਹਾਜ਼ਿਰ ਸਨ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply