Sunday, March 15, 2026

ਰੋਜ਼ਾ ਰੱਖਣ ਤੇ ਖੋਲ੍ਹਣ ਦੀ ਸਮਾਂ ਸਾਰਨੀ ਜਾਰੀ

PPN0506201605
ਮਾਲੇਰਕੋਟਲਾ, 5 ਜੂਨ (ਹਰਮਿੰਦਰ ਸਿੰਘ ਭੱਟ)- ਇਸਲਾਮ ਦੇ ਆਖਰੀ ਨਬੀ ਹਜ਼ਰਤ ਮੁਹੰਮਦ (ਸਲ.) ਫਰਮਾਉਂਦੇ ਹਨ ਕਿ ਜਨਤ ਦੇ ਅੱੱਠ ਦਰਵਾਜਿਆਂ ਵਿੱਚੋ ਇੱਕ ਦਰਵਾਜਾ ਸਿਰਫ ਰੋਜ਼ੇਦਾਰਾਂ ਲਈ ਹੈ ਅਤੇ ਜੋ ਬੰਦਾ ਇੱਕ ਵਾਰ ਇਸ ਦਰਵਾਜੇ ਵਿੱਚੋਂ ਲੰਘ ਗਿਆ ਤਾਂ ਉਸ ਨੂੰ ਕਦੇ ਭੁੱਖ ਜਾਂ ਪਿਆਸ ਮਹਿਸੂਸ ਨਹੀਂ ਹੋਵੇਗੀ। ਇਸੇ ਤਰ੍ਹਾਂ ਹਜ਼ਰਤ ਮੁਹੰਮਦ (ਸਲਾ.) ਫਰਮਾਉਂਦੇ ਹਨ ਕਿ ਰੋਜ਼ੇਦਾਰ ਲਈ ਰੱਬ ਵੱਲੋਂ ਦੋ ਖੁਸ਼ੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਰੋਜ਼ਾ ਖੁੱਲ੍ਹਣ ਸਮੇਂ ਅਤੇ ਦੂਜੀ ਖੁਸ਼ੀ ਉਦੋਂ ਹੋਵੇਗੀ ਜਦੋਂ ਮਰਨ ਉਪਰੰਤ ਰੱਬ ਨਾਲ ਮੁਲਾਕਾਤ ਹੋਵੇਗੀ ਜੋ ਕਿ ਆਖਰਤ ਦੀਆਂ ਖੁਸ਼ੀਆਂ ਵਿੱਚੋਂ ਸਭ ਤੋਂ ਵੱਡੀ ਖੁਸ਼ੀ ਹੈ। ਹਜ਼ਰਤ ਮੁਹੰਮਦ (ਸਲਾ.) ਫਰਮਾਉਂਦੇ ਹਨ ਕਿ ਰੋਜ਼ੇ ਅਤੇ ਕੁਰਆਨ-ਸ਼ਰੀਫ ਕਿਆਮਤ ਵਾਲੇ ਦਿਨ ਬਦਲਾ ਲੈਣ ਲਈ ਰੱਬ ਨਾਲ ਝਗੜੇਗਾ। ਰੋਜ਼ਾ ਰੱਬ ਅੱਗੇ ਰੋਜ਼ੇਦਾਰ ਦੀ ਸਿਫਾਰਸ਼ ਕਰਦਾ ਹੋਇਆ ਕਹੇਗਾ ਕਿ ਮੈਂਨੇ ਇਸ ਨੂੰ ਭੁੱਖਾ ਅਤੇ ਪਿਆਸਾ ਰੱਖਿਆ ਅਤੇ ਹਰੇਕ ਨਫਸਾਨੀ ਚਾਹਤ ਤੋਂ ਦੂਰ ਰੱਖਿਆ ਅਤੇ ਕੁਰਆਨ-ਮਜੀਦ ਕਹੇਗਾ ਕਿ ਮੈਨੇ ਇਸ ਨੂੰ ਰਾਤਾਂ ਨੂੰ ਤਿਲਾਵਤ ਲਈ ਜਾਗੇ ਰੱਖਿਆ। ਇਸ ਲਈ ਤੂੰ ਇਸ ਨੂੰ ਮਾਫ ਕਰ ਦੇ। ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਮੁਫਤੀ-ਏ-ਆਜ਼ਮ ਪੰਜਾਬ ਨੇ ਰਮਜ਼ਾਨ-ਉਲ-ਮੁਬਾਰਕ ਦੇ ਮਹੀਨੇ ਸਬੰਧੀ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕੀਤਾ।
ਪ੍ਰਬੰਧਕ ਕਮੇਟੀ ਈਦਗਾਹ (ਰਜਿ.) ਮਾਲੇਰਕੋਟਲਾ ਵੱਲੋਂ ਜਾਰੀ ਕੀਤੇ ਗਏ ਕਲੰਡਰ ਅਨੁਸਾਰ ਰਮਜ਼ਾਨ ਮਹੀਨੇ ਦੀ ਸਮਾਂ ਸਾਰਨੀ 07 ਜੂਨ ਦਿਨ ਮੰਗਲਵਾਰ ਨੂੰ ਸਵੇਰੇ 3:48 ਅਤੇ ਸ਼ਾਮ 7:28 ਵਜੇ ਹੋਵੇਗਾ। ਇਸੇ ਤਰ੍ਹਾਂ, 08 ਜੁਨ ਸਵੇਰੇ 3:48 ਅਤੇ ਸ਼ਾਮ 7:28, 09 ਜੂਨ ਸਵੇਰੇ 3:48 ਅਤੇ ਸ਼ਾਮ 7:29, 10 ਜੂਨ ਸਵੇਰੇ 3:47 ਅਤੇ ਸ਼ਾਮ 7:29, 11 ਜੂਨ ਸਵੇਰੇ 3:47 ਅਤੇ ਸ਼ਾਮ 7:30, 12 ਜੂਨ ਸਵੇਰੇ 3:47 ਅਤੇ ਸ਼ਾਮ 7:30, 13 ਜੂਨ ਸਵੇਰੇ 3:47 ਅਤੇ ਸ਼ਾਮ 7:30, 14 ਜੂਨ ਸਵੇਰੇ 3:47 ਅਤੇ ਸ਼ਾਮ 7:31, 15 ਜੂਨ ਸਵੇਰੇ 3:47 ਅਤੇ ਸ਼ਾਮ 7:31, 16 ਜੂਨ ਸਵੇਰੇ 3:47 ਅਤੇ ਸ਼ਾਮ 7:31, 17 ਜੂਨ ਸਵੇਰੇ 3:47 ਅਤੇ ਸ਼ਾਮ 7:32, 18 ਜੂਨ ਸਵੇਰੇ 3:47 ਅਤੇ ਸ਼ਾਮ 7:32, 19 ਜੂਨ ਸਵੇਰੇ 3:47 ਅਤੇ ਸ਼ਾਮ 7:32, 20 ਜੂਨ ਸਵੇਰੇ 3:47 ਅਤੇ ਸ਼ਾਮ 7:32, 21 ਜੂਨ ਸਵੇਰੇ 3:48 ਅਤੇ ਸ਼ਾਮ 7:33, 22 ਜੂਨ ਸਵੇਰੇ 3:48 ਅਤੇ ਸ਼ਾਮ 7:33, 23 ਜੂਨ ਸਵੇਰੇ 3:48 ਅਤੇ ਸ਼ਾਮ 7:33, 24 ਜੂਨ ਸਵੇਰੇ 3:48 ਅਤੇ ਸ਼ਾਮ 7:33, 25 ਜੂਨ ਸਵੇਰੇ 3:48 ਅਤੇ ਸ਼ਾਮ 7:33, 26 ਜੂਨ ਸਵੇਰੇ 3:49 ਅਤੇ ਸ਼ਾਮ 7:33, 27 ਜੂਨ ਸਵੇਰੇ 3:49 ਅਤੇ ਸ਼ਾਮ 7:34, 28 ਜੂਨ ਸਵੇਰੇ 3:50 ਅਤੇ ਸ਼ਾਮ 7:34, 29 ਜੂਨ ਸਵੇਰੇ 3:50 ਅਤੇ ਸ਼ਾਮ 7:34, 30 ਜੂਨ ਸਵੇਰੇ 3:50 ਅਤੇ ਸ਼ਾਮ 7:34, 01 ਜੁਲਾਈ ਸਵੇਰੇ 3:51 ਅਤੇ ਸ਼ਾਮ 7:34, 02 ਜੁਲਾਈ ਸਵੇਰੇ 3:51 ਅਤੇ ਸ਼ਾਮ 7:34, 03 ਜੁਲਾਈ ਸਵੇਰੇ 3:52 ਅਤੇ ਸ਼ਾਮ 7:34, 04 ਜੁਲਾਈ ਸਵੇਰੇ 3:52 ਅਤੇ ਸ਼ਾਮ 7:34, 05 ਜੁਲਾਈ ਸਵੇਰੇ 3:52 ਅਤੇ ਸ਼ਾਮ 7:34, 06 ਜੁਲਾਈ ਸਵੇਰੇ 3:53 ਅਤੇ ਸ਼ਾਮ 7:33 ਵਜੇ ਖੋਲਿਆ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਲੁਧਿਆਣਾ, ਧੂਰੀ ਤੇ ਫਗਵਾੜਾ ਹਰ ਰੋਜ਼ (ਰੋਜ਼੍ਹਾ ਖੋਲਣ ਤੇ ਬੰਦ ਕਰਨ ਦਾ ਸਮਾਂ) ਮਾਲੇਰਕੋਟਲਾ ਮੁਤਾਬਿਕ ਹੋਵੇਗਾ ਜਦੋਂ ਕਿ ਨਾਭਾ , ਸਰਹਿੰਦ 2 ਮਿੰਟ, ਹੁਸ਼ਿਆਰਪੁਰ , ਚੰਡੀਗੜ੍ਹ 3 ਮਿੰਟ, ਖੰਨਾਂ 1 ਮਿੰਟ, ਰੋਪੜ 3 ਮਿੰਟ, ਪਟਿਆਲਾ 2 ਮਿੰਟ, ਅੰਬਾਲਾ 4 ਮਿੰਟ, ਰਾਜਪੁਰਾ 2 ਮਿੰਟ, ਸ਼ਿਮਲਾ 5 ਮਿੰਟ ਪਹਿਲਾ ਹੋਵੇਗਾ, ਸੰਗਰੂਰ , ਮਾਨਸਾ 2 ਮਿੰਟ, ਸੁਨਾਮ , ਜਲੰਧਰ 3 ਮਿੰਟ, ਅਹਿਮਦਗੜ੍ਹ 2 ਮਿੰਟ, ਪਠਾਨਕੋਟ 3 ਮਿੰਟ, ਬਰਨਾਲਾ 2 ਮਿੰਟ, ਮੋਗਾ 3 ਮਿੰਟ, ਫੂਲ ਮੰਡੀ 2 ਮਿੰਟ, ਬਟਾਲਾ 3 ਮਿੰਟ, ਕਪੂਰਥਲਾ 2 ਮਿੰਟ, ਬਠਿੰਡਾ 4 ਮਿੰਟ, ਅੰਮ੍ਰਿਤਸਰ 4 ਮਿੰਟ, ਫਰੀਦਕੋਟ 4 ਮਿੰਟ ਬਾਅਦ ਹੋਵੇਗਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply