
ਬੈਲਜੀਅਮ, 19 ਮਈ (ਹਰਚਰਨ ਸਿੰਘ ਢਿੱਲੋਂ) – ਬੈਲਜੀਅਮ ਦੇ ਸੰਤਰੂੰਧਨ ਸ਼ਹਿਰ ਵਿਚ ਬੀਤੇ ਦਿਨੀ ਆਮ ਆਦਮੀ ਪਾਰਟੀ ਦੀ ਮੀਟਿੰਗ ਵਿਚ ਬੈਲਜੀਅਮ ਤੋ ਆਮ ਆਦਮੀ ਪਾਰਟੀ ਨੂੰ ਪਸੰਦ ਕਰਨ ਵਾਲੇ ਲੋਕਾਂ ਨੇ ਭਾਗ ਲਿਆ।ਇਸ ਮੀਟਿੰਗ ਵਿਚ ਭਾਗ ਲੈਣ ਵਾਲਿਆਂ ਵਿਚ ਕੁਲਵਿੰਦਰ ਸਿੰਘ ਕੁੱਕੀ, ਬਲਵਿੰਦਰ ਸਿੰਘ ਖੱਕ,ਸਤਿੰਦਰ ਸਿੰਘ, ਗੁਰਦਾਵਰ ਸਿੰਘ ਗਾਬਾ, ਹਰਦੀਪ ਸਿੰਘ, ਸਤਿੰਦਰ ਸਿੰਘ ,ਇੰਦਰਜੀਤ ਸਿੰਘ, ਰਨਵੀਰ ਸਿੰਘ, ਜਸਵਿੰਦਰ ਸਿੰਘ, ਯਾਦਵਿੰਦਰ ਸਿੰਘ, ਗੁਰਜਿੰਦਰ ਸਿੰਘ, ਗੁਲਜਾਰ ਸਿੰਘ, ਸੰਜੈ ਕੁਮਾਰ, ਰਾਵਿੰਦਰ ਸਿੰਘ, ਸੁਰਿੰਦਰਜੀਤ ਸਿੰਘ, ਡਾਂ ਦਲਜੀਤ ਸਿੰਘ , ਅਵਤਾਰ ਸਿੰਘ ਗਰੇਵਾਲ, ਸੁਰਿੰਦਰ ਸਿੰਘ, ਅਮ੍ਰਜੀਤ ਸਿੰਘ ਹਠੂਰ, ਹਰਮੀਤ ਸਿੰਘ, ਮਹਿੰਦਰ ਸਿੰਘ, ਜਸਪਾਲ ਸਿੰਘ, ਜਸਵਿੰਦਰ ਸਿੰਘ, ਬਲਜਿੰਦਰ ਸਿੰਘ, ਸ਼ਪਿੰਦਰ ਸਿੰਘ ਸੰਗਾ, ਅਜੈਬ ਸਿੰਘ ਅਲੀਸ਼ੇਰ, ਹਰਚਰਨ ਸਿੰਘ ਢਿੱਲੋਂ, ਸੁਰਿੰਦਰ ਸਿੰਘ, ਪ੍ਰਤਿਪਾਲ ਸਿੰਘ ਪਟਵਾਰੀ, ਮਹਿੰਦਰ ਸਿੰਘ ਖਾਲਸਾ, ਮਲਕੀਤ ਸਿੰਘ, ਤਜਿੰਦਰ ਸਿੰਘ, ਗੋਪੀ, ਬਾਜ, ਤਰਨਜੀਤ ਸਿੰਘ, ਕੁਲਵਿੰਦਰ ਸਿੰਘ, ਪਾਲ ਸਿੰਘ, ਜਗਰੂੰਪ ਸਿੰਘ, ਜਸਵੰਤ ਸਿੰਘ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਅਮਰੀਕ ਸਿੰਘ, ਅਮਨ ਸਿੰਘ, ਪ੍ਰਮਜੀਤ ਸਿੰਘ ਆਦਿ 50 ਕੁ ਆਮ ਆਦਮੀ ਮੈਬਰਾਂ ਨੇ ਭਾਗ ਲਿਆ ਅਤੇ ਸਾਰਿਆਂ ਨੇ ਆਪੋ ਆਪਣੇ ਫਰਜ ਨਿਭਾਉਣ ਦਾ ਵਾਅਦਾ ਕੀਤਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਨਸ਼ਾਂ ਮੁਕਤ ਬਣਾਉਣ ਲਈ ਯਤਨ ਕਰਦੇ ਹੋਏ 2017 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਕਾਮਯਾਬ ਬਣਾਉਣ ਲਈ ਹਰ ਸੰਭਵ ਯਤਨ ਕਰਨ ਦੀ ਬੇਨਤੀ ਕੀਤੀ ਗਈ।ਉਨਾਂ ਕਿਹਾ ਕਿ ਪੰਜਾਬ ਵਿਚ ਹਿੰਦੂ ਸਿੱਖ ਮੁਸਲਮ ਈਸਾਈ ਰਵੀਦਾਸੀਏ ਆਦਿ ਸਭ ਧਰਮਾਂ ਦੇ ਲੋਕ ਹਨ ਆਮ ਆਦਮੀ ਪਾਰਟੀ ਸਭ ਨੂੰ ਸਾਥ ਲੈ ਕੇ ਚਲੇਗੀ ਅਤੇ ਸਭ ਨਾਲ ਨਿਆ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਿਣਗੇ।
ਸੰਤਰੂੰਧਨ ਵਿਚ ਹੋਈ ਮੀਟਿੰਗ ਵਿਚ ਆਮ ਆਦਮੀ ਪਾਰਟੀ ਵਲੋ ਕੀਤੇ ਗਏ ਕਾਰਜਾ ਦਾ ਵੇਰਵਾ ਦਸਿਆ ਗਿਆ ਅਤੇ ਸਾਰੇ ਆਮ ਆਦਮੀ ਪਾਰਟੀ ਨਾਲ ਪਿਆਰ ਰੱਖਣ ਵਾਲਿਆਂ ਨੂੰ ਆਪਣੇ ਸਾਰੇ ਸੰਗੀ ਸਾਥੀਆਂ ਰਿਸ਼ਤੇਦਾਰਾਂ ਨੂੰ ਜਾਣਕਾਰੀ ਦੇ ਕੇ ਨਾਲ ਜੋੜਨ ਲਈ ਕਿਹਾ ਗਿਆਂ ਕਿਉਕਿ ਪੰਜਾਬ ਵਿਚ ਕੁੱਝ ਕੁ ਹੀ ਟੀਵੀ ਚੈਨਲ ਚਲਦੇ ਹਨ ਜੋ ਮੌਕੇ ਦੀਆਂ ਸਰਕਾਰਾਂ ਦੇ ਹੀ ਗੁਣ ਗਾਉਦੇ ਰਹਿੰਦੇ ਹਨ ਅਤੇ ਕੇਜਰੀਵਾਲ ਆਮ ਆਦਮੀ ਪਾਰਟੀ ਵਿਰੁੱਧ ਜਹਿਰ ਉਗਲਦੇ ਰਹਿੰਦੇ ਹਨ ਝੂਠੀਆਂ ਅਫਵਾਹਾਂ ਫੈਲਾ ਕੇ ਲੋਕਾਂ ਦੇ ਦਿਲਾਂ ਵਿਚ ਨਫਰਤ ਭਰ ਰਹੇ ਹਨ, ਸ਼ੋਸ਼ਲ ਮੀਡੀਏ ਤੇ ਵੀ ਫੇਕ ਖਬਰਾਂ ਬਣਾ ਬਣਾ ਕੇ ਪਾ ਰਹੇ ਹਨ ਜੋ ਸਰਾਂ ਸਰ ਗਲਤ ਨਿਕਦੀਆਂ ਹਨ, ਇਹਨਾ ਸਾਰੀਆਂ ਗੱਲਾਂ ਤੋ ਬਚਣ ਲਈ ਗਲਬਾਤ ਦਾ ਸਿਲਸਿਲਾ ਚਲਦਾ ਰਿਹਾ,ਅਤੇ ਸਾਰਿਆਂ ਨੂੰ ਆਪੋ ਆਪਣੇ ਇਲਾਕੇ ਦੂਰ ਨੇੜੇ ਦਿਆਂ ਸਾਥੀਆਂ ਨੂੰ ਨਾਲ ਜੁੜਣ ਲਈ ਬੇਨਤੀਆਂ ਕੀਤੀਆਂ ਗਈਆਂ।ਇਹ ਵੀ ਕਿਹਾ ਗਿਆ ਕਿ ਇਸ ਮੀਟਿੰਗ ਵਿਚ ਸਾਰੇ ਆਮ ਆਦਮੀ ਪਾਰਟੀ ਦੇ ਸਾਰੇ ਮੈਬਰ ਹੀ ਹਨ ਕੋਈ ਪ੍ਰਧਾਨ ਸੈਕਟਰੀ ਆਦਿ ਔਹਦੇ ਵਾਲਾ ਕੋਈ ਨਹੀ ਹੈ ਸਾਰੇ ਲੋਕ ਸੇਵਾਦਾਰ ਵਿਚ ਰੁਚੀ ਰੱਖਣ ਵਾਲੇ ਹਨ।
ਇਸ ਮੀਟਿੰਗ ਵਿਚ ਬਰੁਸਲ, ਗੈਂਟ, ਸੰਤਰੂੰਧਨ ਹਾਸਲਟ, ਅੰਟਵਰਪੰਨ, ਲੀਅਜ, ਛੈਲਰਵਾ ਆਦਿ ਤੋ ਆਏ ਮੈਬਰਾਂ ਨੂੰ ਆਪੋ ਆਪਣੇ ਇਲਾਕੇ ਵਿਚੋ ਮੈਬਰਾਂ ਨੂੰ ਜੋੜਨ ਲਈ ਬੇਨਤੀਆਂ ਕੀਤੀਆਂ ਗਈਆਂ।ਆਏ ਹੋਏ ਮੈਬਰਾਂ ਦਾ ਪ੍ਰਬੰਧਕ ਮੈਬਰਾਂ ਵਲੋ ਖਾਸ ਧੰਨਵਾਦ ਕਰਦੇ ਹੋਏ ਸਾਦੇ ਭੋਜਨ ਅਤੇ ਚਾਹ ਪਾਣੀ ਦੀ ਸੇਵਾ ਕੀਤੀ ਗਈ।
Punjab Post Daily Online Newspaper & Print Media