Saturday, July 18, 2026

ਬੀਬੀ ਕੌਲਾਂ ਜੀ ਪਬਲਿਕ ਸਕੂਲ ਦੇ 12ਵੀਂ ਦਾ ਨਤੀਜਾ 100 ਫੀਸਦੀ ਰਿਹਾ

PPN2405201601
ਅੰਮ੍ਰਿਤਸਰ, 24 ਮਈ (ਪ੍ਰੀਤਮ ਸਿੰਘ) – ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ (ਬਰਾਂਚ-2), ਨੇੜੇ ਗੁਰਦੁਆਰਾ ਟਾਹਲਾ ਸਾਹਿਬ ਤਰਨ ਤਾਰਨ ਰੋਡ ਵਿਖੇ ਬਾਰ੍ਹਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਦੇ ਪਿ੍ਰੰਸੀਪਲ ਜਗਜੀਤ ਕੌਰ ਨੇ ਦੱਸਿਆ ਕਿ ਬਾਰ੍ਹਵੀਂ ਕਲਾਸ ਦੇ ਬੱਚਿਆਂ ਨੇ ਕਾਮਰਸ ਅਤੇ ਸਾਇੰਸ ਵਿੱਚੋਂ 90% ਤੋਂ ਜਿਆਦਾ ਨੰਬਰ ਪ੍ਰਾਪਤ ਕੀਤੇ ।ਸਹਿਜਬੀਰ ਸਿੰਘ ਬਾਰ੍ਹਵੀਂ (ਕਾਮਰਸ) ਨੇ ਬਿਜਨੈਸ ਸਟੱਡੀ ਵਿੱਚ 95%, ਅਕਾਂਊਟਸ ਵਿੱਚ 95% ਤੇ ਇਕਨੋਮਿਕਸ ਵਿੱਚ 94% ਅਤੇ ਹਰਅੰਮ੍ਰਿਤ ਕੋਰ (ਸਾਇੰਸ) ਨੇ ਫਿਜੀਕਲ ਐਜੂਕੇਸ਼ਨ ਵਿੱਚ 99% ਅਤੇ ਫਿਜੀਕਸ ਵਿੱਚ 90% ਨੰਬਰ ਪ੍ਰਾਪਤ ਕਰਕੇ ਸਕੂਲ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ।ਸਕੂਲ ਦੇ ਸ਼ਾਨਦਾਰ ਨਤੀਜੇ ‘ਤੇ ਸਕੂਲ ਦੇ ਚੇਅਰਮੈਨ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਕਿਹਾ ਕਿ ਆਪਣੇ ਸਕੂਲ ਦਾ ਨਾਮ ਆਪਣੇ ਮਾਤਾ ਪਿਤਾ ਦਾ ਨਾਮ ਉਹੀ ਰੋਸ਼ਨ ਕਰ ਸਕਦਾ ਹੈ ਜਿਹੜਾ ਬੱਚਾ ਪੂਰੀ ਲਗਨ ਤੇ ਮਿਹਨਤ ਨਾ ਪੜਾਈ ਕਰਦਾ ਹੈ। ਉਨਾਂ ਨੇ ਬੱਚਿਆਂ ਨੂੰ ਉਚੀਆਂ ਬੁਲੰਦੀਆਂ ‘ਤੇ ਪਹੁੰਚਣ ਲਈ ਬਾਣੀ ਦਾ ਓਟ ਆਸਰਾ ਤੇ ਮਿਹਨਤ ਕਰਨ ਦੀ ਪ੍ਰੇਰਣਾ ਕੀਤੀ।ਭਾਈ ਸਾਹਿਬ ਨੇ ਸਕੂਲ ਪ੍ਰਿੰਸੀਪਲ ਅਤੇ ਟੀਚਰਾਂ ਨੂੰ ਵੀ ਵਧਾਈ ਦਿੱਤੀ।ਇਸ ਸਮੇਂ ਸਕੂਲ ਦੇ ਐਮ.ਡੀ. ਸ੍ਰ. ਰਜਿੰਦਰ ਸਿੰਘ ਜੀ, ਟਹਿਲਇੰਦਰ ਸਿੰਘ ਅਤੇ ਭੁਪਿੰਦਰ ਸਿੰਘ ਗਰਚਾ ਚੀਫ ਐਡਵਾਈਜ਼ਰ ਤੇ ਸਾਰਾ ਸਟਾਫ ਕਾਜਰ ਸੀ ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply