Friday, March 6, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 25 ਮਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਢੱਡਰੀਆਂ ਵਾਲਾ ਹਮਲਾ ਮਾਮਲਾ – ਲੁਧਿਆਣਾ ਪੁਲਿਸ ਨੇ ਜਲੰਧਰ ਤੋਂ 6 ਹੋਰ ਦੋਸ਼ੀ ਕੀਤੇ ਕਾਬੂ – ਪਹਿਲਾਂ ਫੜ੍ਹੇ 4 ਮੁਲਜ਼ਮ ਜੂਡੀਸ਼ੀਅਲ ਰਿਮਾਂਡ ਅਤੇ – 10 ਦੋ ਦਿਨਾ ਪੁਲਿਸ ਰਿਮਾਂਡ ‘ਤੇ।

▶ ਬਰਗਾੜੀ ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ ਨੇ ਬੇਅਦਬੀ ਕਰਨ ਵਾਲਿਆਂ ਦੀ ਸੂਚਨਾ ਦੇਣ ਵਾਲਿਆਂ ਲਈ 10 ਲੱਖ ਦੇ ਇਨਾਮ ਦਾ ਕੀਤਾ ਐਲਾਨ।

▶ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਪੰਜਾਬ ਰਾਜਪਾਲ ਨੂੰ ਸੌਪਿਆ ਮੰਗ ਪੱਤਰ – ਕਿਹਾ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਖਰਾਬ- 27 ਮਈ ਨੂੰ ਲੁਧਿਆਣਾ ‘ਚ ਰੋਸ ਮਾਰਚ ਦਾ ਕੀਤਾ ਐਲਾਨ।

▶ ਸੁਨੀਲ ਜਾਖੜ ਦੀ ਰਾਜਪਾਲ ਨਾਲ ਮੁਲਾਕਾਤ ‘ਤੇ ਬੋਲੇ ਭਾਜਪਾ ਪ੍ਰਦੇਸ਼ ਪ੍ਰਧਾਨ ਵਿਜੇ ਸਾਂਪਲਾ – ਪੰਜਾਬ ਵਿੱਚ ਅਮਨ ਕਾਨੂੰਨ ਸਥਿਤੀ ਮਜ਼ਬੂਤ, ਝੂਠ ਬੋਲਦੀ ਹੈ ਕਾਂਗਰਸ।

▶ ਪੰਜਾਬ ਦੀਆਂ ਖਾਲੀ ਹੋਈਆਂ 2 ਰਾਜ ਸਭਾ ਸੀਟਾਂ ਲਈ ਨੋਟੀਫਿਕੇਸ਼ਨ ਜਾਰੀ – 11 ਨੂੰ ਹੋਵੇਗੀ ਚੋਣ।

▶ ਪੰਜਾਬ ਦੀਆਂ ਰਾਜ ਸਭਾ ਸੀਟਾਂ ਲਈ ਕਾਂਗਰਸ ਵਲੋਂ ਅੰਬਿਕਾ ਸੋਨੀ ਅਤੇ ਅਕਾਲੀ ਦਲ ਵਲੋਂ ਬਲਵਿੰਦਰ ਸਿੰਘ ਭੂੰਦੜ ਉਮੀਦਵਾਰ ਬਣਨੇ ਤੈਅ।

▶ ਮਾਨਸਾ ਵਿਖੇ ਜ਼ੀ ਪੰਜਾਬ ਚੈਨਲ ਦੇ ਹੱਕ ‘ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਡੀ.ਸੀ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ।

▶ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਸਮਾਗਮ ਮਨਾਉਣ ਸਬੰਧੀ ਦਿੱਲੀ ‘ਚ ਹੋਈ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੀ ਸਾਂਝੀ ਮੀਟਿੰਗ।

▶ NEET ‘ਤੇ ਰੋਕ ਲਗਾਉਣ ਸਬੰਧੀ ਕੇਂਦਰ ਸਰਕਾਰ ਵਲੋਂ ਜਾਰੀ ਆਰਡੀਨੈਂਸ ਨੂੰ ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ।

▶ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦੇ ਨਤੀਜੇ ਐਲਾਨੇ – ਲੜਕੀਆਂ ਨੇ ਮਾਰੀ ਬਾਜ਼ੀ – 72.2 ਫੀਸਦ ਵਿਦਿਆਰਥੀ ਹੋਏ ਪਾਸ।

▶ ਖਡੂਰ ਸਾਹਿਬ ਦੇ ਸਰਕਾਰੀ ਸੀਨੀ: ਸੈਕੰ: ਸਕੂਲ ਦੀ ਸਿਮਰਨਦੀਪ ਕੌਰ ਨੇ 99.8 ਫੀਸਦ ਅੰਕਾਂ ਨਾਲ ਪਹਿਲਾ, ਅੰਮ੍ਰਿਤਸਰ ਦੀ ਸਿਮਰਨਜੀਤ ਕੌਰ ਨੇ 98.92 ਫੀਸਦ ਨਾਲ ਦੂਜਾ ਅਤੇ ਲੁਧਿਆਣਾ ਦੇ ਅਰਸ਼ ਮਲਹੋਤਰਾ ਨੇ 98.77 ਫੀਸਦ ਅੰਕਾਂ ਨਾਲ ਪ੍ਰਾਪਤ ਕੀਤਾ ਤੀਜਾ ਸਥਾਨ ।

▶ ਅਸਮ ਵਿੱਚ ਸਰਬਾਨੰਦ ਸੋਨੋਵਾਲ ਨੇ 10 ਮੰਤਰੀਆਂ ਸਮੇਤ ਚੁੱਕੀ ਸਹੁੰ – ਪ੍ਰਧਾਨ ਮੰਤਰੀ ਮੋਦੀ, ਪੰਜਾਬ ਦੇ ਸੀ.ਐਮ ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਸੀ.ਐਮ ਸੁਖਬੀਰ ਬਾਦਲ ਰਹੇ ਮੌਜ਼ੂਦ।

▶ ਅੰਮ੍ਰਿਤਸਰ ਦੇ ਫਤਾਹਪੁਰ ਪਿੰਡ ਵਿੱਚ ਬਣ ਰਹੀ ਨਵੀਂ ਜੇਲ ‘ਚ ਸੀਵਰੇਜ਼ ਪਾਉਂਦੇ ਸਮੇਂ ਤਿੰਨ ਮਜ਼ਦੂਰਾਂ ਦੀ ਮਿੱਟੀ ਹੇਠਾਂ ਦੱਬੇ ਜਾਣ ਨਾਲ ਹੋਈ ਮੌਤ।

▶ ਪਟਨਾ ਤੋਂ ਦਿੱਲੀ ਆ ਰਹੀ ਏਅਰ ਐਂਬੂਲੈਂਸ ਨੂੰ ਹੰਗਾਮੀ ਹਾਲਤ ‘ਚ ਦਿੱਲੀ ਦੇ ਨੱਜ਼ਫਗੜ੍ਹ ਵਿਖੇ ਖੇਤਾਂ ‘ਚ ਉਤਾਰਿਆ – ਐਂਬੂਲੈਂਸ ‘ਚ ਸਵਾਰ 7 ਵਿਅਕਤੀ ਸੁਰੱਖਿਅਤ।

▶ ਯੂ.ਪੀ ਦੇ ਮਥੁਰਾ ‘ਚ 60 ਘਰ ਸੜੇ – ਚੁਲ੍ਹੇ ਤੋਂ ਭੜਕੀ ਦੱਸੀ ਜਾਂਦੀ ਹੈ ਅੱਗ।

▶ ਅੰਮ੍ਰਿਤਸਰ ਦੇ ਇਲਾਕੇ ਕੋਟ ਮਿਤ ਸਿੰਘ ‘ਚ ਇਕ ਨੋਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ।

▶ ਉਤਰੀ ਭਾਰਤ ‘ਚ ਮੌਸਮ ਨੇ ਲਈ ਕਰਵਟ – ਪਾਰਾ ਡਿੱਗਣ ਨਾਲ ਮੌਸਮ ਹੋਇਆ ਸੁਹਾਵਨਾ – ਗਰਮੀ ਘਟੀ।

▶ ਜਿੰਬਾਬਵੇ ਦੌਰੇ ‘ਤੇ ਜਾ ਰਹੀ ਭਾਰਤੀ ਕ੍ਰਿਕਟ ਟੀਮ ਵਿੱਚ ਜਲੰਧਰ ਦੇ ਮਨਦੀਪ ਸਿੰਘ ਨੂੰ ਮਿਲੀ ਥਾਂ।

▶ ਫਿਰੋਜ਼ਪੁਰ ਵਿਖੇ ਵੀਜ਼ੀਲੈਂਸ ਵਲੋਂ 15000 ਰਿਸ਼ਵਤ ਲੈਂਦਾ ਮਾਲ ਪਟਵਾਰੀ ਰੰਗੇ ਹੱਥੀ ਕਾਬੂ।

▶ ਕੇਂਦਰ ਵਲੋਂ 13 ਫਾਸਟ ਟਰੈਕ ਸਮਾਰਟ ਸਿਟੀ ਐਲਾਨੇ ਗਏ – ਚੰਡੀਗੜ੍ਹ, ਫਰੀਦਾਬਾਦ ਤੇ ਧਰਮਸ਼ਾਲਾ ਨੂੰ ਮਿਲਿਆ ਸਥਾਨ।

▶ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਏਅਰਪੋਰਟ ਤੋਂ ਸਿੰਘਾਪੁਰ ਲਈ ਸਕੂਟ ਏਅਰਲਾਈਨਜ਼ ਦੀ ਸਿੱਧੀ ਉਡਾਣ ਸ਼ੁਰੂ- 137 ਸਵਾਰੀਆਂ ਲੈ ਕੇ ਅੰਮ੍ਰਿਤਸਰ ਆਇਆ ਜਹਾਜ।

▶ ਅਮਰੀਕੀ ਸਿੱਖ ਕੌਂਸਲ ਨੇ ਪੰਜਾਬ ਵਿੱਚ ਸੰਤ ਢੱਡਰੀਆਂ ਵਾਲਿਆਂ ‘ਤੇ ਹਮਲੇ ਦੀ ਕੀਤੀ ਨਿੰਦਾ- ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply