ਪਠਾਨਕੋਟ, 3 ਜੂਨ (ਪੰਜਾਬ ਪੋਸਟ ਬਿਊਰੋ) – ਉੱਚ ਮਿਆਰੀ ਬਾਸਮਤੀ ਦੀ ਪੈਦਾਵਾਰ ਲੈਣ ਲਈ ਪੂਸਾ 1121 ਕਿਸਮ ਦੀ ਪਨੀਰੀ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਦੌਰਾਨ ਅਤੇ ਬਾਸਮਤੀ 386, ਬਾਸਮਤੀ 370 ਦੀ ਪਨੀਰੀ ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਦੌਰਾਨ ਕੀਤੀ ਜਾਵੇ। ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਵੱਲੋ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਲਦਪਾਲਵਾਂ ਵਿੱਚ ਕਿਸਾਨਾਂ ਨੂੰ ਬਾਸਮਤੀ ਦੇ ਦੀ ਸੋਧ ਬਾਰੇ ਜਾਣਕਾਰੀ ਦਿੰਦਿਆਂ ਕਹੇ। ਇਸ ਮੌਕੇ ਡਾ. ਅਮਤਿ ਕੁਮਾਰ ਬੀ.ਟੀ.ਐਮ, ਡਾ. ਮਨਜੀਤ ਕੌਰ, ਮਨਦੀਪ ਸਿੰਘ, ਬਲਵਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਕਿਸਾਨਾਂ ਨੂੰ ਬਾਸਮਤੀ ਦੇ ਬੀਜ ਦੀ ਸੋਧ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਇੱਕ ਏਕੜ ਲਈ ਲੋੜੀਂਦੇ ਅੱਠ ਕਿਲੋ ਬੀਜ ਨੂੰ 15% ਲੂਣ ਵਾਲੇ 10 ਲਿਟਰ ਪਾਣੀ ਦੇ ਘੋਲ ਵਿੱਚ ਭਿਉਂ ਦਿਉ, ਹਲਕਾ,ਬਿਮਾਰੀ ਵਾਲਾ ਜਾਂ ਅੱਧ ਪੱਕਾ ਬੀਜ ਉੱਪਰ ਤਰ ਆਵੇਗਾ ਜਿਸ ਨੂੰ ਬਾਹਰ ਕੱਢ ਦਿਉ।ਉਨਾਂ ਕਿਹਾ ਕਿ ਹੇਠਾਂ ਬੈਠੇ ਤੰਦਰੁਸਤ ਬੀਜ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਉ।ਇਸ ਬੀਜ ਤੋਂ ਪਨੀਰੀ ਦੇ ਬੂਟੇ ਨਰੋਏ ਅਤੇ ਇਕਸਾਰ ਹੁੰਦੇ ਹਨ।ਉਨਾਂ ਕਿਹਾ ਕਿ ਬੀਜ ਨੂੰ ਸਾਫ ਕਰਕੇ 20 ਗ੍ਰਾਮ ਕਾਰਬੈਂਡਾਜ਼ਿਮ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲਿਨ ਦੇ 10 ਲਿਟਰ ਪਾਣੀ ਦੇ ਘੋਲ ਵਿੱਚ 10-12 ਘੰਟੇ ਭਿਉਂ ਦਿਉ।ਉਨਾਂ ਕਿਹਾ ਕਿ ਸੋਧੇ ਬੀਜ ਨੂੰ ਗਿੱਲੀਆ ਬੋਰੀਆ ਉੱਪਰ 5-7 ਸੈ.ਮੀ.ਦੀ ਮੋਟੀ ਤਹਿ ਵਿੱਚ ਖਿਲਾਰ ਕੇ ਗਿੱਲੀਆਂ ਬੋਰੀਆ ਨਾਲ ਢੱਕ ਦਿਉ ਅਤੇ ਢੱਕੇ ਹੋਏ ਬੀਜ ਨੂੰ ਸਮੇਂ ਸਮੇਂ ਤੇ ਪਾਣੀ ਦਿੰਦੇ ਰਹੋ। 24 ਤੋਂ 36 ਘੰਟਿਆਂ ਦੇ ਅੰਦਰ ਬੀਜ ਪੁੰਗਰ ਪਵੇਗਾ।ਉਨਾਂ ਕਿਹਾ ਕਿ ਪੂਸਾ ਬਾਸਮਤੀ 1121 ਦੀ ਪਨੀਰੀ ਜੂਨ ਦੇ ਪਹਿਲੇ ਪੰਦਰਵਾੜੇ ਅਤੇ ਬਾਸਮਤੀ 386, 370 ਦੀ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਦੌਰਾਨ ਬੀਜੋ।ਉਨਾਂ ਕਿਹਾ ਕਿ 10-12 ਟਨ ਦੇਸੀ ਰੂੜੀ ਇੱਕ ਏਕੜ ਵਿੱਚ ਖਲਾਰ ਕੇ ਟਿਲਰਾਂ ਨਾਲ ਮਿੱਟੀ ਵਿੱਚ ਰਲਾ ਕੇ ਪਾਣੀ ਲਾ ਦਿਉ ਤਾਂ ਜੋ ਨਦੀਨ ਉੱਗ ਜਾਣ ਅਤੇ ਉੱਗੇ ਹੋਏ ਨਦੀਨਾਂ ਨੂੰ ਖਤਮ ਕਰਨ ਲਈ ਹਫਤੇ ਬਾਅਦ ਦੋ ਵਾਰ ਖੇਤ ਨੂੰ ਵਾਹੋ। ਉਨਾਂ ਕਿਹਾ ਕਿ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰ ਕੇ ਕੱਦੂ ਕਰ ਦਿਉ ਅਤੇ ਪੁੰਗਰੇ ਬੀਜ ਨੂੰ ਛੱਟੇ ਨਾਲ ਬੀਜ ਦਿਉ ਅਤੇ ਬੀਜ ਨੂੰ ਰੂੜੀ ਅਤੇ ਮਿੱਟੀ ਦੇ ਮਿਸ਼ਰਣ ਦਾ ਛੱਟਾ ਦੇ ਕੇ ਢੱਕ ਦਿਉ।ਉਨਾਂ ਕਿਹਾ ਕਿ ਬਿਜਾਈ ਦੇ ਤਿੰਨ ਦਿਨਾਂ ਬਾਅਦ 500 ਮਿ.ਲੀ ਸੋਫਟ ਪ੍ਰਤੀ ਦਿਉ ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media