Sunday, August 9, 2026

ਨਾਰੀ ਨਿਕੇਤਨ ਵਿਖੇ ਬਿਊਟੀਸ਼ੀਅਨ ਤੇ ਯੋਗਾ ਕੋਰਸ ਦਾ ਸੀ. ਜੇ. ਐਮ ਗਿਰੀਸ਼ ਬਾਂਸਲ ਨੇ ਕੀਤਾ ਉਦਘਾਟਨ

PPN0306201612

ਅੰਮ੍ਰਿਤਸਰ, 3 ਜੂਨ (ਜਗਦੀਪ ਸਿੰਘ ਸੱਗੂ) – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ. ਗੁਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਟੇਟ ਆਫਟਰ ਕੇਅਰ ਹੋਮ (ਨਾਰੀ ਨਿਕੇਤਨ), ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਲੜਕੀਆਂ ਲਈ ਬਿਊਟੀਸ਼ੀਅਨ ਦੀ ਸਿਖਲਾਈ ਦਾ ਕੋਰਸ ਅਤੇ ਮੈਂਟਲੀ ਰਿਟਾਇਰਡ ਹੋਮ ਵਿਖੇ ਯੋਗਾ ਤੇ ਪ੍ਰਾਣਾਂ ਹੀਲ ਦੁਆਰਾ ਬੱਚਿਆਂ ਦਾ ਇਲਾਜ ਸ਼ੁਰੂ ਕੀਤਾ ਗਿਆ, ਜਿਸ ਦਾ ਉਦਘਾਟਨ ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਗਿਰੀਸ਼ ਬਾਂਸਲ ਨੇ ਕੀਤਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਬਿਊਟੀਸ਼ੀਅਨ ਦੇ ਕੋਰਸ ਵਿਚ ਸ੍ਰੀਮਤੀ ਅਮ੍ਰਿਤਵਰਸ਼ ਲੜਕੀਆਂ ਨੂੰ ਹਫ਼ਤੇ ਵਿਚ ਦੋ ਵਾਰ ਸਟੇਟ ਆਫਟਰ ਕੇਅਰ ਹੋਮ ਵਿਖੇ ਸਿਖਲਾਈ ਦੇਣਗੇ। ਇਸੇ ਤਰ੍ਹਾਂ ਮੈਂਟਲੀ ਰਿਟਾਇਰਡ ਹੋਮ ਵਿਖੇ ਮੈਡਮ ਰੋਹਿਨੀ ਵੋਹਰਾ ਵੱਲੋਂ ਯੋਗਾ ਅਤੇ ਪ੍ਰਾਣਾ ਹੀਲ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਮੌਕੇ ਨਾਰੀ ਨਿਕੇਤਨ ਦੀ ਸੁਪਰਡੈਂਟ ਮੈਡਮ ਕਿਰਤਪ੍ਰੀਤ ਕੌਰ, ਗਲੋਬਲ ਇੰਸਟੀਚਿਊਟ ਦੇ ਅਰੁਨ ਖੰਨਾ, ਸਵਰਾਜ ਗਰੋਵਰ, ਪ੍ਰੋ. ਨਰੇਸ਼ ਮੌਦਗਿੱਲ, ਐਡਵੋਕੇਟ ਰਜਨੀ ਜੋਸ਼ੀ, ਨੀਲਮ ਸ਼ਰਮਾ, ਅਵਨੀਤ ਲਿਖਾਰੀ, ਵੀਨਾ ਮਹਿਰਾ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply