ਸੰਦੌੜ (ਅਹਿਮਦਗੜ੍ਹ), 29 ਮਈ (ਹਰਮਿੰਦਰ ਸਿੰਘ ਭੱਟ) – ਬੀਤੇ ਦਿਨੀਂ ਸਥਾਨਕ ਅਕਾਲੀ ਵਰਕਰਾਂ ਵਲੋਂ ਅਹਿਮਦਗੜ੍ਹ ਅੰਦਰ ਰੱਖੇ ਗਏ ਇੱਕ ਨਿੱਜੀ ਸਮਾਗਮ ਦੌਰਾਨ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ ਸਮੁੱਚੇ ਹਲਕਾ ਅਮਰਗੜ੍ਹ ਦੇ ਵਿਕਾਸ ਕਾਰਜਾਂ ਨੂੰ ਲੈਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕਿਸੇ ਵੀ ਜਨਤਕ ਥਾਂ ਉਪਰ ਖੁੱਲੀ ਬਹਿਸ ਦੀ ਚੁਣੋਤੀ ਦਿੱਤੀ ਸੀ ।ਜਿਸ ਉਪਰ ਹਲਕਾ ਅਮਰਗੜ੍ਹ ਦੀ ਆਮ ਆਦਮੀ ਪਾਰਟੀ ਦੇ ਯੂਥ ਆਗੂ ਗੁਰਦੀਪ ਨਿਆਮਤਪੁਰਾ ਨੇ ਵੀ ਵਿਧਾਇਕ ਵਲੋਂ ਦਿੱਤੀ ਚੁਣੌਤੀ ਨੂੰ ਸਵੀਕਾਰਿਦਆਂ ਆਪਣਾ ਬਿਆਨ ਦਿੱਤਾ ਹੈ ਕਿ ਉਹ ਵਿਧਾਇਕ ਝੂੰਦਾ ਵਲੋਂ ਵਿਕਾਸ ਕਾਰਜਾਂ ਲਈ ਦਿੱਤੀ ਗਈ ਚੁਣੌਤੀ ਉਪਰ ਬਹਿਸ ਕਰਨ ਲਈ ਤਿਆਰ ਹਨ। ਨਿਆਮਤਪੁਰਾ ਨੇ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਸ਼ਾਮਿਲ ਸੜਕਾਂ ਜਿਹੀਆਂ ਆਮ ਸਹੂਲਤ ਨੂੰ ਤਾਂ ਵਿਧਾਇਕ ਕੁੱਝ ਪਿੰਡਾਂ ਵਿੱਚ ਪੂਰਾ ਨਹੀਂ ਕਰ ਸਕੇ, ਕਿਉਂਕਿ ਪਿੰਡ ਲਾਂਗੜੀਆ ਤੋਂ ਨਿਆਮਤਪੁਰਾ ਅਤੇ ਨਿਆਮਤਪੁਰਾ ਤੋਂ ਪਿੰਡ ਜੈਨਪੁਰ ਵੱਲ ਜਾਣ ਵਾਲੀਆਂ ਸੜਕਾਂ ਦੀ ਹਾਲਤ ਬਹੁਤ ਹੀ ਖਸਤਾ ਤੇ ਤਰਸਯੋਗ ਹੋ ਚੁੱਕੀ ਹੈ ਅਤੇ ਇਨ੍ਹਾਂ ਉਪਰੋਂ ਜਾਣ ਲਈ ਰਾਹਗੀਰਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਦੱਸਿਆ ਕਿ ਨਿਆਂਮਤਪੁਰ ਤੋਂ ਜੈਨਪੁਰ ਵੱਲ ਜਾਂਦੀ ਸੜਕ ਉਪਰ ਸਥਿੱਤ ਸਕੂਲ ਦੇ ਵਿਦਿਆਰਥੀਆਂ ਨੂੰ ਬਰਸਾਤ ਪੈਣ ਤੇ ਸਕੂਲ ਜਾਣ ਲਈ ਸੜਕ ਤੇ ਖੜੇ ਬਰਸਾਤ ਦੇ ਗੰਦੇ ਪਾਣੀ ਵਿੱਚੋਂ ਚੱਲ ਕੇ ਸਕੂਲ ਜਾਣਾ ਪੈਂਦਾ ਹੈ ਅਤੇ ਕਈ ਵਾਰ ਉਨ੍ਹਾਂ ਦੀ ਵਰਦੀ ਗੰਦੀ ਹੋਣ ਨਾਲ ਉਨ੍ਹਾਂ ਨੂੰ ਘਰ ਜਾਕੇ ਮੁੜ ਤਿਆਰ ਹੋਕੇ ਆਉਂਣਾ ਪੈਂਦਾ ਹੈ।ਜਦਕਿ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ ਪਿਛਲੀਆਂ ਚੋਣਾਂ ਦੌਰਾਨ ਇਨ੍ਹਾਂ ਸੜਕਾਂ ਨੂੰ ਬਨਾਉਣ ਦਾ ਵਾਅਦਾ ਕੀਤਾ ਸੀ ਪਰ ਪਿਛਲੇ ਤਕਰੀਬਨ 2 ਸਾਲ ਤੋਂ ਇਨ੍ਹਾਂ ਸੜਕਾਂ ਉਪਰ ਸਿਰਫ ਵੱਟੇ ਹੀ ਪਏ ਹੋਏ ਹਨ ਅਤੇ ਲੁੱਕ ਪਾਉਣ ਦੀ ਬਜਾਏ ਦੋ ਵਾਰ ਕੇਵਲ ਮਿੱਟੀ ਪਾ ਕੇ ਹੀ ਕੰਮ ਸਾਰ ਦਿੱਤਾ ਗਿਆ। ਅੱਗੇ ਉਨ੍ਹਾਂ ਕਿਹਾ ਕਿ ਇਸਤੋਂ ਵੱਧ ਸ਼ਰਮਿੰਦਗੀ ਵਾਲੀ ਗੱਲ ਕੀ ਹੋਵੇਗੀ ਕਿ ਸਿੱਖਿਆ ਜਿਹੀ ਮੁੱਢਲੀ ਸਹੂਲਤ ਨੂੰ ਹਾਸਲ ਕਰਨ ਲਈ ਖੁੱਲੇ ਸਕੂਲ ਅਤੇ ਕਾਲਜਾਂ ਨੂੰ ਜਾਣ ਵਾਲੇ ਰਸਤਿਆਂ ਦਾ ਵੀ ਬੁਰਾ ਹਾਲ ਹੋਵੇ ਕਿਉਂਕਿ ਅਮਰਗੜ੍ਹ ਕਾਲਜ ਨੂੰ ਵੀ ਜਾਣ ਵਾਲੀਆਂ ਕੁਝ ਪਿੰਡਾਂ ਦੀਆਂ ਸੜਕਾਂ ਦੀ ਹਾਲਕ ਬਹੁਤ ਹੀ ਮਾੜੀ ਹੋ ਚੁੱਕੀ ਹੈ।ਗੁਰਦੀਪ ਨਿਆਂਮਤਪੁਰਾ ਨੇ ਇਹ ਵੀ ਕਿਹਾ ਕਿ ਅਹਿਮਦਗੜ੍ਹ ਦੇ ਲੋਕਾਂ ਨੂੰ ਇੱਦਾਂ ਲਗਦਾ ਹੈ ਕਿ ਵਿਧਾਇਕ ਨੇ ਵਿਕਾਸ ਅਮਰਗੜ੍ਹ ਵੱਲ ਜਿਆਦਾ ਕੀਤਾ ਹੈ ਅਤੇ ਅਮਰਗੜ੍ਹ ਵੱਲ ਦੇ ਲੋਕਾਂ ਨੂੰ ਲਗਦਾ ਹੈ ਕਿ ਅਹਿਮਦਗੜ੍ਹ ਵਿੱਚ ਵੋਟ ਬੈਂਕ ਵੱਡਾ ਹੈ, ਇਸ ਲਈ ਵਿਕਾਸ ਉਧਰ ਵੱਧ ਹੋਇਆ ਹੈ, ਜਦਕਿ ਸੱਚ ਤਾਂ ਹੈ ਇਹ ਹੈ ਕਿ ਵਿਕਾਸ ਕਿਤੇ ਵੀ ਨਹੀਂ ਹੋਇਆ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media