ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ ਸੱਗੂ)- ਜਵਾਨੀ ਦੀ ਸਿਖਰ ਦੁਪਹਿਰੇ ਦੁਨੀਆਂ ਨੂੰ ਅਲਵਿਦਾ ਆਖ ਕੇ ਸੰਸਾਰ ਤੋਂ ਵਿਦਾ ਹੋਏ ਬਾਲ ਰੰਗਮੰਚ ਕਲਾਕਾਰ ਸਵ: ਰਾਜਵੀਰ ਸਿੰਘ ਦੀ ਯਾਦ ਵਿੱਚ ਬੱਚਿਆਂ ਦੇ ਹੱਕਾਂ ਦੀ ਪਹਿਰੇਦਾਰ ਸੰਸਥਾ ਬਾਲ ਵਿਕਾਸ ਕਲਾ ਕੇਂਦਰ (ਰਜਿ:) ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਇਕ ਵਿਸੇਸ਼ ਸਮਾਗਮ ਦਾ ਆਯੋਜਨ ਅਦਾਕਾਰ ਮਰਕਸਪਾਲ ਗੁੰਮਟਾਲਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਸਮਾਗਮ ਦੌਰਾਨ ਵਿਸੇਸ਼ ਤੋਰ ਤੇ ਪੁੱਜੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਜੁਗਰਾਜ ਸਿੰਘ ਰੰਧਾਵਾ ਵਲੋਂ ਸ਼ਮਾਂ ਰੌਸ਼ਨ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਸਵ: ਰਾਜਵੀਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਨੂੰ ਰੰਗਮੰਚ ਦਾ ਧਰੂ ਤਾਰਾ ਦੱਸਿਆ।ਉਸ ਉਪਰੰਤ ਪੰਜਾਬ ਦੇ ਪਹਿਲੇ ਸਪੈਸ਼ਲ ਸਕੂਲ ਪਹਿਲ ਸਰਕਾਰੀ ਰਿਸੋਰਸ ਕੇਂਦਰ ਦੇ ਬੱਚਿਆਂ ਵਲੋਂ ਕੋਰੀਓਗ੍ਰਾਫੀ ਰਾਹੀਂ ਰਾਜਵੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਰਾਜਵੀਰ ਦੇ ਜੀਵਨ ਨੂੰ ਦਰਸਾਉਂਦੇ ਗੀਤ ਤੇ ਕਵਿਤਾ ਨੂੰ ਅਰੁਣ ਕੁਮਾਰ ਤੇ ਅਕਾਸ਼ ਜੋਗੀ ਨੇ ਸੁਣਾ ਕੇ ਮਾਹੌਲ ਨੂੰ ਭਾਵੁਕਤਾ ‘ਚ ਬਦਲ ਦਿਤਾ।ਇਸ ਸਮੇਂ ਰਾਜਵੀਰ ਦੇ ਜੀਵਨ ਤੇ ਬਣੀ ਡਾਕੂਮੈਂਟਰੀ ਫਿਲਮ ਨੂੰ ਵੀ ਰਿਲੀਜ ਕੀਤਾ ਗਿਆ।
ਇਸ ਸਮੇਂ ਰਾਜ ਤੇ ਰਾਸ਼ਟਰ ਪੱਧਰੀ ਉਭਰ ਰਹੇ ਬਾਲ ਅਦਾਕਾਰ ਮਨਪ੍ਰੀਤ ਕੌਰ, ਰਹਿਨੀ ਕੁੰਦਰਾ, ਬਲਜੀਤ ਕੌਰ, ਪੂਜਾ ਰਾਣੀ, ਮਾਧਵ ਤ੍ਰੇਹਨ, ਸੁਮੀਰ ਕੁਮਾਰ, ਅਰੁਣ ਕੁਮਾਰ ਨੂੰ ਰਾਜਵੀਰ ਸਿੰਘ ਯਾਦਗਾਰੀ ਐਵਾਰਡ ਦਿਤੇ ਗਏ॥ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਲੇਖਕ ਜਸਬੀਰ ਸਿੰਘ ਝਬਾਲ, ਉਘੇ ਸਮਾਜ ਸੇਵਕਾ ਸ਼੍ਰੀਮਤੀ ਰੇਖਾ ਮਹਾਜਨ, ਧਰਮਿੰਦਰ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ, ਪਰਮਿੰਦਰ ਸਿੰਘ ਕੜਿਆਲ, ਰਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਵਿੱਚ ਸੇਵਾ ਸਿੰਘ, ਅਮਰੀਕ ਸਿੰਘ, ਮਾਤਾ ਸਰਬਜੀਤ ਕੌਰ, ਮਾਧਵ ਤ੍ਰੇਹਨ, ਸੁਮੀਰ ਕੁਮਾਰ, ਪੁਨੀਤ ਗੌਰਵ, ਸੰਗਰਾਮ ਕੁਮਾਰ, ਅਮਿਤ ਕੁਮਾਰ, ਅਜੀਤ ਕੁਮਾਰ ਸਮੇੇਤ ਹੋਰ ਹਾਜਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media