Monday, August 10, 2026

ਬਟਾਲਾ ਦੀ ਸ਼ਿਵਾਨੀ ਨੂੰ ਪੰਜਾਬ ‘ਚੋਂ 22ਵਾਂ ਤੇ ਜ਼ਿਲ੍ਹੇ ‘ਚੋਂ ਦੂਜਾ ਸਥਾਨ

PPN2505201601ਬਟਾਲਾ, 25 ਮਈ (ਨਰਿੰਦਰ ਬਰਨਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਦਸਵੀਂ ਜਮਾਤ ਦੇ ਨਤੀਜੇ ‘ਚ ਬਟਾਲਾ ਦੇ ਇਕ ਮਿਹਨਤਕਸ਼ ਵਿਅਕਤੀ (ਮੋਚੀ) ਦੀ ਧੀ ਨੇ ਚੰਗੇ ਅੰਕ ਪ੍ਰਾਪਤ ਕਰਕੇ ਬਟਾਲਾ ਦਾ ਨਾਮ ਰੋਸ਼ਨ ਕੀਤਾ ਹੈ ,ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸ) ਸ: ਅਮਰਦੀਪ ਸਿੰਘ ਸੈਣੀ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਭਾਰਤ ਭੂਸ਼ਣ ਨੇ ਵਿਦਿਆਰਥਣ ਸ਼ਿਵਾਨੀ ਪੁੱਤਰੀ ਵਰਿੰਦਰ ਕੁਮਾਰ ਵਿਦਿਆਰਥਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਾਲੋਨੀ ਬਟਾਲਾ ਦਾ ਮੂੰਹ ਮਿੱਠਾ ਕਰਵਾਉਂਦਿਆਂ ਦੱਸਿਆ ਕਿ ਵਿਦਿਆਰਥਣ ਨੇ ਦਸਵੀਂ ‘ਚੋਂ 96.62 ਫੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ‘ਚੋਂ 22ਵਾਂ, ਜ਼ਿਲ੍ਹਾ ਗੁਰਦਾਸਪੁਰ ‘ਚੋਂ ਦੂਜਾ ਅਤੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਉਨ੍ਹਾਂ ਵਿਦਿਆਰਥਣ ਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ । ਇਸ ਮੌਕੇ ਨਰਿੰਦਰ ਸਿੰਘ ਬਰਨਾਲ, ਜੀਵਨ ਸਿੰਘ, ਅਸ਼ੋਕ ਕੁਮਾਰ, ਸ੍ਰੀਮਤੀ ਹਰਪ੍ਰੀਤ ਬਾਜਵਾ, ਸ੍ਰੀਮਤੀ ਰਜਨੀ, ਵਰਿੰਦਰ ਕੁਮਾਰ (ਪਿਤਾ), ਅਨਿਲ ਕੁਮਾਰ ਤੇ ਸ੍ਰੀਮਤੀ ਨੀਤੀ ਆਦਿ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply