Monday, April 13, 2026

ਗੋਲਡ ਮੈਡਲਿਸਟ ਬਾਕਸਰ ਦੀਕਸ਼ਾ ਦਾ ਹੋਇਆ ਨਿੱਘਾ ਸਵਾਗਤ

PPN2005201613

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ)- ਸ੍ਰੀ ਆਨੰਪੁਰ ਸਾਹਿਬ ਵਿਖੇ ਸੰਪੰਨ ਹੋਈਆਂ ਤਿੰਨ ਦਿਨਾਂ ਰਾਸ਼ਟਰ ਪੱਧਰੀ 61ਵੀਂ ਨੈਸ਼ਨਲ ਬਾਕਸਿੰਗ ਚੈਪੀਅਨਸਿੱਪ ਦੇ ਦੋਰਾਨ 66 ਕਿਲੋਗ੍ਰਾਮ ਭਾਰ ਵਰਗ ਦੇ ਵਿਚ ਗੋਲਡ ਮੈਡਲ ਹਾਸਿਲ ਕਰਕੇ ਰਾਸ਼ਟਰੀ ਕੈਂਪ ਦੇ ਵਿਚ ਨਾਮ ਦਰਜ਼ ਕਰਵਾਉਣ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਵਿਦਿਆਰਥਣ ਦੀਕਸ਼ਾ ਰਾਜਪੂਤ ਦਾ ਵਾਪਿਸ ਗੁਰੂ ਕੀ ਨਗਰੀ ਅੰਮ੍ਰਿਤਸਰ ਪਰਤਣ ‘ਤੇ ਨਿੱਘਾ ਸਵਾਗਤ ਕੀਤਾ ਗਿਆ।ਸਵਾਗਤ ਕਰਨ ਦੀ ਰਸਮ ਉਸ ਦੇ ਪਰਿਵਾਰਕ ਮੈਂਬਰਾਂ ਤੇ ਹੋਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ ਦੀ ਚੇਅਰਪਰਸਨ ਹਰਪਵਨਪ੍ਰੀਤ ਕੋਰ ਸੰਧੂ ਅਤੇ ਹੋਰਨਾਂ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ।ਇਸ ਮੋਕੇ ਹਰਪਵਨਪ੍ਰੀਤ ਕੋਰ ਸੰਧੂ ਨੇ ਦੀਕਸ਼ਾ ਰਾਜਪੂਤ ਦੇ ਕੋਚ ਬਲਕਾਰ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦੇਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਖੇਡ ਖੇਤਰ ਵਾਸਤੇ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਦੀਕਸ਼ਾ ਰਾਜਪੂਤ ਨੇ ਹਲਕੀ ਉਮਰੇ ਉੱਚ ਖੇਡ ਮੁਕਾਮ ਹਾਸਿਲ ਕੀਤਾ ਹੈ।ਜਿਸ ਦੇ ਨਾਲ ਉਸਦੇ ਮਾਤਾ ਪਿਤਾ ਤੇ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਦਾ ਨਾਮ ਰਾਸ਼ਟਰੀ ਖੇਡ ਖਾਕੇ ‘ਤੇ ਚਮਕਿਆ ਹੈ।ਇਸ ਮੋਕੇ ਖਿਡਾਰਣ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਆਪਣੀ ਇਸ ਪ੍ਰਾਪਤੀ ਦਾ ਸ਼ਿਹਰਾਂ ਦਿਕਸ਼ਾ ਰਾਜਪੂਤ ਕੋਚ ਬਲਕਾਰ ਸਿੰਘ, ਡੀਪੀਈ ਸਲਵਿੰਦਰ ਸਿੰਘ ਤੇ ਆਪਣੇ ਮਾਪਿਆਂ ਨੂੰ ਦਿੰਦੀ ਹੈ।ਇਸ ਮੋਕੇ ਕੋਚ ਬਲਕਾਰ ਸਿੰਘ, ਸ਼ਾਮ ਕੁਮਾਰ, ਨੀਤੂ, ਐਨਮ ਸੰਧੂ, ਸੈਫੀ ਸੰਧੂ ਆਦਿ ਹਾਜ਼ਰ ਸਨ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply