Friday, October 9, 2026

ਏ.ਡੀ.ਸੀ ਵੱਲੋਂ ਅਚਾਨਕ ਨਿਰੀਖਣ ਦੌਰਾਨ ਮਗਨਰੇਗਾ ਵਰਕਰ ਪਾਏ ਗਏ ਗੈਰ ਹਾਜਰ

PPN0206201607

ਫਾਜਿਲਕਾ 2 ਜੂਨ (ਵਨੀਤ ਅਰੋੜਾ) – ਫਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਰਵਿੰਦ ਕੁਮਾਰ ਵੱਲੋਂ ਫਾਜ਼ਿਲਕਾ ਬਲਾਕ ਵਿਚ ਚੱਲ ਰਹੇ ਮਗਨਰੇਗਾ ਕੰਮਾਂ ਦੇ ਔਚਕ ਨੀਰਿਖਣ ਦੌਰਾਨ ਪਿੰਡ ਪੱਕਾ ਚਿਸਤੀ ਤੇ ਝੁੱਗੇ ਗੁਲਾਬ ਸਿੰਘ ਕੁਝ ਮਗਨਰੇਗਾ ਵਰਕਰ ਗੈਰਹਾਜਰ ਪਾਏ ਗਏ। ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਨੇ ਇਸ ਸਬੰਧੀ ਮਗਨਰੇਗਾ ਯੋਜਨਾ ਦੇ ਫੀਲਡ ਸਟਾਫ ਅਤੇ ਸਬੰਧਤ ਪੰਚਾਇਤਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਰਵਿੰਦ ਕੁਮਾਰ ਨੇ ਦੱਸਿਆ ਕਿ ਪਿੰਡ ਪੱਕਾ ਚਿਸਤੀ ਵਿਚ ਮਸਟਰੋਲ ਵਿਚ 95 ਦੀ ਹਾਜਰੀ ਲੱਗੀ ਸੀ ਜਦ ਕਿ ਅਸਲ ਵਿਚ ਮੌਕੇ ਤੇ ਕੰਮ ਵਾਲੀ ਥਾਂ ਤੇ ਕੇਵਲ 71 ਮਗਨਰੇਗਾ ਮਜਦੂਰ ਹੀ ਹਾਜਰ ਸਨ ਜਦ ਕਿ ਪਿੰਡ ਝੁੱਗੇ ਗੁਲਾਬ ਸਿੰਘ ਵਿਖੇ 125 ਦੀ ਹਾਜਰੀ ਲੱਗੀ ਹੋਈ ਸੀ, ਜਦ ਕਿ ਮੌਕੇ ਤੇ 107 ਮਗਨਰੇਗਾ ਮਜਦੂਬ ਹੀ ਹਾਜਰ ਪਾਏ ਗਏ।ਉਨ੍ਹਾਂ ਨੇ ਕਿਹਾ ਕਿ ਮਗਨਰੇਗਾਂ ਕੰਮਾਂ ਵਿਚ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਨੇ ਸਖ਼ਤੀ ਨਾਲ ਮਗਨਰੇਗਾ ਸਟਾਫ ਨੂੰ ਤਾੜਨਾ ਕੀਤੀ ਕਿ ਭਵਿੱਖ ਵਿਚ ਵੀ ਔਚਕ ਨੀਰਿਖਣ ਜਾਰੀ ਰਹਿਣਗੇ ਅਤੇ ਜੇਕਰ ਕੋਈ ਉਣਤਾਈ ਪਾਈ ਗਈ ਤਾਂ ਸਬੰਧਤ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਮਗਨਰੇਗਾ ਯੋਜਨਾ ਪਿੰਡਾਂ ਦੇ ਲੋਕਾਂ ਨੂੰ ਰੁਜਗਾਰ ਮੁਹਈਆ ਕਰਵਾਉਣ ਲਈ ਸ਼ੁਰੂ ਕੀਤੀ ਹੈ, ਪਰ ਇਸ ਦਾ ਦਿਹਾਤੀ ਵਿਕਾਸ ਵਿਚ ਅਹਿਮ ਯੋਗਦਾਨ ਹੈ।ਉਨ੍ਹਾਂ ਨੇ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਬੰਧੀ ਲਗਾਤਾਰ ਚੌਕਸੀ ਰੱਖਣ ਤਾਂ ਜੋ ਇਸ ਯੋਜਨਾ ਦਾ ਲਾਭ ਸਹੀ ਲੋਕਾਂ ਤੱਕ ਪਹੁੁੰਚ ਸਕੇ ਅਤੇ ਇਹ ਯੋਜਨਾ ਪਿੰਡਾਂ ਦੇ ਬੁਨਿਆਦੀ ਵਿਕਾਸ ਵਿਚ ਸਹਾਇਕ ਸਿੱਧ ਹੋ ਸਕੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply