ਮੋਰਚਾ ਵਫ਼ਦ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਮਿਲਿਆ

ਬਠਿੰਡਾ, 3 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ‘ਕਚਰਾ ਪਲਾਂਟ ਹਟਾਓ ਮੋਰਚਾ’ ਅੱਜ ਕਲ੍ਹ ਪੂਰੀ ਤਰ੍ਹਾਂ ਸਰਗਰਮੀ ਅਤੇ ਉਤਸ਼ਾਹ ਨਾਲ ਅੱਜ ਦੇ ਧਰਨੇ ਲਈ ਤਿਆਰ ਬਰ ਤਿਆਰ ਹੈ। ਸਾਰੀਆਂ ਪੀੜਤ ਕਲੋਨੀਆਂ ਦੇ ਲੋਕ ਵੱਡੀ ਗਿਣਤੀ ਵਿਚ ਨੁਕੜ ਮੀਟਿੰਗਾਂ ਕਰਕੇ ਤੇ ਲੋਕਾਂ ਨੂੰ ਘਰ ਘਰ ਜਾ ਕੇ ਧਰਨੇ ਲਈ ਪ੍ਰੇਰ ਰਹੇ ਹਨ। ਉਮੀਦ ਹੈ ਕਿ ਇਸ ਧਰਨੇ ਵਿਚ ਵੱਡੀ ਗਿਣਤੀ ਵਿਚੋ ਔਰਤ, ਮਰਦ, ਬੱਚੇ, ਬੁੱਢੇ ਭਾਰੀ ਗਰਮੀ ਦੇ ਬਾਵਜੂਦ ਸ਼ਾਮਲ ਹੋਣ ਲਈ ਕਾਹਲੇ ਹਨ। ਲੋਕ ਮਹਿਸੂਸ ਕਰ ਚੁੱਕੇ ਹਨ ਕਿ ਜਦੋਂ ਤੱਕ ਇਹ ਜ਼ਹਿਰਲਾ ਬਦਬੂਦਾਰ ਖੂਹ ਉਨ੍ਹਾਂ ਦੇ ਬੂਹੇ ਤੋਂ ਉਠੇਗਾ ਨਹੀ ਉਹ ਚੈਨ ਨਾਲ ਨਾ ਜੀਓ ਸਕਦੇ ਹਨ ਨਾ ਹੀ ਮਰ ਸਕਦੇ ਹਨ।ਆਉਣ ਵਾਲੀਆਂ ਪੀੜੀਆਂ ਲਈ ਗੈਰ ਕਾਨੂੰਨੀ ਤੌਰ ਤੇ ਸਥਾਪਤ ਕੀਤਾ ‘ਕੂੜਾ ਡੰਪ’ ਲੋਕਾਂ ਨਹੀ ਇਕ ਵੰਗਾਰ ਬਣ ਚੁੱਕਿਆ ਹੈ।ਇਸ ਸਬੰਧ ਵਿਚ ਕਮੇਟੀ ਕਨਵੀਨਰ ਜੀਤ ਸਿੰਘ ਜੋਸ਼ੀ ਦੀ ਅਗਵਾਈ ਵਿਚ ਵਫ਼ਦ 2 ਜੂਨ ਨੂੰ ਸੀਚੇਵਾਲ ਵਿਖੇ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਮਿਲ ਚੁੱਕਿਆ ਹੈ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿਚ ਆਵਾਜ਼ ਉਠਾਉਣ ਲਈ ਸੰਤਾਂ ਨੂੰ ਦਰਖ਼ਸਾਤ ਦਿੱਤੀ ਜਾ ਚੁੱਕੀ ਹੈ।ਸਾਰੇ ਨਿਯਮ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਬਣਾਇਆ ਇਹ ਡੰਪ ਲੋਕ ਦੇ ਵਿਰੋਧ ਸਾਹਮਣੇ ਟਿਕ ਨਹੀ ਸਕੇਗਾ।ਦਿਨੋ ਦਿਨ ਲੋਕ ਉਤਸਾਹ ਤੇ ਰੋਹ ਵਧਦਾ ਜਾ ਰਿਹਾ ਹੈ।ਅੱਜ 4 ਜੂਨ ਦਾ ਧਰਨਾ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਕਰ ਦੇਵੇਗਾ ਕਿ ਲੋਕ ਜੀਉਣਾ ਚਾਹੁੰਦੇ ਹਨ। ਬਦਬੂ ਨਾਲ ਮਰਨਾ ਪਸੰਦ ਨਹੀ ਕਰਦੇ।ਸਾਰੀਆਂ ਸਹਿਯੋਗੀਆਂ ਧਿਰਾਂ ਨੂੰ 4 ਜੂਨ ਦੇ ਧਰਨੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ।
Punjab Post Daily Online Newspaper & Print Media