
ਜੰਡਿਆਲਾ ਗੁਰੂ , 14 ਮਈ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ਸ਼ਹਿਰ ਨੂੰ ਸਾਫ ਸੁਥਰੀ ਦਿਖ ਅਤੇ ਚੰਗੇ ਅਕਸ ਵਾਲੇ ਕੋਂਸਲਰ ਦੇਣ ਲਈ ਇਸ ਵਾਰ ਬੇਦਾਗ, ਇਮਾਨਦਾਰ ਅਤੇ ਮਿਹਨਤੀ ਉਮੀਦਵਾਰਾਂ ਨੂੰ ਜੰਡਿਆਲਾ ਪ੍ਰੈਸ ਕਲੱਬ ਵਲੋਂ ਪੂਰਾ ਪੂਰਾ ਸਹਿਯੋਗ ਦਿੱਤਾ ਜਾਵੇਗਾ ।ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਅਪਨੇ ਦਫ਼ਤਰ ਵਿਚ ਗੱਲਬਾਤ ਦੋਰਾਨ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਵਾਸੀਆ ਦੀ ਭਾਰੀ ਮੰਗ ਉੱਪਰ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਵੀ ਫੈਸਲਾ ਕੀਤਾ ਗਿਆ ਕਿ ਨਗਰ ਕੋਂਸਲ ਜੰਡਿਆਲਾ ਗੁਰੂ ਦੀਆ ਚੋਣਾਂ ਵਿਚ ਕਲੱਬ ਵਲੋਂ ‘ਕਲਮ’ ਦੇ ਨਾਲ ਜੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਅਤੇ ਗਰੀਬ ਲੋੜਵੰਦ ਵਿਅਕਤੀਆਂ ਦੀ ਮਦਦ ਕਰਨ ਵਾਲੇ ਪੱਤਰਕਾਰਾਂ ਦੇ ਘਰੋਂ 5 ਉਮੀਦਵਾਰ ਵੀ ਚੋਣ ਮੈਦਾਨ ਵਿਚ ਭੇਜੇ ਜਾਣਗੇ। ਤਾਂ ਜੋ ਸਿਆਸਤ ਦੀ ਗੰਦੀ ਦਲਦਲ ਵਿਚ ਫਸ ਕੇ ਭ੍ਰਿਸ਼ਟਾਚਾਰ, ਨਸ਼ੇ ਆਦਿ ਨੂੰ ਰੋਕਣ ਵਿਚ ਨਾਕਾਮਯਾਬ ਹੋ ਸਕੇ ਸਾਬਕਾ ਕੋਂਸਲਰਾਂ ਨੂੰ ਨਗਰ ਕੋਂਸਲ ਵਿਚੋਂ ਦੂਰ ਕੀਤਾ ਜਾ ਸਕੇ ਅਤੇ ਲੋੜਵੰਦ ਵਿਅਕਤੀਆ ਦੇ ਕੰਮ ਖੁਸ਼ ਹੋਕੇ ਕਰਨ ਵਾਲੇ ਸਮਾਜ ਸੇਵੀ ਵਿਅਕਤੀਆਂ ਨੂੰ ਅੱਗੇ ਲਿਆ ਕੇ ਨਗਰ ਕੋਂਸਲ ਵਿਚ ਪੜੇ ਲਿਖੇ ਇਮਾਨਦਾਰ, ਬੇਦਾਗ ਕੋਂਸਲਰਾਂ ਨੂੰ ਭੇਜ ਕੇ ਸ਼ਹਿਰ ਨੂੰ ਵੀ ‘ਖਿਚੜੀ ਸਿਆਸਤ’ ਤੋਂ ਲਾਂਭੇ ਕੀਤਾ ਜਾ ਸਕੇ। ਮਲਹੋਤਰਾ ਨੇ ਕਿਹਾ ਕਿ ਪ੍ਰੈਸ ਕਲੱਬ ਦੇ ਮੈਂਬਰ ਕਿਸੇ ਵੀ ਰਾਜਨੀਤਿਕ ਪਾਰਟੀ ਤੋਂ ਪਾਸੇ ਹੱਟ ਕੇ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਭੇਜੇਗੀ। ਕਿਸੇ ਵੀ ਉਮੀਦਵਾਰ ਵਲੋਂ ਨਸ਼ਾ ਜਾਂ ਪੈਸੇ ਦੀ ਵਰਤੋਂ ਨਹੀ ਕੀਤੀ ਜਾਵੇਗੀ। ਜਨਤਾ ਦੀ ਕਚਹਿਰੀ ਵਿਚ ਅਜਿਹੇ ਉਮੀਦਵਾਰ ਪੇਸ਼ ਕੀਤੇ ਜਾਣਗੇ ਜਿਸਤੋਂ ਜਨਤਾ ਨੂੰ ਵੀ ਵਿਸ਼ਵਾਸ਼ ਹੋਵੇ ਕਿ ਇਸ ਵਿਅਕਤੀ ਨੂੰ ਦਿੱਤੀ ਵੋਟ ਦਾ ਮੁੱਲ ਮੁੜ ਆਵੇਗਾ ਕਿਉਂਕਿ ਇਹ ਉਮੀਦਵਾਰ ਪਹਿਲਾਂ ਵੀ ਨਿਰਸਵਾਰਥ ਕੰਮ ਕਰਦੇ ਰਹੇ ਹਨ ਅਤੇ ਹੁਣ ਵੀ ਜਿੱਤਣ ਤੋਂ ਬਾਅਦ ਸੇਵਾਂ ਭਾਵਨਾ ਨਾਲ ਕੰਮ ਕਰਦੇ ਰਹਿਣਗੇ। ਮਲਹੋਤਰਾ ਨੇ ਕਿਹਾ ਕਿ ਅਪਣੀ ਅਪਣੀ ਵਾਰਡ ਜਿੱਤਣ ਵਿਚ ਪੂਰੀ ਸਮਰਥਾ ਰੱਖਣ ਵਾਲੇ ਇਹ ਪੰਜ ਉਮੀਦਵਾਰ ਨਗਰ ਕੋਂਸਲ ਦੀ ਪ੍ਰਧਾਨਗੀ ਵਿਚ ਅਹਿਮ ਰੋਲ ਅਦਾ ਕਰਨਗੇ।
Punjab Post Daily Online Newspaper & Print Media