ਮੁੱਖ ਮੰਤਰੀ ਬਾਦਲ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1-1 ਲੱਖ ਦੀ ਸਹਾਇਤਾ ਦੇਣ ਦਾ ਐਲਾਨ

ਅੰਮ੍ਰਿਤਸਰ, 22 ਮਈ (ਜਗਦੀਪ ਸਿੰਘ ਸੱਗੂ) – ਅੱਜ ਮਹਿਤਾ ਚੌਕ ਨੇੜੇ ਮੱਤੇਵਾਲ ਵਿਖੇ ਵਾਪਰੇ ਦਰਦਾਨਾਕ ਹਦਾਸੇ ਵਿਚ 10 ਲੋਕਾਂ ਦੀ ਮੌਤ ਹੋ ਗਈ ਸੀ ਤੇ 8 ਵਿਅਕਤੀ ਜਖਮੀ ਹੋ ਗਏ। ਇਹ ਸਾਰੇ ਵਿਅਕਤੀ ਗੁਰਦਾਸਪੁਰ ਜਿਲੇ ਨਾਲ ਸਬੰਧਿਤ ਸਨ। ਮ੍ਰਿਤਰ ਵਿਅਕਤੀਆਂ ਦਾ ਪੋਸਟ ਮਾਰਟਮ ਕਰਵਾਉਣ ਤੇ ਜਖਮੀਆਂ ਦਾ ਹਾਲ ਪੁੱਛਣ ਲਈ ਸ੍ਰੀ ਪ੍ਰਦੀਪ ਸੱਭਰਵਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਪਹੁੰਚੇ , ਜਿਥੇ ਜਖਮੀ ਜੇਰੇ ਇਲਾਜ ਸਨ । ਡਿਪਟੀ ਕਮਿਸ਼ਨਰ ਨੇ ਉਨਾਂ ਦਾ ਹਾਲ ਪੁੱਛਿਆ ਤੇ ਡਾਕਟਰਾਂ ਨੂੰ ਜ਼ਖਮੀ ਲੋਕਾਂ ਦੀ ਸਹੀ ਢੰਗ ਨਾਲ ਦੇਖਭਾਲ ਕਰਨ ਦੀ ਹਦਾਇਤ ਕੀਤੀ।
ਸ੍ਰੀ ਸੱਭਰਵਾਲ ਨੇ ਦੱਸਿਆ ਕਿ ਉਨਾਂ ਨੂੰ ਜਦ ਇਸ ਭਿਆਨਕ ਹਾਸਲੇ ਦਾ ਪਤਾ ਚੱਲਿਆਂ ਤਾਂ ਉਨ੍ਹਾਂ ਤੁਰੰਤ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ ਸੰਧੂ ਦੇ ਧਿਆਨ ਵਿਚ ਲਿਆਂਦਾ। ਉਨਾਂ ਦੱਸਿਆ ਕਿ ਉਹ ਤੁਰੰਤ ਸ੍ਰੀ ਅੰਮ੍ਰਿਤਸਰ ਵਿਖੇ ਪੁਹੰਚੇ ਤੇ ਜ਼ਖਮੀਆਂ ਦੇ ਚੱਲ ਰਹੇ ਇਲਾਜ ਦੀ ਜਾਣਕਾਰੀ ਹਾਸਿਲ ਕੀਤੀ। ਉਨਾਂ ਜ਼ਖਮੀ ਪਰਿਵਾਰ ਵਾਲਿਆਂ ਨੂੰ ਮੁੱਖ ਮੰਤਰੀ ਪੰਜਾਬ ਵਲੋਂ ਭਰੋਸਾ ਦਿਵਾਇਆ ਕਿ ਉਨਾਂ ਦੇ ਨਾਲ ਪੰਜਾਬ ਸਰਕਾਰ ਪੂਰੀ ਤਰਾਂ ਖੜ੍ਹੀ ਹੈ ਅਤੇ ਜ਼ਖਮੀਆਂ ਦਾ ਸਾਰਾ ਇਲਾਜ ਪੰਜਾਬ ਸਰਕਾਰ ਵਲੋਂ ਮੁਫਤ ਕੀਤਾ ਜਾਵੇਗਾ। ਸ੍ਰੀ ਸੱਭਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵਲੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ 1-1 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਉਨਾਂ ਇਸ ਹਾਦਸੇ ਸਬੰਧੀ ਦੱਸਣ ‘ਤੇ ਉਨਾਂ ਵਲੋਂ ਵੀ ਪੂਰੀ ਕੀਤੀ ਗਈ।
ਸ੍ਰੀ ਸੱਭਰਵਾਲ ਜ਼ਖਮੀਆਂ ਦਾ ਹਾਲ ਪੁੱਛਣ ਉਪਰੰਤ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਪੁਹੰਚੇ ਤੇ ਉਥੇ ਮ੍ਰਿਤਕਾਂ ਦਾ ਪੋਸਟ ਮਾਰਟਮ ਕਰਵਾਇਆ। ਉਨਾਂ ਮ੍ਰਿਤਕ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨਾਂ ਨਾਲ ਇਸ ਦੁੱਖ ਦੀ ਘੜੀ ਵਿਚ ਸ਼ਾਮਿਲ ਹੈ। ਸ੍ਰੀ ਸੱਭਰਵਾਲ ਨੇ ਦੱਸਿਆ ਕਿ ਉਨਾਂ ਪਿੰਡ ਅੰਮੋਨੰਗਲ ਤੇ ਯਾਧੂਪੁਰ ਸੇਖਵਾਂ ਵਿਖੇ ਵਧੀਕ ਡਿਪਟੀ ਕਮਿਸ਼ਨਰ ਪ੍ਰੋ ਰਾਕੇਸ ਕੁਮਾਰ ਅਤੇ ਐਸ.ਡੀ.ਐਮ ਬਟਾਲਾ ਸ੍ਰੀ ਸੋਰਵ ਅਰੋੜਾ ਨੂੰ ਭੇਜਿਆ ਹੈ ਤਾਂ ਜੋ ਇਸ ਸੰਕਟ ਦੀ ਘੜੀ ਵਿਚ ਜ਼ਿਲਾ ਪ੍ਰਸ਼ਾਸਨ ਵਲੋਂ ਬਣਦੀ ਹਰ ਮਦਦ ਕੀਤੀ ਜਾ ਸਕੇ। ਇਸ ਮੌਕੇ ਉਨਾਂ ਦੇ ਨਾਲ ਐਸ.ਡੀ.ਐਮ ਬਾਬਾ ਬਕਾਲਾ, ਤਹਿਸੀਲਦਾਰ ਡੇਰਾ ਬਾਬਾ ਨਾਨਕ ਸ. ਲਖਵਿੰਦਰ ਸਿੰਘ ਤੇ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਵਾਲੀਆ ਵੀ ਮੋਜੂਦ ਸਨ। ਇਹ ਲੋਕ ਮਹਿੰਦਰਾ ਪਿਕਅੱਪ ਗੱਡੀ ਤੇ ਸ੍ਰੀ ਅੰਮ੍ਰਿਤਸਰ ਜਾ ਰਹੇ ਸਨ ਤੇ ਮੱਤੇਵਾਲ (ਮਹਿਤਾ ਰੋਡ) ਦੇ ਨਜ਼ਦੀਕ ਖੜ੍ਹੇ ਟਰੱਕ ਵਿਚ ਵੱਜਣ ਨਾਲ ਇਹ ਦਰਦਨਾਕ ਹਾਦਸਾ ਵਾਪਰਿਆ।
Punjab Post Daily Online Newspaper & Print Media