Sunday, August 9, 2026

ਤਿੰਨ ਸਾਲਾਂ ਤੋਂ ਬਿਮਾਰੀ ਨਾਲ ਜੂਝ ਰਹੀ ਹਰਪ੍ਰੀਤ ਵਲੋਂ ਸਮਾਜ ਸੇਵੀ ਸੰਸਥਾਵਾਂ ਅੱਗੇ ਮਦਦ ਦੀ ਗੁਹਾਰ

PPN2505201623ਪੱਟੀ, 25 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ )- ਲਗਭਗ ਤਿੰਨ ਸਾਲਾ ਤੋਂ ਬਿਮਾਰੀ ਨਾਲ ਜੂਝ ਰਹੀ ਹਰਪ੍ਰੀਤ ਕੌਰ ਨੂੰ ਇਲਾਜ਼ ਦੋਰਾਨ ਖਬੇ ਪਾਸੇ ਪੈਰਾਲੈਸਿਸ ਹੋ ਗਿਆ।ਜਿਸ ਨਾਲ ਉਹ ਹੋਰ ਹੀ ਬੇਵਸ ਹੋ ਗਈ ਹੈ ਅਤੇ ਆਪਣੀਆਂ ਲੜਕੀਆਂ ਦਾ ਪਾਲਣ ਪੋਸ਼ਣ ਕਰਨ ਤੋਂ ਵੀ ਲਾਚਾਰ ਹੈ। ਇਸ ਸਬੰਧੀ ਦੇਂਦੇ ਹੋਏ ਹਰਪ੍ਰੀਤ ਕੌਰ ਦੇ ਪਤੀ ਬਲਵਿੰਦਰ ਸਿੰਘ ਪੁੱਤਰ ਮੁਖਤਿਆਰ ਵਾਸੀ ਨਾਮਦੇਵ ਕਲੋਨੀ ਪੱਟੀ ਨੇ ਦੱਸਿਆ ਕਿ ਉਸ ਦਾ ਵਿਆਹ ਚਾਰ ਸਾਲ ਪਹਿਲਾ ਹਰਪ੍ਰੀਤ ਕੌਰ ਨਾਲ ਹੋਇਆ ਸੀ।ਉਸ ਸਮੇਂ ਮੇਰੀ ਪਤਨੀ ਬਿੱਲਕੁਲ ਠੀਕ ਸੀ।ਅਚਾਨਕ ਇਕ ਦਿਨ ਉਸ ਨੂੰ ਚੱਕਰ ਦੀ ਸ਼ਿਕਾਇਤ ਹੋਈ ਤਾਂ ਡਾਕਟਰ ਪਾਸ ਇਲਾਜ਼ ਲਈ ਗਏ।ਪਰ ਪੱਟੀ ਦੇ ਡਾਕਟਰਾਂ ਪਾਸੋਂ ਇਸ ਬਿਮਾਰੀ ਦਾ ਕੋਈ ਵੀ ਇਲਾਜ਼ ਨਾ ਹੋਣ ‘ਤੇ ਅੰਮ੍ਰਿਤਸਰ, ਲੁਧਿਆਣੇ ਦਾ ਵੀ ਕੋਈ ਹਸਪਤਾਲ ਨਹੀ ਛੱਡਿਆ।ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਦਾ ਗੁਜਾਰਾ ਇਕ ਕੰਟਿਗ ਦੀ ਦੁਕਾਨ ਤੋਂ ਹੀ ਚਲਦਾ ਹੈ।ਪਰ ਫਿਰ ਵੀ ਪਤਨੀ ਦੇ ਇਲਾਜ਼ ਲਈ ਉਸ ਦੇੇ ਪਿਤਾ ਵੱਲੋਂ ਚਾਰ ਲੱਖ ਰੁਪਏ ਦਿੱਤੇ ਸਨ।ਕਿਉਂਕਿ ਉਹ ਰੇਲਵੇ ਵਿਭਾਗ ਵਿਚੋਂ ਰਿਟਾਇਰ ਹੋਏ ਸਨ।ਉਸ ਨੇ ਦੱਸਿਆ ਕਿ ਇਸ ਸਮੇਂ ਉਸ ਦੀ ਪਤਨੀ ਦਾ ਇਲਾਜ਼ ਪੀ.ਜੀ.ਆਈ ਚੰਡੀਗੜ ਵਿਖੇ ਹੋ ਰਿਹਾ ਹੈ, ਜੋ ਕਿ ਹਰ 15 ਦਿਨਾ ਬਾਅਦ ਚੈੱਕਅਪ ਕਰਵਾਉਣ ਲਈ ਜਾਣਾ ਪੈਂਦਾ ਹੈ।ਉਸ ਦੀਆ 2 ਬੇਟੀਆ ਹੀ ਹਨ, ਜਿਨਾਂ ਨੂੰ ਉਹ ਅਤੇ ਉਸ ਦਾ ਪਰਿਵਾਰ ਸੰਭਾਲ ਕਰਦੇ ਹਨ। ਡਾਕਟਰਾਂ ਵੱਲੋਂ ਦੱਸਿਆ ਕਿ ਹੁਣ ਉਸ ਦੀ ਬਾਈਪਾਸ ਸਰਜਰੀ ਹੋਣੀ ਹੈ, ਜਿਸ ਉਪਰ ਘੱਟੋ ਘੱਟ 4 ਲੱਖ ਰੁਪਏ ਦਾ ਖਰਚਾ ਆਉਣਾ ਹੈ।ਇਸ ਮੌਕੇ ਹਰਪ੍ਰੀਤ ਕੌਰ ਤੇ ਬਲਵਿੰਦਰ ਸਿੰਘ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply