Friday, October 9, 2026

’ਵਰਲਡ ਨੋ ਤੰਬਾਕੂ ਡੇਅ’ ਸਬੰਧੀ ਸਪੈਸ਼ਲ ਚੈਕਿੰਗ ਮੁਹਿੰਮ ਦੌਰਾਨ ਚਲਾਨ ਤੇ ਅਵੇਅਰਨੈਸ ਨੋਟਿਸ ਤਕਸੀਮ

PPN2605201605

ਬਠਿੰਡਾ, 26 ਮਈ (ਜਸਵਿੰਦਰ ਸਿਘ ਜੱਸੀ, ਅਵਤਾਰ ਸਿੰਘ ਕੈਂਥ)- ਸਿਵਲ ਸਰਜਨ ਦੀ ਅਗਵਾਈ ਹੇਠ 31 ਮਈ ਨੂੰ ”ਵਰਲਡ ਨੋ ਤੰਬਾਕੂ ਡੇਅ” ਮਨਾਉਣ ਸਬੰਧੀ ਜਿਲ੍ਹੇ ਵਿਚ ਸਪੈਸ਼ਲ ਚੈਕਿੰਗ ਮੁਹਿੰਮ ਚਾਲੂ ਕਰਨ ਉਪਰੰਤ ਸਰਕਾਰੀ ਅਦਾਰਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕੋਟਪਾ ਐਕਟ 2003 ਦੀ ਪਾਲਣਾ ਕਰਨ ਅਤੇ ਉਨ੍ਹਾਂ ਵਲੋਂ ਕੀਤੇ ਚਲਾਨ,ਦੁਕਾਨਦਾਰਾਂ ਨੂੰ ਦਿੱਤੇ ਗਏ ਅਵੇਅਰਨੈਸ ਨੌਟਿਸ ਦੀ ਰਿਪੋਰਟ ਹਰ ਰੋਜ਼ ਸਿਹਤ ਵਿਭਾਗ ਬਠਿੰਡਾ ਨੂੰੂ ਦੇਣ। ਇਸ ਲੜੀ ਤਹਿਤ ਸਿਹਤ ਵਿਭਾਗ ਵਲੋਂ 18 ਮਈ ਤੋਂ ਇਕ ਅਵੇਅਰਨੈਸ ਡਰਾਈਵ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਹੁਣ ਤੱਕ 32 ਚਲਾਨ 1410 ਰੁਪਏ ਅਤੇ 18 ਅਵੇਅਰਨੈਸ ਨੋਟਿਸ ਤਕਸੀਮ ਕੀਤੇ ਜਾ ਚੁੱਕੇ ਹਨ। ਟੀਮ ਵਲੋਂ ਖੁੱਲ੍ਹੀ ਬੀੜੀ ਸਿਗਰੇਟ ਵੇਚਣ ਵਾਲਿਆਂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ 85 ਪ੍ਰਤੀਸ਼ਤ ਵਾਰਨਿੰਗ ਵਾਲੀਆ ਨਵੀਆਂ ਪੈਕਿੰਗਾਂ ਸਬੰਧੀ ਅਵੇਅਰਨੈਸ ਨੋਟਿਸ ਦਿੱਤੇ ਗਏ ਅਤੇ ਸਿਗਰੇਟ ਪੀ ਰਹੇ ਲੋਕਾਂ ਦੇ ਚਲਾਨ ਕੱਟੇ ਗਏ। ਇਸ ਟੀਮ ਵਲੋਂ ਦੁਕਾਨਦਾਰਾਂ ਨੂੰ ਕੋਟਪਾ ਐਕਟ 2003 ਬਾਰੇ ਜਾਣੂ ਕਰਵਾਇਆ ਗਿਆ। ਟੀਮ ਦੇ ਮੈਂਬਰ ਤੇਜਿੰਦਰ ਸਿੰਘ ਸੋਸਲ ਵਰਕਰ, ਹਰਜੀਤ ਸਿੰਘ ਐਸ.ਆਈ, ਕੇਵਲ ਕ੍ਰਿਸ਼ਨ, ਓਮ ਪ੍ਰਕਾਸ਼ ਐਸ.ਆਈ ਵੀ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply