Thursday, August 13, 2026

ਪਸ਼ੂ ਪਾਲਣ ਵਿਭਾਗ ਵਲੋਂ ਵਿਸ਼ਵ ਵੈਟਰਨਰੀ ਦਿਵਸ ਮਨਾਇਆ ਗਿਆ- ਰਣੀਕੇ

S. Gulzar Singh Ranike

ਅੰਮ੍ਰਿਤਸਰ, 22 ਮਈ (ਜਗਦੀਪ ਸਿੰਘ ਸੱਗੂ) – ਪਸ਼ੂ ਪਾਲਣ ਵਿਭਾਗ ਅੰਮ੍ਰਿਤਸਰ ਦੇ ਵੈਟਰਨਰੀ ਅਫਸਰਾਂ ਵੱਲੋਂ ਅੰਮ੍ਰਿਤਸਰ ਵਿਖੇ ਸ਼ਨੀਵਾਰ ਸ਼ਾਮ ਵਿਸ਼ਵ ਵੈਟਰਨਰੀ ਦਿਵਸ ਮਨਾਇਆ ਗਿਆ! ਇਸ ਸਮਾਰੋਹ ਦਾ ਉਦਘਾਟਨ ਸz. ਗੁਲਜ਼ਾਰ ਸਿੰਘ ਜੀ ਰਣੀਕੇ, ਕੈਬਨਿਟ ਮੰਤਰੀ ਪਸ਼ੂ ਪਾਲਣ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਅਤੇ ਐਸ.ਸੀ. ਬੀ.ਸੀ. ਭਲਾਈ ਪੰਜਾਬ ਸਰਕਾਰ ਵੱਲੋ ਕੀਤਾ ਗਿਆ ! ਆਪਣੇ ਭਾਸ਼ਨ ਵਿੱਚ ਸz. ਗੁਲਜ਼ਾਰ ਸਿੰਘ ਜੀ ਰਣੀਕੇ, ਕੈਬਨਿਟ ਮੰਤਰੀ ਪੰਜਾਬ ਸਰਕਾਰ ਵਲੋਂ ਵੈਟਰਨਰੀ ਅਫਸਰਾਂ ਨੂੰ ਵਧਾਈ ਦਿੰਦੇ ਹੋਏ ਊਨ੍ਹਾਂ ਨੂੰ ਕਿਸਾਨਾਂ ਅਤੇ ਲੋਕਾਂ ਦੇ ਹਿਤਾਂ ਲਈ ਹਮੇਸ਼ਾ ਕੰਮ ਕਰਨ ਕਿਹਾ । ਇਸ ਮੌਕੇ ਜਾਨਵਰਾਂ ਵਿਚ ਹੋਣ ਵਾਲੀਆਂ ਕੁਝ ਖਾਸ ਬਿਮਾਰੀਆਂ ਤੇ ਲੈਕਚਰ ਦੇਣ ਲਈ ਗਡਵਾਸੂ ਤੋਂ ਡਾ. ਨਰੇਸ਼ ਸੂਦ ਅਤੇ ਡਾ. ਅਸਵਨੀ ਸ਼ਰਮਾ ਅਤੇ ਬੰਗਲੌਰ ਤੋ ਡਾ.ਉਮੇਸ਼ ਵਿਸ਼ੇਸ਼ ਤੌਰ ਤੇ ਪੁਜੇ। ਡਾ. ਅਸਵਨੀ ਸ਼ਰਮਾ ਨੇ ਜਾਨਕਾਰੀ ਦਿੱਤੀ ਕਿ ਕਿਸ ਤਰ੍ਹਾਂ ਫੋਰੇਨ ਬਾਡੀ ਜਿਵੇਂ ਕਿ ਕਿਲ, ਨੁਕੀਲੀਆਂ ਚੀਜ਼ਾਂ ਆਦਿ ਮਝਾਂ ਗਾਵਾਂ ਦੇ ਅੰਦਰ ਜਾਣ ਨਾਲ ਪੰਜਾਬ ਵਿੱਚ ਪਸ਼ੂ-ਪਾਲਕਾਂ ਦਾ ਰੋਜ਼ਾਨਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਅਤੇ ਕਿਵੇਂ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ! ਇਸ ਸਮਾਗਮ ਵਿੱਚ ਭਾਗ ਲੈਣ ਲਈ ਡਾ. ਐਚ. ਐਸ. ਸੰਧਾ ਡਾਇਰੈਕਟਰ ਪਸ਼ੂ ਪਾਲਣ ਪੰਜਾਬ ਵੀ ਵਿਸ਼ੇਸ਼ ਤੌਰ ਤੇ ਆਏ ! ਡਾ. ਪਵਨ ਕੁਮਾਰ ਮਲਹੋਤਰਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੇ ਇਸ ਮੌਕੇ ਪਹੁੰਚੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply