Wednesday, August 12, 2026

ਪੂਰਬੀ ਵਿਧਾਨ ਸਭਾ ਦੀ ਹਰੇਕ ਵਾਰਡ ਦਾ ਬਣਾਵਾਂਗੇ ਚੋਣ ਮੈਨੀਫੈਸਟੋ – ਮੰਨਾ

PPN2205201606
ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੈਂਬਰ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ ਪੈਂਦੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕਾ ਵਿਕਾਸ ਦੇ ਨਜ਼ਰੀਏ ਨਾਲ ਸਭ ਤੋਂ ਪੱਛੜਿਆ ਹੋਇਆ ਹੈ। ਇਸ ਹਲਕੇ ਦੀ ਹਰੇਕ ਵਾਰਡ ਦਾ ਵੱਖ ਵੱਖ ਚੋਣ ਮੈਨੀਫੈਸਟੋ ਤਿਆਰ ਕਰ ਉਸ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਮੁਹੱਲਾ ਪੱਧਰ ‘ਤੇ ਲੋਕਾਂ ਦੀਆਂ ਸਮਸਿਆਵਾਂ ਹੱਲ ਹੋਣਗੀਆਂ। ਇਥੋਂ ਤਕ ਕਿ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਵਿੱਚ ਇਕ ਸੁਵਿਧਾ ਕੇਂਦਰ ਸਥਾਪਤ ਕੀਤਾ ਜਾਵੇਗਾ ਤਾਂ ਕਿ ਭਵਿੱਖ ਵਿੱਚ ਖੇਤਰ ਦੇ ਲੋਕਾਂ ਨੂੰ ਆਪਣੇ ਛੋਟੇ ਛੋਟੇ ਕੰਮ ਕਰਵਾਉਣ ਲਈ ਸਰਕਾਰੀ ਦਫਤਰਾਂ ਵਿੱਚ ਧੱਕੇ ਨਾ ਖਾਣੇ ਪੈਣ।ਮੰਨਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਜਾਗੋ ਪੰਜਾਬ ਅਭਿਆਨ ਨੂੰ ਰਫਤਾਰ ਦੇਣ ਲਈ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦੀ ਵਾਰਡ ਨੰਬਰ ਉਨੀ ਅਤੇ ਇੱਕੀ ਵਿੱਚ ਸਥਿਤ ਕਾਂਗੜਾ ਕਲੋਨੀ ਵਿੱਚ ਆਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਤ ਕਰ ਰਹੇ ਸਨ। ਵਿਚਾਰਾਂ ਦੀ ਸਾਂਝ ਬੈਨਰ ਹੇਠ ਆਯੋਜਿਤ ਕੀਤੀ ਗਈ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਖੇਤਰ ਦੇ ਲੋਕ ਪਹੁੰਚੇ ਹੋਏ ਸਨ ਇਸ ਵਿੱਚ ਭਾਰੀ ਗਿਣਤੀ ਵਿੱਚ ਔਰਤਾਂ ਵੀ ਮੌਜੂਦ ਸਨ। ਰੈਲੀ ਦੌਰਾਨ ਵੱਖ ਵੱਖ ਸਮਾਜਿਕ ਬੁਰਾਈਆਂ ਅਤੇ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਜਿਥੇ ਵੱਖ ਵੱਖ ਨੁੱਕੜ ਨਾਟਕਾਂ ਦਾ ਮੰਚਨ ਕੀਤਾ ਗਿਆ ਉਥੇ ਲੋਕਾਂ ਦੇ ਵਿਚਾਰ ਅਤੇ ਭਵਿੱਖ ਦੇ ਪੰਜਾਬ ਅਤੇ ਅੰਮ੍ਰਿਤਸਰ ਪੂਰਬੀ ਵਿਧਾਨਸਭਾ ਹਲਕੇ ਦੀਆਂ ਯੋਜਨਾਂ ਸੰਬੰਧੀ ਇਲਾਕਾ ਵਾਸੀਆਂ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਨਾਲ ਵਿਚਾਰਾਂ ਦੀ ਸਾਂਝ ਸਥਾਪਤ ਕੀਤੀ ਗਈ। ਮੰਨਾ ਨੇ ਰੈਲੀ ਵਿੱਚ ਸ਼ਾਮਲ ਹੋਏ ਇਲਾਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਸੁਨਹਿਰੇ ਪੰਜਾਬ ਦੀ ਸਥਾਪਨਾ ਲਈ ਉਨ੍ਹਾਂ ਦੇ ਵਿਚਾਰਾਂ ਨੂੰ ਆਪਣੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਕੇ ਇਸ ਮੈਨੀਫੈਸਟੋ ਨੂੰ ਹਰ ਹਾਲ ਵਿੱਚ ਲਾਗੂ ਵੀ ਕਰਵਾਉਣਗੇ। ਇਸਨੂੰ ਲਾਗੂ ਕਰਵਾਉਣ ਲਈ ਚਾਹੇ ਉਨ੍ਹਾਂ ਨੂੰ ਕਿਸੇ ਵੀ ਪਾਰਟੀ ਦੀ ਸਰਕਾਰ ਦੇ ਨਾਲ ਕਿਸੇ ਵੀ ਹੱਦ ਤਕ ਲੜਾਈ ਕਿਉਂ ਨਾ ਲੜਨੀ ਪਵੇ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply