Saturday, June 27, 2026

“ਕਫਨ ਬੋਲ ਪਿਆ ਨਸ਼ਾ ਵਿਰੋਧੀ ਮਿਸ਼ਨ ਪੰਜਾਬ” ਵਲੋਂ ਮੰਡਲ ਅਫਸਰ ਪੱਟੀ ਵਿਖੇ ਧਰਨਾ 7 ਜੂਨ ਨੂੰ

PPN2305201609

ਪੱਟੀ, 23 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੰਜਾਬ ਦੀ ਨੌਜਵਾਨੀ ਨਸ਼ਿਆ ਵਿਚ ਗੁਲਤਾਨ ਹੋ ਚੁੱਕੀ ਹੈ, ਇਸ ਨੂੰ ਬਚਾਉਣਾ ਸਮੇਂ ਦੀ ਲੋੜ ਹੈ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਮੁਖਤਿਆਰ ਸਿੰਘ ਪੱਟੀ ਨੇ ਕਫਨ ਬੋਲ ਪਿਆ, ਨਸ਼ਾ ਵਿਰੋਧੀ ਮਿਸ਼ਨ ਪੰਜਾਬ ਵੱਲੋਂ ਸੱਦੀ ਗਈ ਪਲੇਠੀ ਮੀਟਿੰਗ ਦੌਰਾਨ ਕੀਤਾ।ਯੰਗਮੈਨ ਰਾਮ ਕ੍ਰਿਸ਼ਨਾ ਕਲੱਬ ਪੱਟੀ ਵਿਚ ਵੱਖ ਵੱਖ ਸੰਗਠਨਾਂ ਦੇ ਕਾਰਕੁੰਨਾਂ ਨੇ ਇਕ ਸਰ ਹੋ ਕੇ ਨਸ਼ਿਆ ਵਿਰੁੱਧ ਡੱਟਣ ਦਾ ਪ੍ਰਣ ਲਿਆ। ਇਸ ਲਈ ਸਾਰਿਆਂ ਨੇ ਕਮੇਟੀਆਂ ਬਣਾ ਕੇ ਪਿੰਡ ਪਿੰਡ ਨਸ਼ਾ ਵਿਰੋਧੀ ਲਹਿਰ ਨੂੰ ਕਾਮਯਾਬ ਕਰਨ ਲਈ ਸਿਰਤੋੜ ਮਿਹਨਤ ਕਰਨ ਦਾ ਫੈਸਲਾ ਕੀਤਾ।ਨਸ਼ੇ ਵੇਚਣ ਵਾਲਿਆਂ ਦੇ ਨਾਮ ਪੂਰੇ ਸ਼ਹਿਰ ਅੰਦਰ ਮੀਡੀਆ ਤੇ ਹੋਰ ਪ੍ਰਚਾਰ ਸਾਧਨਾਂ ਰਾਹੀ ਦੱਸੇ ਜਾਣਗੇ ਅਤੇ ਨਸ਼ਾ ਕਰਨ ਦੇ ਆਦੀਆਂ ਦੀ ਸੰਭਵ ਮਦਦ ਵੀ ਕੀਤੀ ਜਾਵੇਗੀ।ਇਸ ਵਿਰੁੱਧ ਲੋਕਾਂ ਨੂੰ ਵੱਡੇ ਪੱਧਰ ਤੇ ਲਾਮਬੰਦ ਕਰਨ ਲਈ 7 ਜੂਨ ਨੂੰ ਮੰਡਲ ਅਫਸਰ ਪੱਟੀ ਵਿਖੇ ਧਰਨਾ ਦਿੱਤਾ ਜਾਵੇਗਾ।ਇਸ ਮੌਕੇ ਗੁਰਮਹਾਂਵੀਰ ਸਿੰਘ ਸੰਧੂ, ਰਣਜੀਤ ਸਿੰਘ ਚੀਮਾ, ਸਰਵਨ ਸਿੰਘ ਭੁੱਲਰ, ਸੁਰਿੰਦਰ ਕੁਮਾਰ ਘਰਿਆਲਾ, ਮੁਖਤਿਆਰ ਸਿੰਘ ਪੱਟੀ, ਭੁਪਿੰਦਰ ਸਿੰਘ, ਜਗਦੀਸ਼ ਪ੍ਰਧਾਨ, ਕਾਮਰੇਡ ਮਹਾਂਵੀਰ ਗਿੱਲ, ਪ੍ਰਤਾਪ ਸਿੰਘ, ਪ੍ਰਦੀਪ ਸਿੰਘ, ਵਿਸ਼ਾਲ ਸ਼ਰਮਾ, ਨਿਸ਼ਾਨ ਸਿੰਘ ਆਦਿ ਹਾਜ਼ਿਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply