Sunday, April 26, 2026

ਸਰਕਾਰੀ ਹਾਈ ਸਕੂਲ ਬੁੱਟਰ ਕਲਾਂ ਦਾ ਦਸਵੀਂ ਬੋਰਡ ਦਾ ਨਤੀਜਾ ਸੌ ਫੀਸਦੀ ਰਿਹਾ

ਬਟਾਲਾ, 30 ਮਈ (ਨਰਿੰਦਰ ਬਰਨਾਲ ) – ਬੀਤੇ ਦਿਨੀ ਪੰਜਾਬ ਸਕੂਲ ਸਿਖਿਆ ਬੋਰਡ ਮੁਹਾਲੀ ਵੱਲੋ ਦਸਵੀ ਤੇ ਬੋਰਡ ਨਤੀਜਿਆ ਦਾ ਐਲਾਨ ਕੀਤਾ। ਸਮੁਚ ਨਤੀਜਿਆ ਵਿਚ ਜਿਥੇ ਸਰਕਾਰੀPPN3005201601 ਸਕੂਲਾਂ ਦੀ ਝੰਡੀ ਰਹੀ ਊਥੇ ਸਰਕਾਰੀ ਹਾਈ ਸਕੂਲ ਬੁੱਟਰ ਕਲਾਂ (ਗੁਰਦਾਸਪੁਰ) ਦਾ ਨਤੀਜਾ ਵੀ ਸੌ ਫੀ ਸਦੀ ਰਿਹਾ ਹੈ।ਸਕੂਲ ਵਿਚ 65 ਵਿਦਿਆਰਥੀਆਂ ਨੇ ਪ੍ਰੀਖਿਆ ਦਿਤੀ ਸੀ ਤੇ ਇਹਨਾ ਵਿਚ ਤਿੰਨ ਵਿਦਿਆਰਥੀਆਂ ਨੇ 90 ਫੀਸਦੀ ਤੋ ਵੱਧ ਅੰਕ ਪ੍ਰਾਪਤ ਕੀਤੇ, 6 ਵਿਦਿਆਰਥੀਆਂ ਨੇ 80 ਫੀਸਦੀ ਤੋ ਜਿਆਦਾ ਅੰਕ ਪ੍ਰਾਪਤ ਕਰਕੇ ਸਕੂਲ ਦੇ ਅਧਿਆਪਕਾ ਦਾ ਨਾ ਰੌਸਨ ਕੀਤਾ। ਸਕੂਲ ਵਿਚ ਸਹਿਜਪ੍ਰੀਤ ਸਿੰਘ ਨੇ 95 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚੋ ਪਹਿਲਾ ਸਥਾਂਨ ਪ੍ਰਾਪਤ ਕੀਤਾ। ਹਰਸਿਮਰਨ ਕੌਰ ਨੇ 94 ਫੀ ਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਂਨ ਪ੍ਰਾਪਤ ਕੀਤਾ ਤੇ ਸਿਮਰਨਜੀਤ ਕੌਰ ਨੇ 93 ਫੀ ਸਦੀ ਅੰਕ ਪ੍ਰਾਪਤ ਕੀਤੇ ਤੇ ਸਕੂਲ ਵਿਚੋ ਤੀਸਰਾ ਸਥਾਨ ਪ੍ਰਾਪਤ ਕੀਤਾ। ਮੁਖ ਅਧਿਆਪਕ ਸ ਕੁਲਵੰਤ ਸਿੰਘ ਨੇ ਪਹਿਲੇ ਸਥਾਨਾਂ ਤੇ ਆਏ ਵਿਦਿਆਰਥੀਆਂ ਨੂੰ ਮੁਬਾਰਕਾ ਦਿਤੀਆਂ ਅਤੇ ਨਾਲ ਹੀ ਸਕੂਲ ਦੇ ਅਧਿਆਪਕਾਂ ਵਧਾਈ ਦਿਤੀ ਗਈ।ਅਧਿਆਪਕਾਂ ਨੂ ਨੂੰਪ੍ਰੇਰਤੀਤਾ ਤੇ ਕਿਹਾ ਭਵਿਖ ਵਿਚ ਵੀ ਇਸੇ ਤਰਾਂ ਮਿਹਨਤ ਕਰਵਾਉਣ ਤੇ ਬੱਚਿਆਂ ਦੇ ਜੀਵਨ ਪ੍ਰਤੀ ਸੁਹਿਰਦ ਰਹਿਣ।ਸਕੂਲ ਦੇ ਬੱਚਿਆਂ ਨੂੰ ਵੀ ਮਿਹਨਤ, ਲਗਨ ਨਾਲ ਪੜਾਈ ਕਰਨ ਵਾਸਤੇ ਪ੍ਰੇਰਤ ਕੀਤਾ। ਵਧਾਂਈਆਂ ਦੇਣ ਮੌਕੇ ਰਘਬੀਰ ਸਿੰਘ, ਹਰਪਾਲ ਸਿੰਘ, ਸਤਿੰਦਰਪਾਲ ਸਿੰਘ, ਹਰਵਿੰਦਰ ਸਿੰਘ, ਦਿਲਬਾਗ ਸਿੰਘ ਜਤਿੰਦਰ ਸਿੰਘ, ਵਿਜੈ ਕੁਮਾਰ, ਗੁਰਪ੍ਰਤਾਪ ਸਿੰਘ, ਆਸਿਫ, ਅਨੂੰ ਜੋਤੀ, ਜਸਪਿੰਦਰ ਕੌਰ, ਜਸਬੀਰ ਕੌਰ, ਕੰਵਲਜੀਤ ਕੌਰ, ਰਣਜੀਤ ਕੌਰ, ਸਿਮਰਨਜਤੀ ਕੌਰ , ਮੇਘਵੰਤ ਕੌਰ ਆਦਿ ਸਕੂਲ ਸਟਾਫ ਮੈਬਰ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply