Saturday, July 18, 2026

ਸਰਹੱਦ ਏ ਪੰਜਾਬ ਸਪੋਰਟਸ ਕਲੱਬ ਕਰਵਾਏਗੀ ਸਲਾਨਾ ਰਾਜ ਪੱਧਰੀ ਸਨਮਾਨ ਸਮਾਰੋਹ

BS Mattu

ਅੰਮ੍ਰਿਤਸਰ, 19 ਮਈ (ਗੁਰਮੀਤ ਸੰਧੂ)- ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ ਏ ਪੰਜਾਬ ਸਪੋਰਟਸ ਕੱਲਬ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਈ.ਸੀ.ਐਸ.ਈ, ਸੀ.ਬੀ.ਐਸ.ਈ ਤੇ ਪੀ.ਐਸ.ਈ.ਬੀ ਦੀਆਂ ਦੱਸਵੀਂ ਤੇ ਬਾਰਵੀਂ ਜਮਾਤ ਦੇ ਵਿੱਚੋ ਸੂਬਾ ਤੇ ਜ਼ਿਲ੍ਹਾਂ ਪੱਧਰ ਤੇ ਅਵੱਲ ਰਹੀਆਂ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਦੀ ਜਾਣਕਾਰੀ ਦੇਦਿਆਂ ਕਲੱਬ ਦੇ ਮੁੱਖੀ ਕੋਚ ਗੁਰਿੰਦਰ ਸਿੰਘ ਮੱਟੂ ਨੇ ਦੱਸਿਆ ਕਿ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਰਾਜ ਪੱਧਰੀ ਸਨਮਾਨ ਸਮਾਰੋਹ ਕਰਵਾ ਕੇ ਵਿਲੱਖਣ ਸਥਾਨ ਪ੍ਰਾਪਤ ਕਰਨ ਵਾਲੀਆਂ ਮੈਰਿਟ ਹੋਲਡਰ ਧੀਆਂ, ਅੰਤਰਾਸ਼ਟਰੀ, ਰਾਸ਼ਟਰੀ ਤੇ ਸੂਬਾ ਪੱਧਰੀ ਖਿਡਾਰਣਾਂ ਤੋ ਇਲਾਵਾ ਇੱਕ ਪੁਰਸ਼ ਤੇ ਇੱਕ ਮਹਿਲਾ ਅਧਿਆਪਕਾ ਨੂੰ ਉੇਚੇਚੇ ਤੋਰ ਤੇ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਅੱਗੇ ਦੱਸਿਆ ਕਿ ਜੂਨ ਦੇ ਮਹੀਨੇ ਵਿਚ ਆਯੋਜਿਤ ਹੋਣ ਵਾਲੇ ਇਸ ਰਾਜ ਪੱਧਰੀ ਸਮਾਰੋਹ ਦੀਆਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਜਦੋ ਕਿ ਤਾਰੀਕ ਦਾ ਐਲਾਨ ਰਹਿੰਦੇ ਨਤੀਜਿਆਂ ਦੇ ਆਉਣ ਤੋਂ ਬਾਅਦ ਕੀਤਾ ਜਾਵੇਗਾ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply