ਅੰਮ੍ਰਿਤਸਰ, 2 ਜੂਨ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਦੀ ਮਹੱਤਵਪੂਰਨ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਦੇ 51 ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ, ਜਿਹੜੇ ਕਿ ਲੋੜਵੰਦ ਲਾਭਪਾਤਰੀਆਂ ਨੂੰ ਮੁਫ਼ਤ ਇਲਾਜ ਸੁਵਿਧਾਵਾਂ ਮੁਹੱਈਆ ਕਰਵਾਉਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ, ਕਿਸਾਨਾਂ, ਵਪਾਰੀਆਂ ਅਤੇ ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਇਸ ਮਹੱਤਵਪੂਰਨ ਯੋਜਨਾ ਨਾਲ ਜੋੜਿਆ ਗਿਆ ਹੈ ਅਤੇ ਜ਼ਿਲ੍ਹੇ ਦੇ ਲੱਖਾਂ ਲਾਭਪਾਤਰੀਆਂ ਲਈ ਇਹ ਯੋਜਨਾ ਵਰਦਾਨ ਸਾਬਤ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਂਇਸ ਯੋਜਨਾ ਤਹਿਤ ਪਰਿਵਾਰ ਦੇ ਮੁਖੀ ਤੋਂ ਇਲਾਵਾ ਪਰਿਵਾਰ ਦੇ ਚਾਰ ਮੈਂਬਰ ਸਰਕਾਰੀ ਅਤੇ ਕੁਝ ਪ੍ਰਾਈਵੇਟ ਹਸਪਤਾਲਾਂ ਤੋਂ ਵੀ ਸਾਲਾਨਾ 50 ਹਜ਼ਾਰ ਰੁਪਏ ਤੱਕ ਦਾ ਇਲਾਜ ਕਰਵਾ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਕੋਈ ਨਕਦ ਰਕਮ ਦਾ ਭੁਗਤਾਨ ਹਸਪਤਾਲ ਨੂੰ ਨਹੀਂ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਮੁਖੀ ਦੀ ਹਾਦਸੇ ਵਿਚ ਮੌਤ ਜਾਂ ਪੂਰਨ ਅਪੰਗਤਾ ਹੋਣ ‘ਤੇ 5 ਲੱਖ ਰੁਪਏ ਦੇ ਬੀਮੇ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ।
ਸ੍ਰੀ ਰੂਜਮ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀ ਜ਼ਿਲ੍ਹੇ ਵਿਚ 51 ਹਸਪਤਾਲਾਂ ਵਿਚ ਆਪਣਾ ਮੁਫ਼ਤ ਇਲਾਜ ਕਰਵਾ ਸਕਦੇ ਹਨ, ਜਿਨ੍ਹਾਂ ਵਿਚ 9 ਸਰਕਾਰੀ ਅਤੇ 42 ਪ੍ਰਾਈਵੇਟ ਹਸਪਤਾਲ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਸਿਵਲ ਹਸਪਤਾਲ ਅੰਮ੍ਰਿਤਸਰ, ਐਸ. ਡੀ. ਐਚ ਅਜਨਾਲਾ, ਐਸ. ਡੀ. ਐਚ ਬਾਬਾ ਬਕਾਲਾ ਸਾਹਿਬ, ਸੀ. ਐਚ. ਸੀ ਮਾਨਾਂਵਾਲਾ, ਸੀ. ਐਚ. ਸੀ ਤਰਸਿੱਕਾ, ਸੀ. ਐਚ. ਸੀ ਤਰਸਿੱਕਾ, ਸੀ. ਐਚ. ਸੀ ਮਜੀਠਾ, ਸੀ. ਐਚ. ਸੀ ਲੋਪੋਕੇ, ਸੀ. ਐਚ. ਸੀ ਵੇਰਕਾ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਸ਼ਾਮਿਲ ਹਨ ਜਦਕਿ ਪ੍ਰਾਈਵੇਟ ਹਸਪਤਾਲਾਂ ਵਿਚ ਪਲਸ ਹਸਪਤਾਲ, ਰਿਪਨ ਹਸਪਤਾਲ, ਸੰਧੂ ਲਾਈਫ ਕੇਅਰ ਹਸਪਤਾਲ, ਡਾ. ਸ਼ੋਕੀਨ ਆਈ ਤੇ ਡੈਂਟਲ ਹਸਪਤਾਲ, ਨੰਦਾ ਹਸਪਤਾਲ, ਚੁੰਨੀ ਲਾਲ ਮੈਮੋਰੀਅਲ ਹਸਪਤਾਲ, ਲਾਈਫ ਲਾਈਨ ਹਸਪਤਾਲ, ਸੰਧੂ ਹਸਪਤਾਲ, ਸ੍ਰੀਮਤੀ ਸ਼ਾਂਤੀ ਸੇਠ ਹਸਪਤਾਲ, ਸੁਰਜੀਤ ਹਸਪਤਾਲ, ਵਿਜ਼ਨ ਪਲੱਸ ਆਈ ਹਸਪਤਾਲ, ਚੰਦਨ ਹਸਪਤਾਲ, ਜੈ ਕਮਲ ਆਈ ਹਸਪਤਾਲ, ਗੁਪਤਾ ਹਸਪਤਾਲ, ਨਵੀਨ ਹਸਪਤਾਲ, ਚੌਧਰੀ ਈ. ਐਨ. ਟੀ ਹਸਪਤਾਲ, ਚਕਿਤਸਾ ਈ. ਐਨ. ਟੀ ਹਸਪਤਾਲ, ਅਰੋੜਾ ਹਸਪਤਾਲ, ਰਣਜੀਤ ਹਸਪਤਾਲ, ਸਰੀਨ ਹਸਪਤਾਲ, ਕਰਮ ਸਿੰਘ ਆਰਥੋ ਹਸਪਤਾਲ, ਡਾ. ਅਮਰਜੀਤ ਆਈ ਨਰਸਿੰਗ ਹੋਮ, ਲਾਈਫ ਕੇਅਰ ਮਲਟੀ ਸੁਪਰ ਸਪੈਸ਼ਲਟੀ ਹਸਪਤਾਲ, ਸੂਰ ਮਲਟੀ ਸੁਪਰ ਸਪੈਸ਼ਲਟੀ ਹਸਪਤਾਲ, ਜੀਵਨ ਜੋਤ ਹਸਪਤਾਲ, ਸ਼ੇਰਗਿੱਲ ਹਸਪਤਾਲ, ਈ. ਐਮ. ਸੀ ਸੁਪਰ ਸਪੈਸ਼ਲਟੀ ਹਸਪਤਾਲ, ਕੇਅਰਵੈੱਲ ਹਾਰਟ ਅਤੇ ਸੁਪਰ ਸਪੈਸ਼ਲਟੀ ਹਸਪਤਾਲ, ਜਨਤਾ ਹਸਪਤਾਲ, ਸਿੱਧੂ ਹਸਪਤਾਲ ਅਤੇ ਪ੍ਰਕਾਸ਼ ਹਸਪਤਾਲ, ਡਾ. ਦਲਜੀਤ ਸਿੰਘ ਆਈ ਹਸਪਤਾਲ, ਡਾ. ਓਮ ਪ੍ਰਕਾਸ਼ ਆਈ ਇੰਸਟੀਚਿਊਟ, ਅਕਾਸ਼ਦੀਪ ਹਸਪਤਾਲ ਨਿਊਰੋ ਟਰੋਮਾ, ਵਰਮਾ ਹਸਪਤਾਲ, ਭੱਲਾ ਆਰਥੋਪੈਡਿਕ ਤੇ ਮਲਟੀਸਪੈਸ਼ਲਟੀ ਹਸਪਤਾਲ, ਮੰਡ ਹਸਪਤਾਲ, ਨੀਲਕੰਠ ਹਸਪਤਾਲ, ਪਸਰੀਚਾ ਮੈਡੀਕਲ ਕੇਅਰ, ਰਣਜੀਤ ਮਲਟੀਸਪੈਸ਼ਲਟੀ ਟਰੋਮਾ ਹਸਪਤਾਲ, ਰੰਧਾਵਾ ਹਸਪਤਾਲ ਅਤੇ ਦ ਕਾਰਪੋਰੇਟ ਹਸਪਤਾਲ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਜ਼ਿਲ੍ਹਾ ਅੰਮ੍ਰਿਤਸਰ ਦੇ ਸੂਚੀਬੱਧ ਹਸਪਤਾਲਾਂ ਤੋਂ ਇਲਾਵਾ ਰਾਜ ਦੇ ਹੋਰ ਜ਼ਿਲ੍ਹਿਆਂ ਦੇ ਵੀ ਯੋਜਨਾ ਵਿਚ ਸ਼ਾਮਿਲ ਕੀਤੇ ਹਸਪਤਾਲਾਂ ਵਿੱਚੋਂ ਆਪਣਾ ਮੁਫ਼ਤ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਪੰਜਾਬ ਸਰਕਾਰ ਨੇ ਸੂਚੀਬੱਧ ਕੀਤਾ ਹੈ ਉਹ ਲਾਭਪਾਤਰੀ ਦਾ ਸਾਲਾਨਾ ਪੰਜਾਹ ਹਜ਼ਾਰ ਰੁਪਏ ਤੱਕ ਦਾ ਮੁਫ਼ਤ (ਨਕਦੀ ਰਹਿਤ) ਇਲਾਜ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸ਼ਿਕਾਇਤ ਲਈ ਸਿਹਤ ਵਿਭਾਗ ਦੇ ਟੋਲ ਫ਼ਰੀ ਨੰਬਰ 104 ‘ਤੇ ਵੀ ਸੰਪਰਕ ਕਰ ਸਕਦੇ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media