ਅੰਮ੍ਰਿਤਸਰ, 2 ਜੂਨ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੁੰ ਚੁੱਕਣ ਲਈ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਅੱਜ ਜਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਸਮਰ ਕੈਪਾਂ ਦੀ ਸ਼ੁਰੂਆਤ ਕੀਤੀ ਗਈ ਜਿਸਦਾ ਉਦਘਾਟਨ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ), ਸ. ਜੁਗਰਾਜ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ।
ਸਿੱਖਿਆ ਬਲਾਕ ਅੰਮ੍ਰਿਤਸਰ-3 ਅਧੀਨ ਪੈਂਦੇ ਸ.ਅ.ਸ. ਮੀਰਾਂਕੋਟ ਕਲਾਂ ਵਿਖੇ ਲਗਾਏ ਗਏ ਸੱਤ ਰੋਜ਼ਾ ਸਮਰ ਕੈਂਪ ਦਾ ਉਦਘਾਟਨ ਕਰਦੇ ਸਮੇਂ ਜਿਲ੍ਹਾ ਸਿੱਖਿਆ ਅਫਸਰ(ਐ.ਸਿੱ) ਸ. ਜੁਗਰਾਜ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਵਿੱਦਿਆ ਦੀ ਅਹਿਮੀਅਤ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਜਾਇਦਾਦ ਹੈ ਕਿ ਜਿਸਦਾ ਕਦੇ ਵੀ ਬਟਵਾਰਾ ਨਹੀਂ ਕੀਤਾ ਜਾ ਸਕਦਾ।ਕੈਂਪ ਦੌਰਾਨ ਸ਼ਾਮਿਲ ਬੱਚਿੳਾਂ ਵੱਲੋਂ ਵੱਖ ਵੱਖ ਵਿਸ਼ਿਆ ਉਤੇ ਸ਼ਲਾਘਾਯੋਗ ਗਤੀਵਿਧੀਆ ਦੀ ਪੇਸ਼ਕਾਰੀ ਕੀਤੀ ਗਈ। ਸ. ਰੰਧਾਵਾ ਨੇ ਇਸ ਮੌਕੇ ਤੇ ਉਚੇਚੇ ਤੇ ਸ਼ਿਰਕਤ ਕਰਨ ਲਈ ਪਿੰਡ ਦੇ ਪੁੱਜੇ ਮੋਹਤਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਸ਼ੁੱਭ ਕਾਰਜ ਲਈ ਉਨ੍ਹਾਂ ਨਿੱਜੀ ਦਿਲਚਸਪੀ ਵਿਖਾਈ ਹੈ।ਸ. ਰੰਧਾਵਾ ਨੇ ਇਸ ਤੋਂ ਇਲਾਵਾ ਸ.ਅ.ਸ. ਪੰਡਰੀ ਵੜੈਚ ਅਤੇ ਸ.ਅ.ਸ. ਬੱਲ ਕਲਾਂ ਵੀ ਸ਼ਿਰਕਤ ਕਰਕੇ ਕੈਂਪ ਵਿੱਚ ਸ਼ਾਮਿਲ ਵਿਦਿਆਰਥੀਆਂ ਨੂੰ ਜਿੱਥੇ ਸ਼ੁੱਭ ਕਾਮਨਾਵਾਂ ਨੁੰ ਦਿੱਤੀਆਂ ਉਥੇ ਛੁੱਟੀਆਂ ਦੇ ਦਿਨਾਂ ਨੂੰ ਲਾਂਭੇ ਰੱਖ ਕਿ ਇਨ੍ਹਾਂ ਕੈਂਪਾਂ ਨੂੰ ਕਾਮਯਾਬ ਬਣਾਉਣ ਵਾਲੇ ਅਧਿਆਪਕਾਂ ਅਤੇ ਕਰਮਚਾਰੀਆਂ ਦੀ ਵੀ ਸ਼ਲਾਘਾ ਕੀਤੀ।ਹੋਰਨਾਂ ਤੋਂ ਇਲਾਵਾ ਜਿਲ੍ਹਾ ਮਿਡ ਡੇ ਮੀਲ ਕੋਆਰਡੀਨੇਟਰ ਸ. ਮਨਪ੍ਰੀਤ ਸਿੰਘ, ਜਿਲ੍ਹਾ ਰਿਸੋਰਸ ਪਰਸਨ ਆਰ.ਟੀ.ਈ. ਸ. ਰਜਿੰਦਰ ਸਿੰਘ, ਸ. ਗੁਰਪ੍ਰੀਤ ਸਿੰਘ, ਸੀ.ਐਚ.ਟੀ. ਸ਼੍ਰੀ ਸੀ.ਪੀ. ਸ਼ਰਮਾ, ਹੈੱਡ ਟੀਚਰ ਦਲਜੀਤ ਕੌਰ, ਸ. ਮਲਕੀਅਤ ਸਿੰਘ, ਪਲਵਿੰਦਰ ਕੌਰ, ਦਵਿੰਦਰ ਕੌਰ,ਰਣਬੀਰ ਕੌਰ, ਰਿਤੂ ਮਲਹੋਤਰਾ ਆਦਿ ਅਧਿਆਪਕ ਹਾਜ਼ਰ ਸਨ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media