Friday, March 6, 2026

 ਸੜਕ ਹਾਦਸੇ ਦੌਰਾਨ 9 ਵਿਅਕਤੀਆਂ ਦੀ ਮੌਤ ਤੇ 8 ਗੰਭੀਰ ਜਖਮੀ

PPN2205201607
ਚੌਂਕ ਮਹਿਤਾ, 22 ਮਈ (ਜੋਗਿੰਦਰ ਸਿੰਘ ਮਾਣਾ) – ਬੀਤੀ ਰਾਤ 9 ਵਜੇ ਦੇ ਕਰੀਬ ਮਹਿਤਾ ਅੰਮ੍ਰਿਤਸਰ ਰੋਡ ਉਪਰ ਅੱਡਾ ਬੋਪਾਰਾਏ ਨਜਦੀਕ ਬਲੈਰੋ ਗੱਡੀ ਦੇ ਇੱਕ ਟਿੱਪਰ ਨਾਲ ਟਕਰਾ ਜਾਣ ਕਾਰਨ 9 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਅਤੇ 8 ਵਿਅਕਤੀਆਂ ਦੇ ਜੱਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਾਣਕਾਰੀ ਅਨੁਸਾਰ ਪਿੰਡ ਸੇਖਵਾਂ, ਅੰਮੋਨੰਗਲ, ਨੱਤ ਅਤੇ ਮਹਿਤਾ ਆਦਿ ਪਿੰਡਾਂ ਦੇ ਵਿਅਕਤੀ ਇੱਕ ਬਲੈਰੋ ਗੱਡੀ ਪੀਬੀ 06 ਵੀ 5366 ‘ਚ ਸਵਾਰ ਹੋ ਕੇ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਦਰਸ਼ਨਾ ਲਈ ਜਾ ਰਹੇ ਸਨ ਜਦ ਉਹ ਅੱਡਾ ਬੋਪਾਰਾਏ ਨਜਦੀਕ ਪਹੁੰਚੇ ਤਾ ਕਰੈਸ਼ਰ ਨਾਲ ਭਰਿਆ ਇੱਕ ਟਿੱਪਰ ਬਿਨਾ੍ਹਂ ਕਿਸੇ ਇੰਡੀਕੇਟਰ ਮੇਨ ਰੋਡ ਉਪਰ ਖੜਾ੍ਹ ਸੀ ਉਸ ਨਾਲ ਜਾ ਟਕਰਾਈ ਟੱਕਰ ਏਨੀ ਜਬਰਦਸਤ ਸੀ ਕਿ ਗੱਡੀ ਵਿਚ ਸਵਾਰ ਅੱਠ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ 13 ਸਾਲਾ ਲੜ੍ਹਕੀ ਨੇ ਹਸਪਤਾਲ ਪਹੁੰਚ ਕੇ ਦਮ ਤੋੜ੍ਹ ਦਿਤਾ, ਮ੍ਰਿਤਕਾਂ ਤੋ ਇਲਾਵਾ 8 ਵਿਅਕਤੀ ਗੰਭੀਰ ਜੱਖਮੀ ਹੋ ਗਏ, ਥਾਣਾ ਮੱਤੇਵਾਲ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਮ੍ਰਿਤਕਾ ਦੀਆਂ ਲਾਸ਼ਾ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ, ਥਾਣਾ ਮੱਤੇ ਵਾਲ ਤੋ ਮਿਲੀ ਜਾਣਕਾਰੀ ਅਨੁਸਾਰ ਟਿੱਪਰ ਡਰਾਇਵਰ ਦੀ ਲਾਪਰਵਾਹੀ ਕਾਰਨ ਇਹ ਘਟਨਾ ਵਾਪਰੀ ਪੁਲਿਸ ਨੇ ਮੁਕੱਦਮਾ ਨੰਬਰ 24 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾਂ ਦੇ ਨਾਮ – ਨਰਿੰਦਰਪਾਲ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਅੰਮੋਨੰਗਲ, ਬਲਜਿੰਦਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਮਹਿਤਾ ਚੌਂਕ, ਸੁਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਮਹਿਤਾ ਚੌਂਕ, ਮਲਕੀਅਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਨੱਤ, ਤਰਸੇਮ ਸਿੰਘ ਪੁੱਤਰ ਜਗੀਰ ਸਿੰਘ ਅੰਮੋਨੰਗਲ, ਜਸਵੰਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਸੇਖਵਾਂ, ਅਮਰਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਸੇਖਵਾਂ, ਡਰਾਇਵਰ ਅਮਰੀਕ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਸੇਖਵਾਂ, ਜਸਕਰਨ ਕੌਰ ਪੁੱਤਰੀ ਹਰਪ੍ਰੀਤ ਸਿੰਘ ਅੰਮੋਨੰਗਲ ਦੇ ਨਾਮ ਸ਼ਾਮਲ ਹਨ।
ਜਖਮੀਆਂ ਦੇ ਨਾਮ ਗੁਰਸ਼ਰਨ ਕੌਰ ਪੁੱਤਰੀ ਹਰਪ੍ਰੀਤ ਸਿੰਘ ਵਾਸੀ ਅਮੋਨੰਗਲ, ਲਖਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਅੰਮੋਨੰਗਲ, ਜੁਗਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਅੰਮੋਨੰਗਲ, ਜਤਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਸੇਖਵਾਂ, ਬਲਵੰਤ ਸਿੰਘ ਪੁੱਤਰ ਸੌਦਾਗਰ ਸਿੰਘ ਵਾਸੀ ਨੱਤ, ਜਸਕੰਵਰਪ੍ਰੀਤ ਸਿੰਘ ਪੁੱਤਰ ੰਗਲ ਸਿੰਘ ਵਾਸੀ ਅੰਮੋਨੰਗਲ, ਜਸਬੀਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਅੰਮੋਨੰਗਲ, ਕਪਤਾਨ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਨੱਤ ਦੇ ਨਾਮ ਸ਼ਾਮਲ ਹਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply