
ਅੰਮ੍ਰਿਤਸਰ, 22 ਮਈ (ਜਗਦੀਪ ਸਿੰਘ ਸੱਗੂ) – ਵਿਰਾਸਤੀ ਮੇਲੇ ‘ਚ ਗੁਰੂੁ ਦੀ ਨਗਰੀ ਦੇ ਲੋਕ ਹੁਮ-ਹਮਾ ਕੇ ਪਹੁੰਚੇ ਲੋਕਾਂ ਨੇ ਵੱਖ- ਵੱਖ ਕਲਾ ਵੰਨਗੀਆ ਦਾ ਅਨੰਦ ਵੀ ਮਾਣਿਆ। ਵਿਰਾਸਤੀ ਮੇਲੇ ਵਿਚ ਮੁਫ਼ਤ ਕਾਨੂੰਨੀ ਸੇਵਾਵਾਂ ਦੇ ਤਹਿਤ ਜਿਥੇ ਲੋਕਾਂ ਨੂੰ ਮਿਲ ਜੁਲ ਕੇ ਰਹਿਣ ਦਾ ਸੰਦੇਸ਼ ਦਿਤਾ ਜਾ ਰਿਹਾ ਹੈ।ਉਥੇ ਸੀ.ਜੇ ਐਮ ਸ੍ਰੀਮਤੀ ਗਰੀਸ ਬਾਂਸਲ ਅਤੇ ਸਿਖਿਆ ਵਿਭਾਗ ਵੱਲੌਂ ਬੇਟੀ ਬਚਾੳ ਅਤੇ ਬੇਟੀ ਪੜ੍ਹਾਓ ਦੀ ਆਵਾਜ਼ ਨੂੰ ਵੀ ਬੁਲੰਦ ਕਰ ਰਹੇ ਨੇ।ਇਸੇ ਲੜੀ ਅਧੀਨ ਸਰਵ ਸਿੱਖਿਆ ਅਭਿਆਨ ਵੱਲੌ ਸz: ਜੁਗਰਾਜ ਸਿਘ ਰੰਧਾਵਾ ਦੀ ਯੋਗ ਅਗਵਾਈ ਹੇਠ ਈ-ਬਲਾਕ ਰਣਜੀਤ ਐਵਨਿਊ ਵਿਖੇ ਚਲਾਏ ਜਾ ਰਹੇ ਪਹਿਲ ਸਰਕਾਰੀ ਰਿਸੋਰਸ ਸੈਂਟਰ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ (ਸਪੈਸ਼ਲ) ਵਲੋਂ ਕੋਰਿਓਗ੍ਰਾਫ਼ੀ ‘ਅਸੀਂ ਵੀ ਪੜ੍ਹਨਾ ਚਾਹੁੰਦੇ ਹਾਂ’ ਪੇਸ਼ ਕੀਤੀ ।ਜਿਸ ਦੇ ਬੋਲਾਂ ਦੇ ਲੇਖਕ ਤੇ ਨਿਰਦੇਸ਼ਕ ਮਰਕਸ ਪਾਲ ਸਨ ਅਤੇ ਇਸ ਨੂੰ ਸੰਗੀਤ ਦੇ ਕੇੇ ਗਾਇਆ ਹਰਜਿੰਦਰ ਸੋਹਲ ਨੇ ਹੈ।ਕੋਰਿਓਗ੍ਰਾਫੀ ਦਰਸ਼ਕਾਂ ਵਲਂੋ ਏਨੀ ਪਸੰਦ ਕੀਤੀ ਗਈ ਕਿ ਆਏ ਵਿਸ਼ੇਸ਼ ਮਹਿਮਾਨ ਐਸ.ਡੀ.ਐਮ ਰਜੇਸ਼ ਪੋਪਲੀ, ਡਿਪਟੀ ਡੀ.ਈ.ਓ ਸ੍ਰੀ ਸਤੀਸ਼ ਕੁਮਾਰ, ਵਿਸ਼ਾ ਮਾਹਿਰ ਸ੍ਰੀਮਤੀ ਜਸਵਿੰਦਰ ਕੌਰ ਅਤੇ ਦਰਸ਼ਕਾਂ ਦੀਆਂ ਗਿੱਲੀਆਂ ਅੱਖਾਂ ਦੀ ਪਰਜ਼ੋਰ ਮੰਗ ਨੇ ਕੋਰਿਓਗ੍ਰਾਫੀ ਨੂੰ ਦੁਬਾਰਾ ਪੇਸ਼ ਕਰਵਾਇਆ ਤੇ ਬੱਚਿਆਂ ਨੂੰ ਢੇਰ ਸਾਰਾ ਪਿਆਰ ਦਿੱਤਾ ਗਿਆ।
ਪੀ.ਟੀ.ਸੀ ਚੈਨਲ ਤੱਕ ਪਹੁੰਚ ਚੁੱਕੀ ਪਹਿਲ ਸਰਕਾਰੀ ਰਿਸੋਰਸ ਸੈਂਟਰ ਦੀ ਬੱਚੀ ਸ਼ਹਿਨਾਜ਼ ਵਲਂੌ ਵੀ ਦੋ ਗੀਤ ਪੇਸ਼ ਕੀਤੇ ਗਏ। ਇਸੇ ਤਰ੍ਹਾਂ ਬੱਚੇ ਅਕਾਸ਼ ਯੋਗੀ ਨੇ ਵੀ ‘ਕੁੱਝ ਹੋਸ਼ ਕਰਨ ਮੇਰੇ ਜੱਗ ਦੀਆਂ ਮਾਵਾਂ’ ਗੀਤ ਗਾ ਕੇ ਵਾਹ!ਵਾਹ! ਖੱਟੀ। ਇਸ ਮੌਕੋ ਜਿਥੇ ਦਰਸ਼ਕਾ ਦਾ ਹੜ੍ਹ ਆਇਆ ਸੀ ਉਥੇ ਜ਼ਿਲਾ ਕੋਆਡੀਨੇਟਰ ਧਰਮਿੰਦਰ ਸਿਘ, ਆਈ.ਈ.ਆਰ.ਟੀ ਸੰਗ੍ਰਾਮ ਕੁਮਾਰ ਆਦਿ ਹਾਜ਼ਰ ਸਨ।ਕੋਰਿਓਗ੍ਰਾਫੀ ਵਿੱਚ ਜਿਨ੍ਹਾਂ ਬੱਚਿਆਂ ਨੇ ਆਪਣੀਆਂ ਮਨਮੋਹਨ ਅਦਾਵਾਂ ਨਾਲ ਮੰਤਰ ਮੁੰਗਧ ਕਰੀ ਰੱਖਿਆ ਉਹ ਸਨ ਕਰਨ ਕੁਮਾਰ, ਸੁਰਜੀਤ ਸਿੰਘ, ਸੁਨੇਹਾ, ਰਣਜੋਤ ਸਿੰਘ, ਨਿਤੀਸ਼, ਸ਼ਹਿਨਾਜ਼ ,ਸਰਬਜੀਤ ਸਿੰਘ ਆਦਿ।ਬਚਿਆਂ ਵਲੋਂ ਦਰਸ਼ਕਾਂ ਕੋਲੋਂ ਵਾਹ!ਵਾਹ! ਖੱਟ ਕੇ ਇਕ ਯਾਦਗਾਰੀ ਮੀਲ ਪੱਥਰ ਗੱਡਿਆ।ਸੀ. ਜੇ. ਐਮ ਸ਼੍ਰੀਮਤੀ ਗਰੀਸ ਬਾਂਸਲ ਅਤੇ ਵਿਸ਼ੇਸ਼ ਮਹਿਮਾਨਾਂ ਨੇ ਕਿਹਾ ਕਿ ਇਹ ਵਿਰਾਸਤੀ ਮੇਲਾ ਅੱਜ ਪਹਿਲ ਸਰਕਾਰੀ ਰਿਸੋਰਸ ਸੈਂਟਰ ਨੇ ਕੋਰਿਓਗ੍ਰਾਫ਼ੀ ਕਰਕੇ ਲੁੱਟ ਲਿਆ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media