
ਬਟਾਲਾ, 2 ਜੂਨ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾ ਟੇਕ ਸਿੰਘ ਦੀ ਪ੍ਰਿੰਸੀਪਲ ਨਰਿਪਜੀਤ ਕੌਰ ਦੀ ਅਗਵਾਈ ਹੇਠ ਸਕੂਲ ਵਿਚ ਨੋ ਤੰਬਾਕੂ ਡੇਅ ‘ਤੇ ਇਕ ਸਮਾਗਮ ਕੀਤਾ ਗਿਆ ਜਿਸ ਵਿਚ ਤੰਬਾਕੂ ਦੀ ਵਰਤੋ ਨਾ ਕਰਨ ਬਾਰੇ ਵਿਦਿਆਰਥੀਆਂ ਨੂੰ ਪ੍ਰੇਰਿਆ। ਸ੍ਰੀ ਮਤੀ ਨਰਿਪਜੀਤ ਕੌਰ ਨੇ ਸੰਬੋਧਨ ਕਰਦਿਆ ਕਿਹਾ ਕਿ ਤੰਬਾਕੂ ਜਾਂਨ ਲੇਵਾ ਹੈ, ਇਸ ਦੀ ਵਰਤੋ ਨਾਲ ਕੈਸਰ ਵਰਗੀਆਂ ਬਿਮਾਰੀਆਂ ਦਾ ਜਨਮ ਹੁੰਦਾ ਹੈ, ਇਸ ਕਰਕੇ ਇਸ ਦੀ ਵਰਤੋ ਨਹੀ ਕਰਨੀ ਚਾਹੀਦੀ।ਪ੍ਰੋਗਰਾਮ ਤੋ ਬਾਅਦ ਕਿਲਾ ਟੇਕ ਸਿੰਘ ਪਿੰਡ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਰੈਲੀ ਕੱਢੀ ਜਿਸ ਵਿਚ ਨਾਅਰੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਲੈਕਚਰਾਰ ਜਤਿੰਦਰ ਮਹਾਜਨ, ਅਜੈ ਅਰੋੜਾ, ਅਸੋਕ ਕੁਮਾਰ, ਜੇ. ਪੀ ਸਿੰਘ, ਇੰਦਰਜੀਤ ਸਿੰਘ, ਅੰਸੂ ਨੰਦਾ, ਗੁਪਿੰਦਰ, ਕੁਲਜੀਤ, ਸੁਖਵਿੰਦਰ ਸਿੰਘ, ਸਰਬਜੀਤ ਕੌਰ, ਰਮਿੰਦਰ ਕੌਰ, ਬਲਜੀਤ ਸਿੰਘ, ਪਿਆਰ ਕੌਰ, ਅਮਨਦੀਪ ਕੌਰ, ਵਿਸ਼ਵਜੌਤੀ, ਸੁਖਵਿੰਦਰ ਕੌਰ ਬਾਜਵਾ ਗਾਈਡੈਂਸ ਕਾਊਸਲਰ, ਆਰਤੀ ਵਰਮਾ, ਵੀਨਾ ਪੰਜਾਬੀ, ਜਸਪ੍ਰੀਤ, ਅਮਨਦੀਪ ਕੌਰ ਆਦਿ ਹਾਜਰ ਸਨ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media