Tuesday, April 28, 2026

ਡੀ.ਏ.ਵੀ ਪਬਲਿਕ ਸਕੂਲ ‘ਚ ਐਨ.ਸੀ.ਸੀ ਏਅਰ ਵਿੰਗ ਕੈਡੇਟਾਂ ਨੇ ਯੋਗ ਕੈਂਪ ਲਗਾਇਆ

ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ ਸੱਗੂ) – ਐਨ.ਸੀ.ਸੀ ਗਰੁੱਪ ਹੈਡ ਕਵਾਟਰ ਅੰਮ੍ਰਿਤਸਰ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਵਿਜੈ ਸਾਗਰ ਧੀਮਾਨ ਅਤੇ 2 ਪੰਜਾਬ ਏਅਰ ਸਕਵੈਡਨ ਐਨ.ਸੀ.ਸੀ ਅੰਮ੍ਰਿਤਸਰ ਦੇ ਕਮਾਂਡਿੰਗ ਅਫ਼ਸਰ ਵਿੰਗ ਕਮਾਂਡਰ ਬੀ.ਕੇ ਰਮੇਲਾ ਦੇ ਨਿਰਦੇਸ਼ਨ ਵਿੱਚ ਯੋਗਾ ਅੰਤਰਸ਼ਰਾਸ਼ਟਰੀ ਦਿਵਸ ਦੇ ਅੰਤਰਗਤ 10 ਦਿਨਾਂ ਲਈ ਯੋਗ ਸ਼ਿਵਿਰ ਐਨ.ਸੀ.ਸੀ ਏਅਰ ਵਿੰਗ ਕੈਡੇਟਾਂ ਲਈ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਲਗਾਇਆ ਗਿਆ। ਜਿਸ ਵਿੱਚ ਥਰਡ ਅਫ਼ਸਰ ਗਿਰਧਾਰੀ ਲਾਲ ਤੇ ਯੋਗ ਗੁਰੂ ਨੇ ਸਾਰੇ ਕੈਡੇਟਾਂ ਨੂੰ ਯੋਗਾ ਦੇ ਵੱਖ ਵੱਖ ਆਸਨ ਸਿਖਾਏ ਤੇ ਉਨ੍ਹਾਂ ਦਾ ਅਭਿਆਸ ਵੀ ਕਰਵਾਇਆ ਅਤੇ ਯੋਗ ਦੇ ਅਭਿਆਸ ਦੇ ਨਾਲ ਕੈਡੇਟ ਆਪਣੇ ਆਪ ਨੂੰ ਮਾਨਸਿਕ ਤੇ ਸ਼ਰੀਰਿਕ ਕਿਸ ਤਰ੍ਹਾਂ ਤੰਦਰੁਸਤ ਰੱਖ ਸਕਦੇ ਹਨ ਇਸ ਦੇ ਬਾਰੇ ਦੱਸਿਆ ਗਿਆ।
ਪੰਜਾਬ ਜ਼ੋਨ ਂਏਂ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ ਪ੍ਰਿੰਸੀਪਲ ਡੀ.ਏ.ਵੀ ਕਾਲਜ ਨੇ ਸਕੂਲ ਦੇ ਐਨ.ਸੀ.ਸੀ. ਅਫ਼ਸਰ ਤੇ ਕੈਡੇਟਸ ਦੁਆਰਾ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੜ੍ਹਾਈ ਦੇ ਨਾਲਸ਼ਨਾਲ ਹੋਰ ਗਤੀਵਿਧੀਆਂ ਵਿੱਚ ਭਾਗ ਲੈਣਾ ਵੀ ਜੀਵਨ ਦਾ ਇੱਕ ਜ਼ਰੂਰੀ ਅੰਗ ਹੈ।ਉਨ੍ਹਾਂ ਨੇ ਕੈਡੇਟਸ ਨੂੰ ਆਪਣੇ ਜੀਵਨ ਵਿੱਚ ਯੋਗ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ ਅਤੇ ਇਸਦੇ ਵੱਖਸ਼ਵੱਖ ਤਰ੍ਹਾਂ ਦੇ ਮਾਨਸਿਕ ਤੇ ਸ਼ਰੀਰਿਕ ਫ਼ਾਇਦਿਆਂ ਦੇ ਬਾਰੇ ਜਾਣੂ ਕਰਵਾਇਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply