
ਭਿਖੀਵਿੰਡ, 3 ਜੂਨ (ਕੁਲਵਿੰਦਰ ਸਿੰਘ ਕੰਬੋਕੇ) ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਕਬੂਤਰ ਉਡਾਉਣ ਦੀਆਂ ਸ਼ਰਤਾਂ ਵਿੱਚ ਕਾਬਲ ਸਿੰਘ ਪੁੱਤਰ ਦਇਆ ਸਿੰਘ ਵਾਸੀ ਮਾੜੀ ਕੰਬੋਕੇ ਦੇ ਜਾਕ ਚੀਨੇ ਦੇਸੀ ਕਬੂਤਰ ਨੇ 14 ਘੰਟੇ 15 ਮਿੰਟਾਂ ਦਾ ਸਮਾਂ ਉਡਾਣ ਭਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਮੁਕਾਬਲਾ ਜਿੱਤਣ ‘ਤੇ ਕਾਬਲ ਸਿੰਘ ਨੂੰ ਪੰਜਾਬ ਸਿੰਘ ਕੰਬੋਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਰਪੰਚ ਪਲਵਿੰਦਰ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਾਂਝੇ ਬਿਆਨ ਵਿੱਚ ਪਲਵਿੰਦਰ ਸਿੰਘ ਕੰਬੋਕੇ ਅਤੇ ਪੰਜਾਬ ਸਿੰਘ ਕੰਬੋਕੇ ਨੇ ਕਿਹਾ ਕਿ ਕਬੂਤਰਬਾਜ਼ੀ ਵੀ ਇਕ ਕਲਾ ਹੈ। ਇਹ ਹਰੇਕ ਆਦਮੀ ਨਹੀਂ ਕਰ ਸਕਦਾ। ਇਸ ਸਮੇਂ ਕਾਬਲ ਸਿੰਘ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਕਬੂਤਰ ਦੀ ਉਡਾਣ ਹਰਜਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਖੇਮਕਰਨ ਅਤੇ ਰਛਪਾਲ ਸਿੰਘ ਮਨਾਵਾਂ ਨੇ ਕਰਾਈ ਹੈ।ਇਸ ਮੌਕੇ ਹਰਦਿਆਲ ਸਿੰਘ, ਸਰਬਜੀਤ ਸਿੰਘ, ਸ਼ਿੰਦਾ ਸਿੰਘ ਪ੍ਰਧਾਨ ਕੰਬੋਕੇ, ਸਲਵਿੰਦਰ ਸਿੰਘ, ਗੁਰਮੁੱਖ ਸਿੰਘ ਪੱਪੂ ਪ੍ਰਧਾਨ, ਸਨਦੀਪ ਸਿੰਘ ਸੋਨੀ ਸੀਨੀ: ਕਾਂਗਰਸ ਆਗੂ ਕੰਬੋਕੇ, ਜੋਗਿੰਦਰ ਸਿੰਘ ਆੜਤੀਆ, ਸਤਨਾਮ ਸਿੰਘ, ਬਲਿਹਾਰ ਸਿੰਘ ਕੰਬੋਕੇ ਆਦਿ ਹਾਜਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media