Friday, March 6, 2026

ਜੀ.ਐਨ.ਡੀ.ਯੂ ਨਾਨ ਟੀਚਿੰਗ ਐਸੋਸੀਏਸ਼ਨ ਨੇ ਕਰਵਾਇਆ ਰੂ-ਬ-ਰੂ ਪ੍ਰੋਗਰਾਮ

PPN2505201607ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਐਸੋਸੀਏਸ਼ਨ ਦੇ ਸਮੂੰਹਿਕ ਅਹੁਦੇਦਾਰਾ ਤੇ ਮੈਂਬਰਾਂ ਦੇ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਬਲਵੀਰ ਸਿੰਘ ਗਰਚਾ ਦੇ ਦਿਸ਼ਾ ਨਿਰਦੇਸ਼ਾ ਤੇ ਸਕੱਤਰ ਹਰਦੀਪ ਸਿੰਘ ਨਾਗਰਾ ਦੇ ਬੇਮਿਸਾਲ ਪ੍ਰਬੰਧਾ ਹੇਠ ਐਸੋਸੀਏਸ਼ਨ ਦੇ ਮੁੱਖ ਦਫਤਰ (ਪ੍ਰਬੰਧਕੀ ਬਲਾਕ) ਵਿਖੇ ਇਕ ਰੂ-ਬ-ਰੂ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਜੀ.ਐ.ਡੀ.ਯੂ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿਖੇ ਨਵਨਿਯੁਕਤ ਹੋਏ ਲਗਭਗ ਇਕ ਦਰਜਨ ਮਹਿਲਾ-ਪੁਰਸ਼ ਕਰਮਚਾਰੀਆਂ ਦੇ ਨਾਲ ਮੁਲਕਾਤ ਕਰਕੇ ਜਾਣ-ਪਛਾਣ ਕੀਤੀ ਗਈ ਤੇ ਉਨ੍ਹਾਂ ਨੂੰ ਜੀ ਆਇਆ ਨੂੰ ਕਿਹਾ ਇਸ ਮੌਕੇ ਪ੍ਰਧਾਨ ਬਲਵੀਰ ਸਿੰਘ ਗਰਚਾ ਨੇ ਕਿਹਾ ਕਿ ਨਵੇਂ ਕਰਮਚਾਰੀਆਂ ਨੂੰ ਐਸੋ. ਦੀ ਪਰੰਪਰਾ, ਰਹੁਰੀਤ ਤੇ ਰਵਾਇਤ ਦੇ ਅਨੁਕੂਲ ਖੁਸ਼ਾਮਦੀਕ ਕਹਿਣਾ ਸਾਡਾ ਫਰਜ ਹੈ । ਉਨ੍ਹਾਂ ਕਿਹਾ ਕਿ ਪੁਰਾਣੇ ਕਰਮਚਾਰੀਆਂ ਦੀ ਤਰਜ ਤੇ ਨਵੇਂ ਕਰਮਚਾਰੀਆਂ ਨੂੰ ਸਮੇਂ-ਸਮੇਂ ਤੇ ਬਣਦਾ ਮਾਨ ਸਨਮਾਨ ਤੇ ਸਹਿਯੋਗ ਦਿੱਤਾ ਤੇ ਲਿਆ ਜਾਂਦਾ ਰਹੇਗਾ । ਉਨ੍ਹਾਂ ਨਵੇਂ ਕਰਮਚਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਐਸੋ. ਹਰੇਕ ਅਧਿਕਾਰੀ ਤੇ ਕਰਮਚਾਰੀ ਦੇ ਦੁੱਖ ਸੁੱਖ ਦੇ ਵਿੱਚ ਸਮੂਲੀਅਤ ਕਰਦੀ ਰਹੀ ਹੈ ਤੇ ਹਮੇਸ਼ਾਂ ਕਰਦੀ ਰਹੇਗੀ । ਅੰਤ ‘ਚ’ ਉਨ੍ਹਾਂ ਨਵੇਂ ਕਰਮਚਾਰੀਆਂ ਦਾ ਧੰਨਵਾਦ ਕੀਤਾ ਤੇ ਐਸੋ ਦੇ ਵੱਲੋ ਮੁਬਾਰਕਬਾਦ ਦਿੱਤੀ । ਇਸ ਮੌਕੇ ਨਵ ਨਿਯੁਕਤ ਕਰਮਚਾਰੀਆਂ ਕਾਬਲ ਸਿੰਘ ਸੰਧੂ, ਮੈਡਮ ਸਤਵੀਰ ਕੌਰ, ਮੈਡਮ ਰਾਜਬੀਰ ਕੌਰ, ਮੈਡਮ ਜੌਤੀ, ਮੈਡਮ ਰਮਨਦੀਪ ਕੌਰ, ਗੁਰਵਿੰਦਰ ਸਿੰਘ, ਗੁਰਜੀਤ ਸਿੰਘ, ਰਾਜਿੰਦਰ ਕੁਮਾਰ, ਬਬਲਪ੍ਰੀਤ ਸਿੰਘ ਬਰਾੜ, ਯਾਦਵਿੰਦਰ ਗਿੱਲ, ਕਰਨਬੀਰ ਸਿੰਘ ਗਿੱਲ, ਹਰੀਸ਼ ਗੁਲਾਟੀ, ਨਸਰੀਨ, ਵਿਕਰਮ ਸ਼ਰਮਾ ਤੇ ਬਲਜਿੰਦਰ ਸਿੰਘ ਨੇ ਸਾਝੇ ਤੌਰ ਤੇ ਕਿਹਾ ਕਿ ਉਹ ਜੀ.ਐਨ.ਡੀ.ਯੂ. ਪ੍ਰਬੰਧਨ, ਅਧਿਕਾਰੀਆਂ, ਕਰਮਚਾਰੀਆਂ ਤੇ ਵਿਦਿਆਰਥੀਆਂ ਦੇ ਨਾਲ ਮਿੱਤਰਤਾ ਪੂਰਨ ਸਬੰਧ ਬਣਾਕੇ ਜੀ.ਐਨ.ਡੀ.ਯੂ. ਦੀ ਬੇਹਤਰੀ ਤੇ ਖੁਸ਼ਗਵਾਰ ਵਿਦਿਅਕ ਮਾਹੌਲ ਲਈ ਯਤਨਸ਼ੀਲ ਰਹਿਣਗੇ । ਇਸ ਮੌਕੇ ਤੇ ਭਗਵੰਤ ਸਿੰਘ ਸੀਨੀਅਰ ਉਪ-ਪ੍ਰਧਾਨ, ਮਨਪ੍ਰੀਤ ਸਿੰਘ ਸਯੰਕਤ ਸਕੱਤਰ, ਜੋਤੀ ਪ੍ਰਸ਼ਾਦ ਸਕੱਤਰ ਪਬਲਿਕ ਰਿਲੇਸ਼ਨ, ਤੇਜਵੰਤ ਸਿੰਘ ਮੈਂਬਰ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply