Sunday, March 15, 2026

ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵਲੋਂ ਰਿਕਸ਼ਾ ਰੇਹੜੀਆਂ ਦੀ ਵੰਡ ਮੁਹਿੰਮ ਸ਼ੁਰੂ

PPN0206201604

ਬਠਿੰਡਾ, 2 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬਠਿੰਡਾ ਵਿਖੇ ਜਿਲ੍ਹਾ ਪੇਂਡੂ ਵਿਕਾਸ ਏਜੰਸੀ ਰਾਹੀਂ ਸਪੈਸ਼ਲ ਐਸ.ਸੀ. ਕੰਪੋਨੈਂਟ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਬੇਰੁਜਗਾਰ ਨੌਜਵਾਨਾਂ ਨੂੰ ਸਵੈ ਰੁਜਗਾਰ ਮੁਹੱਈਆ ਕਰਵਾਉਣ ਲਈ ਰਿਕਸ਼ਾ ਰੇਹੜੀਆਂ ਦੀ ਵੰਡ ਦੀ ਮੁਹਿੰਮ ਸ਼ਰੂ ਕੀਤੀ ਗਈ। ਜਿਸਦੇ ਤਹਿਤ ਪੰਚਾਇਤ ਸੰਮਤੀ ਦੇ ਵਿਹੜੇ ਵਿੱਚ ਸਾਦੇ ਸਮਾਗਮ ਦੌਰਾਨ ਬਠਿੰਡਾ ਹਲਕਾ ਦਿਹਾਤੀ ਦੇ ਇੰਚਾਰਜ ਅਤੇ ਸਾਬਕਾ ਸੰਸਦ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਬੀ.ਡੀ.ਪੀ.ਓ ਕੇਸ਼ਵ ਗੋਇਲ ਵੱਲੋਂ ਹਲਕਾ ਬਠਿੰਡਾ (ਦਿਹਾਤੀ) ਦੇ 33 ਬੇਰੁਜਗਾਰ ਨੌਜਵਾਨਾਂ ਨੂੰ ਅਪਣਾ ਕਾਰੋਬਾਰ ਚਲਾਉਣ ਲਈ ਰਿਕਸ਼ਾ ਰੇਹੜੀਆਂ ਦੀ ਵੰਡ ਕੀਤੀ ਗਈ।ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਗੁਲਸ਼ਨ ਨੇ ਅਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਬੇਰੁਜਗਾਰਾਂ ਨੂੰ ਰੁਜਗਾਰ ਮੁੱਹਈਆ ਕਰਵਾਉਣ ਲਈ ਵੱਖ ਵੱਖ ਸਕੀਮਾਂ ਰਾਹੀਂ ਵਿਸ਼ੇਸ ਉਪਰਾਲੇ ਕਰ ਰਹੀ ਹੈ,ਤਾਂ ਕਿ ਪਿੰਡਾਂ ਦੇ ਆਰਥਿਕ ਪੱਧਰ ਨੂੰ ਉੱਚਾ ਕੀਤਾ ਜਾ ਸਕੇ।ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਐਸ.ਸੀ. ਵਰਗ ਦੇ ਲੋਕਾਂ ਨੂੰ ਸ਼ਗਨ ਸਕੀਮ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਸਿਹਤ ਸਕੀਮ ਅਤੇ ਆਟਾ ਦਾਲ ਸਕੀਮ ਤਹਿਤ ਲਾਭ ਦਿੱਤਾ ਜਾ ਰਿਹਾ ਹੈ।ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਬੇਰੁਜਗਾਰੀ ਨੂੰ ਖਤਮ ਕਰਕੇ ਸਵੈ ਰੁਜਗਾਰ ਮੁੱਹਈਆ ਕਰਵਾ ਕੇ ਵਧੀਆ ਸਮਾਜ ਦੀ ਸਿਰਜਨਾ ਕਰਨਾ ਹੈ।ਇਸ ਚੇਅਰਮੈਨ ਤੇਜਾ ਸਿੰਘ ਗਹਿਰੀ ਭਾਗੀ, ਜੱਥੇਦਾਰ ਜਗਸੀਰ ਸਿੰਘ ਬੱਲੁਆਣਾ, ਗੁਰਜੀਤ ਸਿੰਘ ਗੋਰਾ ਪ੍ਰਧਾਨ ਸਰਕਲ ਸਦਰ, ਅੰਗਰੇਜ ਸਿੰਘ ਦਿਉਣ, ਖੇਤਾ ਸਿੰਘ ਬੰਬੀਹਾ, ਜਸਵਿੰਦਰ ਸਿੰਘ ਘੁੱਦਾ, ਸੁਖਮੰਦਰ ਸਿੰਘ ਬੱਲੁਆਣਾ, ਸੁਖਦੇਵ ਸਿੰਘ ਜੇਈ, ਬਖਤੌਰ ਸਿੰਘ ਸਕੱਤਰ, ਜਗਤਾਰ ਸਿੰਘ ਮੀਤ ਪ੍ਰਧਾਨ, ਅਮਰਜੀਤ ਸਿੰੰਘ ਸਰਪੰਚ ਕਾਲਝਰਾਣੀ, ਮੇਜਰ ਸਿੰਘ ਮੁਲਤਾਨੀਆ, ਗੁਰਸੇਵਕ ਸਿੰਘ ਝੁੰਬਾ ਸਕੱਤਰ ਜਰਨਲ, ਗੁਰਬਚਨ ਸਿੰਘ, ਨਿਰਮਲ ਬੀੜ ਬਹਿਮਣ, ਬਿੱਟੂ ਮੈਂਬਰ ਝੁੰਬਾ, ਜਸਵੀਰ ਰਿੰਕਾ ਝੁੰਬਾ, ਮਲਕੀਤ ਸਿੰਘ ਆਦਿ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply