Wednesday, April 15, 2026

ਯੰਗ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਨਵਜੋਤ ਸਿੱਧੂ ਨੂੰ ਖੇਡ ਮੰਤਰੀ ਬਣਾਉਣ ਦੀ ਮੰਗ

PPN2005201614

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਦੀ ਨਾਮਵਰ ਖੇਡ ਸੰਸਥਾ ਯੰਗ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਨੇ ਸਾਬਕਾ ਮੈਂਬਰ ਪਾਰਲੀਮੈਂਟ ਤੇ ਮੋਜ਼ੂਦਾ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਕੇਂਦਰੀ ਖੇਡ ਮੰਤਰੀ ਬਣਾਏ ਜਾਣ ਦੀ ਮੰਗ ਕੀਤੀ ਹੈ।ਅਸਾਮ ਵਿਚ ਸਪੱਸ਼ਟ ਬਹੁਮੱਤ ਲੈ ਕੇ ਸੱਤਾ ਤੇ ਕਾਬਜ਼ ਹੋਣ ਜਾ ਰਹੀ ਭਾਰਤੀ ਜਨਤਾ ਪਾਰਟੀ ਦੇ ਸਰਕਦਾ ਆਗੂ ਤੇ ਕੇਂਦਰੀ ਖੇਡ ਮੰਤਰੀ ਸੂਰਿਯਾਨੰਦ ਸੋਨੋਵਾਲ ਦੇ ਮੁੱਖ ਮੰਤਰੀ ਬਣਾਏ ਜਾਣ ਦੀ ਚਰਚਾ ਨੂੰ ਲੈ ਕੇ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਜਰੂਰੀ ਮੀਟਿੰਗ ਪ੍ਰਧਾਨ ਸ਼ਾਮ ਸੁੰਦਰ ਸ਼ਰਮਾ ਦੀ ਪ੍ਰਧਾਨਗੀ ਤੇ ਜਨਰਲ ਸਕੱਤਰ ਕੋਚ ਰਾਜਨ ਕੁਮਾਰ ਸੂਰਯਵੰਸ਼ੀ ਦੇ ਪ੍ਰਬੰਧਾਂ ਹੇਠ ਸੰਪੰਨ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸ਼ਾਮ ਸੁੰਦਰ ਸ਼ਰਮਾ ਨੇ ਕਿਹਾ ਕਿ ਕੇਂਦਰੀ ਖੇਡ ਮੰਤਰੀ ਦੇ ਅਹੁੱਦੇ ‘ਤੇ ਉਸ ਵਿਅਕਤੀ ਨੂੰ ਹੀ ਬਿਠਾਇਆ ਜਾਣਾ ਚਾਹੀਦਾ ਹੈ, ਜੋ ਖੇਡ ਖੇਤਰ ਨਾਲ ਸਬੰਧਤ ਹੋਵੇ।ਜਿਸ ਦੇ ਲਈ ਨਵਜੋਤ ਸਿੰਘ ਸਿੱਧੂ ਬਿਲਕੁੱਲ ਢੁੱਕਵੇ ਉਮੀਦਵਾਰ ਹਨ।ਉਹ ਖਿਡਾਰੀਆਂ ਤੇ ਖੇਡ ਖੇਤਰ ਦੀ ਨਬਜ਼ ਪਛਾਨਣ ਦੀ ਮੁਹਾਰਤ ਰੱਖਦੇ ਹਨ।ਉਨ੍ਹਾਂ ਕਿਹਾ ਕਿ ਦੇਸ਼ ਦੇ ਖੇਡ ਖੇਤਰ ਨੂੰ ਸਿੱਧੂ ਦੀ ਬਹੁਤ ਵੱਡੀ ਦੇਣ ਹੈ।ਆਸ ਕੀਤੀ ਜਾਦੀ ਹੈ ਕਿ ਉਹ ਖਿਡਾਰੀਆਂ ਦੀਆਂ ਆਸਾਂ ਉਮੀਦਾਂ’ ‘ਤੇ ਖਰਾ ਉਤਰਨਗੇ।ਉਨ੍ਹਾਂ ਭਾਜਪਾ ਅਤੇ ਕੇਂਦਰੀ ਹਾਂਈਕਮਾਂਡ ਤੋ ਮੰਗ ਕੀਤੀ ਹੈ ਕਿ ਸੋਨੋਵਾਲ ਦੀ ਥਾਂ ‘ਤੇ ਨਵਜੋਤ ਸਿੰਘ ਸਿੱਧੂ ਨੂੰ ਖੇਡ ਮੰਤਰੀ ਬਣਾਇਆ ਜਾਵੇ।ਇਸ ਮੋਕੇ ਕੋਚ ਰਾਜਨ ਕੁਮਾਰ ਸੂਰਯਵੰਸ਼ੀ, ਕੋਚ ਮੁਨੀਸ਼ ਕੁਮਾਰ, ਕੋਚ ਸੰਤੋਸ਼ ਕੁਮਾਰ, ਕੋਚ ਅਮਿਤ ਕੁਮਾਰ, ਅਜੇ ਕੁਮਾਰ, ਦੀਪਕ ਸ਼ਰਮਾ, ਗੁਰਬਖਸ਼ ਸਿੰਘ ਵੰਦਲ, ਬਲਦੇਵ ਸਿੰਘ ਆਦਿ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply