ਪਠਾਨਕੋਟ, 18 ਮਈ (ਪੰਜਾਬ ਪੋਸਟ ਬਿਊਰੋ) – ਆਜ਼ਾਦੀ ਘੁਲਾਟੀਆ ਅਤੇ ਦੇਸ਼ ਭਗਤ ਸ੍ਰੀ ਹੰਸ ਰਾਜ ਉਰਫ ਜੈ ਹਿੰਦ ਦੀ ਯਾਦ ਵਿੱਚ ਥਾਣਾ ਨੰਗਲ ਭੂਰ ਵਿਖੇ ਲਗਾਏ ਗਏ ਬੁੱਤ ਦਾ ਅੱਜ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਈ.ਪੀ.ਐਸ. ਡੀ.ਆਈ.ਜੀ ਬਾਰਡਰ ਰੇਂਜ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ‘ਤੇ ਸਰਵਸ਼੍ਰੀ ਰਾਕੇਸ਼ ਕੌਸ਼ਲ ਐਸ.ਐਸ.ਪੀ., ਜਗਜੀਤ ਸਿੰਘ ਭਗਤਾਣਾ ਐਸ.ਪੀ., ਮਨੋਜ ਠਾਕੁਰ ਡੀ.ਐਸ.ਪੀ., ਗੁਰਵਿੰਦਰ ਸਿੰਘ ਐਸ.ਐਚ.ਓ., ਅਰੁਣ ਕੁਮਾਰ ਚੌਕੀ ਪ੍ਰਭਾਰੀ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।
ਇਸ ਮੌਕੇ ‘ਤੇ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਡੀ.ਆਈ.ਜੀ ਬਾਰਡਰ ਰੇਂਜ ਨੇ ਕਿਹਾ ਕਿ ਹੰਸ ਰਾਜ ਨੇ ਆਪਣੇ ਜੀਵਨ ਕਾਲ ਦੌਰਾਨ ਸਮਾਜ ਵਿਰੋਧੀ ਅਨਸਰਾਂ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਨੰਗਲ ਭੂਰ ਪੁਲਿਸ ਚੌਕੀ ਲਈ 2 ਕਨਾਲ ਜਗ੍ਹਾ ਦਾਨ ਕੀਤੀ। ਜਿੰਨ੍ਹਾਂ ਦੀ ਸੋਚ ਸੀ ਕਿ ਇਸ ਇਲਾਕੇ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਿਸ ਚੌਕੀ ਦਾ ਹੋਣਾ ਬਹੁਤ ਜ਼ਰੂਰੀ ਹੈ। ਹੰਸ ਰਾਜ ਦੇ ਪਰਿਵਾਰ ਮੈਂਬਰ ਸ਼੍ਰੀਮਤੀ ਮੰਗਤੀ ਦੇਵੀ ਤੇ ਪੁੱਤਰ ਅਵਤਾਰ ਸਿੰਘ, ਪ੍ਰਵੀਨ ਸਿੰਘ, ਬਲਬੀਰ ਸਿੰਘ, ਦਲਵੀਰ ਸਿੰਘ, ਅਸ਼ਵਨੀ ਕੁਮਾਰ, ਸ਼ਕਤੀ ਸਿੰਘ ਤੇ ਸੁਰਜੀਤ ਸਿੰਘ ਵੱਲੋਂ ਉਨ੍ਹਾਂ ਦਾ ਯਾਦਗਾਰੀ ਸਥਾਨ ਬਣਾਇਆ ਗਿਆ ਹੈ। ਜਿੱਥੇ ਉਨ੍ਹਾਂ ਨੇ ਹੰਸ ਰਾਜ ਦਾ ਬੁੱਤ ਲਗਾ ਕੇ ਲੋਕਾਂ ਨੂੰ ਪ੍ਰੇਰਣਾ ਦਿੱਤੀ ਹੈ।
ਇਸ ਮੋਕੇ ਤੇ ਆਪਣੇ ਸੰਬੋਧਨ ਵਿੱਚ ਡੀ. ਆਈ. ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਆਸੀ ਪੁਲਿਸ ਅਤੇ ਪਬਲਿਕ ਦੀਆਂ ਦੁਰੀਆਂ ਮਿਟਾ ਦਿੰਤੀਆ ਹਨ। ਇਸ ਚੌਕੀ ਨੂੰ ਲੋਕਾਂ ਦੀ ਸਹੂਲਤ ਲਈ ਜਲਦੀ ਹੀ ਅਪਗ੍ਰੇਟ ਕਰ ਕੇ ਪੁਲਿਸ ਥਾਨੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਅਸੀ ਨਸ਼ਿਆਂ ਦੇ ਖਿਲਾਫ ਅਭਿਆਨ ਛੇੜਿਆ ਹੈ ਜੋ ਛੇਤੀ ਹੀ ਖਤਮ ਹੋ ਜਾਵੇਗਾ ਅਤੇ ਪੰਜਾਬ ਨੂੰ ਨਸ਼ਾ ਮੁੱਕਤ ਬਣਾਇਆ ਜਾਵੇਗਾ। ਇਸ ਮੋਕੇ ਤੇ ਸਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁਵਰ ਰਵਿੰਦਰ ਸਿੰਘ ਵਿੱਕੀ ਨੇ ਮੰਚ ਸੰਚਾਲਨ ਕੀਤਾ। ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਐਮ.ਪੀ. ਸਿੰਘ, ਗੋਪਾਲ ਸਰਮਾ ਅਤੇ ਹੋਰ ਵੀ ਹਾਜਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media