Saturday, March 14, 2026

ਯੂਨੀਵਰਸਿਟੀ ਮੁਲਾਜ਼ਮਾਂ ਦੀਆਂ ਸੀਨੀਆਰਤਾ ਅਨੁਸਾਰ ਰੁਕੀਆਂ ਤਰੱਕੀਆਂ ਜਲਦ ਕੀਤੀਆਂ ਜਾਣ – ਨਾਗਰਾ

ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ ਖੁਰਮਣੀਆ) – ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਇਕੱਤਰਤਾ ਬਲਵੀਰ ਸਿੰਘ ਗਰਚਾ ਦੀ ਪ੍ਰਧਾਨਗੀ ਹੇਠ ਹੋਈ।ਇਕੱਤਰਤਾ ਦੀ ਕਾਰਵਾਈ ਸੁਰੂ ਕਰਦਿਆਂ ਸਕੱਤਰ ਹਰਦੀਪ ਸਿੰਘ ਨਾਗਰਾ ਨੇ ਪਿਛਲੇ ਦਿਨੀ ਅਖਬਾਰਾ ਵਿਚ ਛਪੀ ਖਬਰ ਬਾਰੇ ਤੇ ਵਿਚਾਰ ਚਰਚਾ ਹੋਈ।ਐਸੋਸੀਏਸ਼ਨ ਵਲੋਂ ਸਪੱਸ਼ਟ ਕੀਤਾ ਗਿਆ ਕਿ ਮਾਨਯੋਗ ਹਾਈਕੋਟ ਵਲੋਂ ਯੂਨੀਵਰਸਿਟੀ ਵਿਚ ਪ੍ਰਮੋਸ਼ਨਾਂ ਤੇ ਰਿਜਰਵੇਸ਼ਨ ਲਾਗੂ ਕਰਨ ਤੇ ਸਟੇਅ ਹੋਇਆ ਹੈ।ਸਾਰੇ ਵਰਗਾਂ ਦੀ ਸਾਝੀ ਸੀਨੀਆਰਟੀ ਤੇ ਕੋਈ ਸਟੇਅ ਨਹੀ ਹੈ, ਐਸੋਸੀਏਸ਼ਨ ਸਾਰੇ ਵਰਗਾ ਦੀ ਸਾਝੀ ਸੀਨੀਆਰਟੀ ਅਨੁਸਾਰ ਪ੍ਰਮੋਸ਼ਨਾ ਦੀ ਮੰਗ ਕਰਦੀ ਹੈ।ਇਸ ਵਿਚ ਜੇ ਕਰ ਕੋਈ ਅਥਾਰਟੀ ਨੂੰ ਕਨਫਿਊਜਨ ਹੈ ਤਾਂ ਉਹ ਦੂਰ ਕਰਨੀ ਚਾਹੀਦੀ ਹੈ।ਯੂਨੀਵਰਸਿਟੀ ਕੋਲ ਤਜਰੇਬੇਕਾਰ ਕਰਮਚਾਰੀ ਹਨ ਜਿਨ੍ਹਾਂ ਦੀ ਨੋਕਰੀ ਤੀਹ-ਤੀਹ ਸਾਲ ਹੋ ਚੁੱਕੀ ਹੈ ਅਤੇ ਰਿਟਾਇਮੈਂਟ ਦੇ ਨੇੜੇ ਹਨ, ਯੂਨੀਵਰਸਿਟੀ ਦੀਆਂ ਅਹਿਮ ਬ੍ਰਾਂਚਾ ਜਿਵੇ ਅਮਲਾ ਸ਼ਾਖਾ, ਰਜਿਸਟ੍ਰੈਸਨ ਸ਼ਾਖਾ, ਗੁਪਤ ਸ਼ਾਖਾ, ਮੁੜ-ਮੁਲੰਕਣ ਅਤੇ ਪ੍ਰੀਖਿਆਵਾਂ ਸ਼ਾਖਾਵਾਂ ਵਿਖੇ ਚਾਰ-ਚਾਰ ਨਿਗਰਾਨਾ ਦੀ ਥਾਂ ਤੇ ਇਕ-ਇਕ ਨਿਗਰਾਨ ਕੰਮ ਕਰ ਰਿਹਾ ਹੈ।।ਸਟਾਫ ਘੱਟ ਹੋਣ ਦੇ ਬਾਵਝੂਦ ਵੀ ਯੂਨੀਵਰਸਿਟੀ ਦੇ ਨਤੀਜੇ ਸਮੇ ਸਿਰ ਘੋਸਿਤ ਹੋ ਰਹੇ ਹਨ।ਯੂਨੀਵਰਸਿਟੀ ਦੀ ਰੀਡ ਦੀ ਹੱਡੀ ਸਮਝੀ ਜਾਣ ਵਾਲੀਆਂ ਸ਼ਾਖਾਵਾਂ ਵਿੱਚ ਰੈਗੂਲਰ ਕਰਮਚਾਰੀਆਂ ਦੀ ਥਾਂ ਤੇ ਡੇਲੀ ਵੇਜਰ ਕੰਮ ਕਰ ਰਹੇ ਹਨ।ਜਿਸ ਨਾਲ ਯੂਨੀਵਰਸਿਟੀ ਦੀ ਕਾਰਜ-ਕੁਸ਼ਲਤਾ ਤੇ ਵੀ ਮਾੜਾ ਅਸਰ ਪੈਦਾ ਹੈ ਅਤੇ ਕਰਮਚਾਰੀਆਂ ਵਿਚ ਭਾਰੀ ਨਿਰਾਸ਼ਤਾ ਪਾਈ ਜਾ ਰਹੀ ਹੈ।ਐਸੋਸੀਏਸ਼ਨ ਵਲੋਂ ਪੁਰਜੋਰ ਮੰਗ ਕੀਤੀ ਜਾਂਦੀ ਹੈ ਕਿ ਸੀਨੀਆਰਤਾ ਅਨੁਸਾਰ ਰੁਕੀਆਂ ਤਰੱਕੀਆ ਜਲਦੀ ਤੋ ਜਲਦੀ ਕੀਤੀਆ ਜਾਣ। ‘ਸੀ’ ਕਲਾਸ ਕਰਮਚਾਰੀਆਂ ਦਾ 33% ਕੋਟੇ ਤਹਿਤ ਟੈਸਟ ਲਿਆ ਜਾਵੇ।ਨਾਨ ਟੀਚਿੰਗ ਦੀਆ ਵੱਖ-ਵੱਖ ਵਰਗਾ ਦੀਆਂ ਖਾਲੀ ਅਸਾਮੀਆਂ ਰੈਗੂਲਰ ਗ੍ਰੇਡ ਵਿਚ ਭਰੀਆ ਜਾਣ, ਲਾਇਬ੍ਰੇਰੀ ਸਟਾਫ ਅਤੇ ਬਿਜਲੀ ਕਾਮਿਆ ਦੇ ਗ੍ਰੇਡ ਪੰਜਾਬੀ ਯੂਨੀਵਰਸਿਟੀ ਦੀ ਤਰਜ ਤੇ ਸੋਧੇ ਜਾਣ।ਰੈਨੋਵੇਟ ਦਾ ਕੰਮ ਜਲਦੀ ਨੇਪਰੇ ਚਾੜਿਆਂ ਜਾਵੇ।ਉਪਰੋਕਤ ਕੰਮਾਂ ਨੂੰ ਜਲਦੀ ਤੋ ਜਲਦੀ ਨੇਪਰੇ ਚਾੜਿਆਂ ਜਾਵੇ ਤਾ ਜੋ ਕਰਮਚਾਰੀਆ ਵਿਚ ਪਾਈ ਜਾ ਰਹੀ ਨਿਰਾਸ਼ਤਾ ਦੂਰ ਹੋ ਸਕੇ।ਮੀਟਿੰਗ ਵਿਚ ਭਗਵੰਤ ਸਿੰਘ ਸਿੱਧੂ, ਗੁਰਧੀਰ ਸਿੰਘ, ਮਨਪ੍ਰੀਤ ਸਿੰਘ, ਜੋਤੀ ਪ੍ਰਸਾਦ, ਹਰਦੀਪ ਸਿੰਘ, ਤੇਜਵੰਤ ਸਿੰਘ ਗਿੱਲ, ਸਤਬੀਰ ਸਿੰਘ, ਸੁਖਵਿੰਦਰ ਸਿੰਘ ਬਰਾੜ, ਅਵਤਾਰ ਸਿੰਘ, ਮਨਪ੍ਰੀਤ ਸਿੰਘ, ਸੁਰਿੰਦਰ ਸਿੰਘ, ਕੁਲਦੀਪ ਸਿੰਘ ਅਤੇ ਰਜਿੰਦਰ ਸਿੰਘ ਆਦਿ ਸ਼ਾਮਲ ਹੋਏ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply