ਸੰਦੌੜ, 29 ਮਈ (ਹਰਮਿੰਦਰ ਸਿੰਘ ਭੱਟ)- ਪੰਜਾਬੀ ਸਾਹਿਤ ਸਭਾ ਸੰਦੌੜ ਦੀ ਮਹੀਨਾਵਾਰ ਭਖਵੀਂ ਮੀਟਿੰਗ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਦੀ ਅਗਵਾਈ ਹੇਠ ਲੇਖਕ ਬਲਵੰਤ ਫਰਵਾਲੀ ਦੇ ਗ੍ਰਹਿ ਵਿਖੇ ਹੋਈ।ਇਸ ਮੌਕੇ ਸਭਾ ਦੀ ਸ਼ੁਰੂਆਤ ਅਜੋਕੇ ਦੌਰ ਵਿਚ ਹੋ ਰਹੀਆਂ ਸਮਾਜਿਕ ਬੁਰਾਈਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਉਪਰੰਤ ਲੇਖਕ ਬਲਵੰਤ ਫਰਵਾਲੀ ਨੇ ਆਪਣੇ ਕਵਿਤਾ ‘ਉਹ ਖ਼ੁਦਕੁਸ਼ੀ ਹੀ ਕਰੇਗਾ” ਤੋਂ ਕੀਤੀ ਉਸ ਤੋਂ ਬਾਅਦ ਲੇਖਕ ਗੋਬਿੰਦ ਸੰਦੌੜਵੀ ਨੇ ਗ਼ਰੀਬੀ ਦੀ ਮਾੜੀ ਹਾਲਾਤਾਂ ਨੂੰ ਦਰਸਾਉਂਦੀ ਕਹਾਣੀ ਸੁਣਾਈ, ਲੇਖਕ ਅੰਮ੍ਰਿਤਪਾਲ ਸਿੰਘ ਬਿਸਨਗੜ੍ਹ ਨੇ ‘ਕਾਸ਼ ਉਹ ਸਭ ਕੁੱਝ ਬਦਲ ਜਾਂਦੇ’, ਉੱਘੇ ਲੇਖਕ ਪ੍ਰੋਫੈਸਰ ਗੁਰਦੇਵ ਸਿੰਘ ਚੁੰਬਰ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਾਹਿਤਕਾਰਾਂ ਦੇ ਨਿਰੋਲ ਜੀਵਨ ਅਤੇ ਉਨ੍ਹਾਂ ਨੂੰ ਨਿੱਤ ਲਿਖਣ ਲਈ ਪ੍ਰੇਰਿਤ ਕੀਤਾ।ਲੇਖਕ ਵਰਿੰਦਰ ਬੱਬੂ ਨੇ ਮਾਂ ਨੂੰ ਸਲਾਮ ਏ, ਲੇਖਕ ਕੁਲਵੰਤ ਲੋਹਗੜ੍ਹ ਨੇ ਮੈ ਤੇ ਮੇਰੇ ਦਿਲ ਨੇ, ਮਾਸਟਰ ਨਿਰਮਲ ਸਿੰਘ ਨੇ ਅੰਮੜੀਏ ਗੀਤ ਗਾ ਕੇ, ਲੇਖਕ ਹਰਮਿੰਦਰ ਸਿੰਘ ਭੱਟ ਨੇ ਅਜੇ ਨ ਆਈ ਮੰਜ਼ਿਲ ਤੇਰੀ ਤੇ ਆਵਾਜ਼, ਲੇਖਕ ਸੁਰਜੀਤ ਅਰਮਾਨ ਨੇ ਉੱਜੜੇ ਆਲ੍ਹਣੇ, ਲੇਖਕ ਦਰਸ਼ਨ ਦਰਦੀ ਨੇ ਬੱਲੇ ਹੀਰੀਏ ਛਾਵਾਂ ਹੀਰੀਏ ਗੀਤ ਅੰਤ ਵਿਚ ਪ੍ਰਧਾਨ ਨਾਇਬ ਸਿੰਘ ਬੁਕਣਵਾਲ ਨੇ ਆਪਣੀ ਕਵਿਤਾ ਬੰਦਾ ਬੰਦੇ ਦੀ ਦਾਰੂ ਹੁੰਦਾ ਸੁਣਾ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ।ਉਪਰੰਤ ਸਮੂਹ ਮੈਂਬਰਾਂ ਨੇ ਮਾਂ ਮਿੱਟੀ ਦੀਆਂ ਯਾਦਾਂ ਕਿਤਾਬ ਦੇ ਲੇਖਕ ਅਤੇ ਰਿਟਾ. ਪ੍ਰਿੰਸੀਪਲ ਸ. ਬਲਦੇਵ ਸਿੰਘ ਫਰਵਾਲੀ ਦੇ ਅਚਾਨਕ ਹੋਈ ਮੌਤ ਤੇ ਸੋਗ ਦਾ ਪ੍ਰਗਟਾਵਾ ਕਰਦਿਆਂ 2 ਮਿੰਟ ਦਾ ਮੋਨ ਰੱਖਿਆ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸਾਂਝੇ ਤੌਰ ਤੇ ਅਰਦਾਸ ਵੀ ਕੀਤੀ। ਇਸ ਮੌਕੇ ਲੇਖਕਾ ਗੁਰਜੀਤ ਭੱਟ, ਲੇਖਕ ਤਰਸੇਮ ਮਹਿਤੋ, ਲੇਖਕ ਕ੍ਰਿਸਨ ਮਹਿਤੋ, ਮਾ. ਵਰਿੰਦਰ ਸਿੰਘ ਫਰਵਾਲੀ, ਮਾ. ਜਸਵੀਰ ਸਿੰਘ ਕਲਿਆਣ, ਮਾ. ਜਸਵੀਰ ਕੰਗਣਵਾਲ, ਮਾ. ਕੁਲਵੰਤ ਸਿੰਘ ਸੰਦੌੜ ਆਦਿ ਮੈਂਬਰ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media