Tuesday, August 11, 2026

ਮੋਦੀ ਸਰਕਾਰ ਦੇ ਅੱਛੇ ਦਿਨਾਂ ਦੀ ਆਉਟਪੁਟ ਮਾਈਨਸ ਜੀਰੋ ਸਰਦੂਲ ਸਿੰਘ

U
U

ਪੱਟੀ 3 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਮੋਦੀ ਸਰਕਾਰ ਵੱਲੋਂ 2 ਸਾਲ ਪੂਰੇ ਕੀਤੇ ਜਾਣ ਤੇ ਕਰੋੜਾਂ ਰੁਪਏ ਇਸ਼ਤਿਹਾਰਾਂ ਉਪਰ ਨਜਾਇਜ਼ ਖਰਚੇ ਜਾ ਰਹੇ ਹਨ, ਜਦ ਕਿ ਅੱਛੇ ਦਿਨਾ ਦੀ ਆਉਟਪੁੱਟ ਮਾਈਨਸ ਜੀਰੋ ਹੈ। ਇਹਨਾ ਸ਼ਬਦਾ ਦਾ ਪ੍ਰਗਟਾਵਾ ਸਰਦੂਲ ਸਿੰਘ ਬਲਾਕ ਪ੍ਰਧਾਨ ਪੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।ਉਹਨਾ ਕਿਹਾ ਕਿ ਅੰਮ੍ਰਿਤਸਰ ਤੋ ਦਿੱਲੀ ਦਾ ਕਿਰਾਇਆਂ ਜੋ ਪਹਿਲਾ 90 ਰੁਪਏ ਹੁੰਦਾ ਸੀ, ਉਹ ਮੋਦੀ ਸਰਕਾਰ ਦੇ ਕਾਰਜਕਾਲ ‘ਚ ਵਧਾ ਕੇ 155 ਰੁਪਏ ਕਰ ਦਿੱਤਾ ਗਿਆਂ ਹੈ।ਮੋਦੀ ਸਰਕਾਰ ਵਪਾਰਕ ਘਰਾਣਿਆ ਦਾ 64 ਹਜਾਰ ਕਰੋੜ ਟੈਕਸ ਮੁਆਫ ਕਰ ਸਕਦੇ ਹਨ, ਪਰ ਆਤਮ ਹੱਤਿਆ ਕਰ ਰਹੇ ਕਿਸਾਨਾ ਦਾ 15 ਹਜਾਰ ਕਰੋੜ ਦਾ ਕਰਜਾ ਨਹੀ ਮਾਫ ਕਰ ਸਕਦੀ।ਉਹਨਾ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਅੰਤਰਰਾਸ਼ਟਰੀ ਬਜਾਰ ‘ਚ ਕੱਚੇ ਤੇਲ ਦੀ ਕੀਮਤ 119 ਡਾਲਰ ਬੈਲਿਰ ਸੀ ਉਸ ਸਮੇਂ ਪਟਰੋਲ ਦੀ ਕੀਮਤ 67 ਰੁਪਏ ਪ੍ਰਤੀ ਲੀਟਰ ਸੀ ਜਦਕਿ ਹੁਣ ਕੱਚੇ ਤੇਲ ਦੀ ਕੀਮਤ ਸਿਰਫ 30 ਡਾਲਰ ਪ੍ਰਤੀ ਬੈਰਿਲ ਹੈ, ਪਰ ਤੇਲ ਦੀ ਕੀਮਤ 60 ਰੁਪਏ ਪ੍ਰਤੀ ਲੀਟਰ ਤੋ ਥੱਲੇ ਨਹੀ ਆਈ। ਉਹਨਾ ਕਿਹਾ ਕਿ ਮੋਦੀ ਸਰਕਾਰ ਨੇ 100 ਕਰੋੜ ਦੀ ਸਬਸਿਡੀ ਖਤਮ ਕਰਨ ਲਈ 250 ਕਰੋੜ ਇਸਤਿਹਾਰਾਂ ‘ਤੇ ਲਗਾ ਦਿੱਤੇ। ਉਹਨਾ ਨੇ ਕਿਹਾ ਕਿ ਇਸ ਤਰ੍ਹਾਂ ਲੋਕਾ ਤੋ ਟੈਕਸ ਦੇ ਰੂਪ ਵਿੱਚ ਇਕੱਠੇ ਕੀਤੇ ਪੈਸੇ ਦੀ ਮੋਦੀ ਸਰਕਾਰ ਦੁਰਵਰਤੋ ਕੀਤੀ ਜਾ ਰਹੀ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply