
ਜੰਡਿਆਲਾ ਗੁਰੂ, 6 ਜੂਨ (ਹਰਿੰਦਰ ਪਾਲ ਸਿੰਘ)- ਜੰਡਿਆਲਾ ਗੁਰੂ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੀ ਇੱਕ ਭਰਵੀਂ ਮੀਟਿੰਗ 2017 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੁੱਖਵਿੰਦਰ ਸਿੰਘ ਡੈਨੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਇਸ ਮੌਕੇ ਸਾਬਕਾ ਮੰਤਰੀ ਸਰਦੂਲ ਸਿੰਘ ਬੰਡਾਲਾ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਨਾਉਣ ਲਈ ਬੜੇ ਉਤਾਵਲੇ ਨਜਰ ਆ ਰਹੇ ਕਿਉਂਕਿ ਲੋਕ ਅਕਾਲੀ ਭਾਜਪਾ ਦੀਆਂ ਧੱਕੇਸ਼ਾਹੀਆਂ ਤੋ ਬੁਰੀ ਤਰਾਂ ਤੰਗ ਆ ਚੁੱਕੇ ਹਨ।ਉਹਨਾ ਕਿਹਾ ਕਿ ਜਿੰਨਾ ਨਸ਼ਾ, ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਅਕਾਲੀ ਭਾਜਪਾ ਦੇ ਇੰਨਾ ਦਸਾਂ ਸਾਲਾ ਦੇ ਕਾਰਜਕਾਲ ਵਿੱਚ ਹੋਇਆ ਹੈ ਇੰਨਾ ਪਿਛਲੇ ਪੰਜਾਹ ਸਾਲਾਂ ਵਿੱਚ ਕਦੇ ਵੀ ਵੇਖਣ ਨੂੰ ਨਹੀ ਮਿਲਿਆ।ਜਿਲਾ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਕੋਈ ਵੀ ਵਰਗ ਸੁਖੀ ਨਹੀ ਹੈ ਕਿਉ ਕਿ ਇਥੇ ਹਰ ਪਾਸੇ ਗੁੰਡਾ ਰਾਜ ਦਾ ਬੋਲਬਾਲਾ ਹੈ। ਨਸ਼ਿਆਂ ਦੇ ਦਰਿਆ ਵਹਿ ਰਹੇ ਹਨ, ਅਗਰ ਕੋਈ ਕਿਸੇ ਵਿਰੁੱਧ ਅਵਾਜ ਉਠਾਉਦਾ ਹੈ ਤਾਂ ਉਸ ਦੀ ਅਵਾਜ ਨੂੰ ਦਬਾਅ ਦਿੱਤਾ ਜਾਦਾਂ ਹੈ।ਸੁੱਖਵਿੰਦਰ ਸਿੰਘ ਡੈਨੀ ਨੇ ਕਿਹਾ ਕਿਹਾ ਇਸ ਵਾਰ ਅਸੀ ਆਪਣੇ ਮੇਹਨਤੀ ਵਰਕਰਾਂ ਦੇ ਸਹਿਯੋਗ ਨਾਲ ਲੋਕਾਂ ਦੇ ਕਾਂਗਰਸ ਨਾਲ ਪਿਆਰ ਸਦਕਾ ਪੰਜਾਬ ਵਿੱਚੋ ਸਾਰੀਆਂ ਹੀ ਸੀਟਾਂ ਤੇ ਵੱਡੀ ਲੀਡ ਨਾਲ ਜਿੱਤ ਹਾਸਲ ਕਰਕੇ ਪੰਜਾਬ ਵਿੱਚ ਇੱਕ ਸਾਫ ਸੁਥਰੀ ਸਰਕਾਰ ਬਣਾਵਾਂਗੇ।ਜੰਡਿਆਲਾ ਗੁਰੂ ਦੇ ਸੀਨੀਅਰ ਕਾਂਗਰਸੀ ਆਗੂ ਆਸ਼ੂ ਵਿਨਾਇਕ ਨੇ ਆਗੂਆ ਨੁੰ ਵਿਸਵਾਸ਼ ਦਿਵਾਇਆ ਕਿ ਉਹ ਪਾਰਟੀ ਦੀ ਚੜਦੀ ਕਲ੍ਹਾ ਲਈ ਦਿਨ ਰਾਤ ਇੱਕ ਕਰ ਦੇਣਗੇ ।ਇਸ ਮੌਕੇ ਅਮਿਤ ਅਰੋੜਾ, ਸਰਬਜੀਤ ਜੰਜੂਆ, ਜਸਵਿੰਦਰ ਸਿੰਘ, ਸ਼ਿਵਰਾਜ ਸਿੰਘ, ਕਸ਼ਮੀਰ ਸਿੰਘ, ਮਨਜੀਤ ਸਿੰਘ ਪੱਪੀ, ਸੰਜੀਵ ਕੁਮਾਰ ਹੈਪੀ, ਜਸਵਿੰਦਰ ਸਿੰਘ ਰਣਜੀਤ ਸਿੰਘ, ਚਾਚਾ ਦਰਸ਼ਨ ਸਿੰਘ, ਰਘੂ ਰਾਜ, ਮੋਨੂੰ ਮੁੱਛਲ, ਗੁਰਮੀਤ ਮੁੱਛਲ, ਪ੍ਰਦੀਪ ਸਿੰਘ, ਬਲਵਿੰਦਰ ਸਿੰਘ, ਸਵਿੰਦਰ ਸਿੰਘ ਸ਼ਿੰਦ, ਗੁਰਵੇਲ ਸਿੰਘ ਦੇਵੀਦਾਸਪੁਰਾ, ਗੱਬਰ ਦੇਵੀਦਾਸਪੁਰਾ, ਸੁਰਿੰਦਰ ਕੁਮਾਰ, ਵਸ਼ਾਲ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਸਿੰਘ, ਰਾਜਵਿੰਦਰ ਰਾਜੂ, ਹਰਜੀਤ ਸਿੰਘ ਬੰਡਾਲਾ, ਅਭੀਨਵ ਕੁੰਦਰਾ, ਗੋਲਡੀ, ਸੁਖਦੇਵ ਸਿੰਘ, ਦੀਪਕ ਕੁਮਾਰ, ਸਾਬੀ ਸੋਹੀ, ਮਿਗਲਾਨੀ ਆਦਿ ਹਾਜਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media