Sunday, August 9, 2026

ਦੁਧਾਰੂ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਮੁਫਤ ਵੈਕਸੀਨੇਸ਼ਨ ਦੇ ਸੇਵਾ ਸ਼ੁਰੂ – ਧੁੱਗਾ

Desraj Dhuggaਬਟਾਲਾ, 2 ਜੂਨ (ਨਰਿੰਦਰ ਬਰਨਾਲ) – ਪੰਜਾਬ ਵਿੱਚ 2012 ਦੀ ਜਨਗਨਣਾ ਅਨੁਸਾਰ 24.30 ਲੱਖ ਗਾਵਾਂ ਅਤੇ 51.52 ਲੱਖ ਮੱਝਾਂ ਹਨ। ਪੰਜਾਬ ਪਸ਼ੂਆਂ ਦੀ ਕੁੱਲ ਗਿਣਤੀ ਦੇਸ਼ ਦੇ ਪਸ਼ੂਧੰਨ ਦਾ ਸਿਰਫ 2% ਹਿੱਸਾ ਹੋਣ ਦੇ ਬਾਵਜੂਦ ਦੇਸ ਦੇ ਦੁੱਧ ਉਤਪਾਦਨ ਵਿੱਚ 8% ਹਿੱਸਾ ਪਾ ਰਿਹਾ ਹੈ ਅਤੇ ਸੂਬੇ ਵਿਚ ਪਸ਼ੂ ਪਾਲਕਾਂ ਨੇ ਵੱਡੇ ਪੱਧਰ ਤੇ ਵਿਕਾਸ ਕੀਤਾ ਹੈ ਜੋ ਕੇਵਲ ਪਸ਼ੂ ਪਾਲਣ ਵਿਭਾਗ ਦੀਆਂ ਸੁਚਾਰੂ ਸੇਵਾਵਾਂ ਅਤੇ ਮਿਹਨਤਕਸ਼ ਪਸ਼ੂ ਪਾਲਕਾਂ ਸਦਕਾ ਹੀ ਸੰਭਵ ਹੋਇਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਵਿਭਾਗ ਦੇ ਮੁੱਖ ਪਾਰਲੀਮਾਨੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਦੱਸਿਆ ਕਿ ਸੂਬੇ ਵਿੱਚ ਦੁੱਧ ਦੀ ਸਾਲਾਨਾ ਪੈਦਾਵਾਰ ਲੱਗਭੱਗ 10351 ਹਜਾਰ ਟਨ ਹੋ ਗਈ ਹੈ ਅਤੇ ਇਸ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨਾਂ ਦੱਸਿਆ ਕਿ ਪੰਜਾਬ ਵਿੱਚ ਪਸ਼ੂ ਪਾਲਣ ਅਧੀਨ ਵਿਸ਼ੇਸ਼ ਤੌਰ ਤੇ ਮੱਝਾਂ ਗਾਵਾਂ ਤੋਂ ਇਲਾਵਾ ਭੇਡਾਂ, ਬੱਕਰੀਆਂ, ਸੂਰ, ਘੋੜਿਆਂ, ਮੁਰਗੀ ਅਤੇ ਟਰਕੀ ਪਾਲਣ ਦਾ ਕੰਮ ਕੀਤਾ ਜਾਂਦਾ ਹੈ। ਜਿਸ ਲਈ ਸੂਬਾ ਪੱਧਰ ਤੇ ਇਸ ਪੇਸ਼ੇ ਨੂੰ ਪ੍ਰਫੁਲਿਤ ਕਰਨ ਲਈ ਪਸ਼ੂ ਪਾਲਣ ਵਿਭਾਗ ਦਾ ਮੁੱਢਲਾ ਕੰਮ ਰਾਜ ਦੇ ਪਸ਼ੂਧਨ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਦੁਧਾਰੂ ਪਸ਼ੂਆਂ ਨੂੰ ਮੁੱਖ ਤੌਰ ਤੇ ਮੂੰਹ-ਖੁਰ, ਗਲਘੋਟੂ, ਬਰੂਸੀਲੋਸਿਸ ਅਤੇ ਮੈਸਟਾਈਟਸ ਆਦਿ ਬਿਮਾਰੀਆਂ ਹੁੰਦੀਆ ਹਨ ਜਿਹਨ੍ਹਾ ਦੀ ਰੋਕਥਾਮ/ਇਲਾਜ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਹਰ ਸਾਲ ਸਮੇਂ-ਸਮੇਂ ਸਿਰ ਵੈਕਸੀਨ ਅਤੇ ਇਲਾਜ ਕੀਤਾ ਜਾਂਦਾ ਹੈ ।
ਉਨਾਂ ਦੱਸਿਆ ਕਿ 2007 ਤੋਂ ਪਹਿਲਾ ਮੂੰਹ-ਖੁਰ ਦੇ ਟੀਕਿਆ ਦੀ ਫੀਸ ਪਸ਼ੂ ਪਾਲਕਾਂ ਤੋਂ ਵਸੂਲੀ ਜਾਂਦੀ ਸੀ ਪਰ ਪੰਜਾਬ ਸਰਕਾਰ ਦੇ ਉੱਦਮ ਸਦਕਾ ਪੰਜਾਬ ਦੇ ਪਸ਼ੂ ਪਾਲਕਾਂ ਨੂੰ ਇਹ ਫੀਸ ਮਾਫ਼ ਕਰ ਦਿਤੀ ਗਈ ਹੈ। ਪਸ਼ੂਆ ਦੇ ਇਲਾਜ ਲਈ ਵਿਭਾਗ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਹਰ ਵੈਟਰਨਰੀ ਅਫਸਰ/ਵੈਟਰਨਰੀ ਇੰਸਪੈਕਟਰ ਆਪਣੀ-ਆਪਣੀ ਸੰਸਥਾ ਨਾਲ ਸਬੰਧਤ ਪਿੰਡਾਂ ਵਿੱਚ ਨਿਯਮਤ ਰੂਪ ਵਿੱਚ ਦੌਰੇ ਕਰਕੇ ਪਸ਼ੂ ਸਿਹਤ ਸੇਵਾਵਾਂ ਪ੍ਰਦਾਨ ਕਰਨ ਤਾਂ ਜੋ ਦਿਹਾਤੀ ਇਲਾਕਿਆਂ ਵਿਚ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਮੁੱਖ ਸੰਸਦੀ ਸਕੱਤਰ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵਲੋਂ ਨਸਲ ਸੁਧਾਰ ਸਬੰਧੀ ਵਧੀਆ ਸੀਮਨ ਉਪਲੱਬਧ ਕਰਵਾਉਣ ਅਤੇ ਵਿਭਾਗ ਵਿੱਚ ਨਵੀ ਟੈਕਨਾਲੋਜੀ ਲਿਆਉਣ ਹਿੱਤ ਵਿਦੇਸ਼ਾਂ ਨਾਲ ਤਾਲਮੇਲ ਕਰਕੇ ਯੂ.ਐੱਸ.ਏ., ਫਰਾਂਸ, ਜਰਮਨੀ ਅਤੇ ਕੈਨੇਡਾ ਆਦਿ ਦੇਸ਼ਾ ਵਿੱਚੋਂ ਵਧੀਆ ਕੁਆਲਿਟੀ ਦਾ ਸੀਮਨ ਰਾਜ ਦੇ ਪਸ਼ੂ ਪਾਲਕਾਂ ਨੂੰ ਉਪਲੱਬਧ ਕਰਵਾਇਆ ਗਿਆ ਹੈ। ਪੰਜਾਬ ਪਸ਼ੂਧਨ ਵਿਕਾਸ ਬੋਰਡ ਵੱਲੋਂ ਨਸਲ ਸੁਧਾਰ ਲਈ ਉੱਚ ਕਵਾਲਿਟੀ ਦਾ ਦੇਸੀ ਸੀਮਨ, ਵਿਦੇਸ਼ੀ ਸੀਮਨ, ਸੈਕਸਡ ਸੀਮਨ ਅਤੇ ਭਰੂਣ ਪਸ਼ੂ ਪਾਲਕਾਂ ਨੂੰ ਉਪਲੱਬਧ ਕਰਵਾਏ ਜਾ ਰਹੇ ਹਨ। ਰਾਜ ਵਿੱਚ 1367 ਪਸ਼ੂ ਹਸਪਤਾਲਾਂ, 1485 ਪਸ਼ੂ ਡਿਸਪੈਸਰੀਆਂ ਅਤੇ 22 ਜਿਲ੍ਹਾ ਪੱਧਰੀ ਪਾਲੀਕਲੀਨਿਕਾਂ ਰਾਹੀ ਇਹ ਸੇਵਾਵਾਂ ਉਪਲੱਬਧ ਕਰਵਾਈਆ ਜਾ ਰਹੀਆ ਹਨ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply