Tuesday, March 17, 2026

ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਹੋਈ ਪੀ.ਸੀ.ਪੀ.ਐਨ.ਡੀ.ਐਕਟ ਐਡਵਾਇਜਰੀ ਕਮੇਟੀ ਦੀ ਬੈਠਕ

PPN0306201621

ਪਠਾਨਕੋਟ, 3 ਜੂਨ (ਪੰਜਾਬ ਪੋਸਟ ਬਿਊਰੋ) – ਪੀ.ਸੀ.ਪੀ.ਐਨ.ਡੀ.ਐਕਟ ਨਾਲ ਸਬੰਧਤ ਜ਼ਿਲ੍ਹਾ ਐਡਵਾਇਜਰੀ ਕਮੇਟੀ ਦੀ ਬੈਠਕ ਸਿਵਲ ਸਰਜਨ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਵਿਖੇ ਕੀਤੀ ਗਈ।ਇਸ ਮੀਟਿੰਗ ਵਿੱਚ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਤਰਸੇਮ ਸਿੰਘ ਨੇ ਪੀ.ਸੀ.ਪੀ.ਐਨ.ਡੀ.ਟੀ.ਐਕਟ ਅਧੀਨ ਕੀਤੀਆਂ ਗਈਆਂ ਗਤੀਵੀਧਆਂ ਬਾਰੇ ਵਿੱਚਾਰ ਵਟਾਂਦਰਾ ਕੀਤਾ ਅਤੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਪੀ.ਸੀ.ਪੀ.ਐਨ.ਡੀ ਐਕਟ ਅਧੀਨ ਕੁਲ ਰਜਿਸਟਰਡ ਅਲਟਰਾਸਾਉਂਡ ਸੈਂਟਰ 32, ਜਿਸ ਵਿੱਚ 4 ਈਕੋਗ੍ਰਾਫੀ ਸੈਂਟਰ ਅਤੇ ਆਈ.ਵੀ.ਐਫ ਸੈਂਟਰ 3 ਹਨ।ਉਨਾਂ ਕਿਹਾ ਇਸ ਐਕਟ ਦੀ ਪਾਲਣਾ ਵਾਸਤੇ ਜਿਲ੍ਹੇ ਦੇ ਸਕੈਨ ਸੈਟਰਾਂ ਦੀ ਸਮੇਂ ਸਮੇਂ ਤੇ ਚੈਕਿੰਗ ਵੀ ਕੀਤੀ ਜਾਂਦੀ ਹੈ।
ਸਿਵਲ ਸਰਜਨ ਡਾ. ਕਾਂਸਰਾ ਨੇ ਕਿਹਾ ਕਿ ਸਮੂਹ ਰੇਡੀਉਲੋਜਿਸਟਫ਼ਸੋਨੋਲੋਜਿਸਟ ਆਪਣਾ ਪੀ.ਸੀ.ਪੀ.ਐਨ.ਡੀ.ਟੀ ਨਾਲ ਸਬੰਧਤ ਰਿਕਾਰਡ ਮੈਨਟੇਨ ਅਤੇ ਅਪਡੇਟ ਰੱਖ਼ਣ।ਇਸ ਮੀਟਿੰਗ ਵਿੱਚ ਇਕ ਅਲਟਰਾਸਾਉਂਡ ਸੈਂਟਰ ਦੀ ਰਿਨਿਉਲ ਕੀਤੀ ਗਈ।ਉਹਨਾਂ ਨੇ ਕਿਹਾ ਕਿ ਮਾਦਾ ਭਰੂਣ ਹਤਿਆ ਦੇ ਲਈ ਜਿੰਮੇਵਾਰ ਦਹੇਜ ਪ੍ਰਥਾ ਵਰਗੀਆਂ ਬੁਰਾਈਆਂ ਵਿਰੁੱਧ ਸਮਾਜ ਵਿਚ ਜਾਗਰੁਕਤਾ ਪੈਦਾ ਕਰਨ ਲਈ ਰੇਡਿਉਲੋਜਿਸਟਫ਼ਸਨੋਲੋਜਿਸਟ ਅਪਣਾ ਵਡਮੁੱਲ਼ਾ ਯੋਗਦਾਨ ਪਾਉਣ।ਲੜਕੀਆਂ ਦੀ ਘੱਟ ਰਹੀ ਸੈਕਸ ਰੇਸ਼ੋ ਸਬੰਧੀ ਉਹਨਾਂ ਕਿਹਾ ਕਿ ਮਾਦਾ ਭੱਰੁਣ ਹੱਤਿਆ ਇਕ ਸਮਾਜਿਕ ਬੁਰਾਈ ਹੈ ਅਤੇ ਇਸ ਦਾ ਖ਼ਾਤਮਾ ਲੋਕਾਂ ਦੇ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ।
ਇਸ ਮੌਕੇ ਸ਼੍ਰੀ ਜਤਿੰਦਰ ਪਾਲ ਸਿੰਘ ਏ.ਡੀ.ਏ. ਪਠਾਨਕੋਟ ਤੋਂ ਇਲਾਵਾ ਡਾ. ਐਮ.ਐਲ ਅੱਤਰੀ, ਡਾ. ਕੁਸਮ ਗਾਇਨੀਕੋਲੋਜਿਸਟ, ਡਾ. ਪ੍ਰਦੀਪ ਕੌਰ, ਬੱਚਿਆਂ ਦੀ ਮਾਹਿਰ, ਸ਼੍ਰੀਮਤੀ ਕਿਰਨ ਕਪੂਰ ਐਨ.ਜੀ.ਓ, ਸ਼੍ਰੀ ਨਰੇਸ਼ ਉਬਰਾਏ ਐਨ.ਜੀ.ਓ, ਸ਼੍ਰੀ ਰਜਿੰਦਰ ਕੁਮਾਰ ਸੀਨੀਅਰ ਰੇਡੀਓੁਗ੍ਰਾਫਰ, ਸ਼੍ਰੀ ਜਤਿਨ ਕੁਮਾਰ ਪੀ.ਐਨ.ਡੀ.ਟੀ ਅਸਿਸਟੈਂਟ, ਸ਼੍ਰੀ ਅਮਨਦੀਪ ਸਿੰਘ ਜ਼ਿਲ੍ਹਾ ਬੀ.ਸੀ.ਸੀ ਮੋਜੂਦ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply