
ਪੱਟੀ, 5 ਜੂਨ (ਅਵਤਾਰ ਸਿੰਘ ਢਿੱਲੋਂ)- ਸਥਾਨਕ ਸਰਕਾਰੀ ਸੈਕੰਡਰੀ ਸਕੂਲ ਪੱਟੀ ਵਿਖੇ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ(ਪੀ.ਈ.ਐਸ)ਦੀ ਅਗਵਾਈ ਹੇਠ ਪੰਛੀਆਂ ਲਈ ਰੈਣ ਬਸੇਰੇ ਬਣਾਏ ਜਾਣ ਦੀ ਮੁਹਿੰਮ ਦਾ ਆਗਾਜ ਕੀਤਾ ਗਿਆ।ਪ੍ਰਿੰਸੀਪਲ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਵਲੋ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਪ੍ਰਧਾਨ ਵਿਨੋਦ ਕੁਮਾਰ ਅਤੇ ਪਤੰਜਲੀ ਯੋਗ ਸੰਮਤੀ ਦੇ ਪਰਵਿੰਦਰ ਸਿੰਘ ਂਜੋਲੀ ਦੇ ਸਹਿਯੋਗ ਨਾਲ ਪੰਛੀਆਂ ਲਈ ਰੈਣ ਬਸੇਰੇ ਬਣਾਏ ਜਾਣ ਦੀ ਮੁਹਿੰਮ ਦਾ ਆਗਾਜ ਕੀਤਾ ਗਿਆ ਹੈ ।ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨਾਲ ਅੱਜ ਦੇ ਸਮੇਂ ਵਿਚ ਆਲੋਪ ਹੁੰਦੀਆਂ ਜਾ ਰਹੀਆਂ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਬਚਾਉਣ ਅਤੇ ਟਾਵਰਾਂ ਤੋਂ ਨਿਕਲਦੀਆਂ ਖਤਰਨਾਕ ਕਿਰਨਾਂ ਤੋਂ ਇਨ੍ਹਾਂ ਪੰਛੀਆਂ ਨੂੰ ਬਚਾਉਣ ਦੇ ਮਕਸਦ ਨਾਲ ਸਕੂਲ ਵਿਚ ਵਿਦਿਆਰਥੀ ਅਤੇ ਸਟਾਫ ਵਲੋਂ ਦਰਖ਼ਤਾ ਉਪੱਰ ਮਿੱਟੀ ਦੇ ਬਣੇ ਹੋਏ ਆਲਣੇ ਟੱਗੇ ਗਏ ਹਨ।ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਵੀ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਬਚਾਉਣ ਲਈ ਜਾਗਰੂਕ ਕੀਤਾ ਗਿਆ ਜਿਸ ਤਹਿਤ ਵਿਦਿਆਰਥੀਆਂ ਨੂੰ ਮਿੱਟੀ ਦੇ ਬਣੇ ਹੋਏ ਆਲਣੇ ਅਤੇ ਕਟੋਰੇ ਦਿੱਤੇ ਗਏ ਤਾਂ ਜੋ ਉਹ ਇਨ੍ਹਾਂ ਆਲਣੀਆਂ ਨੂੰ ਆਪਣੇ ਘਰਾਂ ਵਿਚ ਠੀਕ ਜਗ੍ਹਾਂ ਤੇ ਲਗਾ ਸਕਣ ਤੇ ਇਸ ਗਰਮੀ ਦੇ ਰੁੱਤ ਵਿਚ ਪੰਛੀਆਂ ਲਈ ਪਾਣੀ ਆਦਿ ਪਾ ਕੇ ਛੱਤ ਤੇ ਰੱਖ ਸਕੱਣ ।ਉਨ੍ਹਾਂ ਕਿਹਾ ਕਿ ਸਾਡਾ ਸਾਰੀਆਂ ਦਾ ਹੀ ਮਨੁੱਖਤਾ ਦੇ ਨਾਤੇ ਫਰਜ਼ ਬਣਦਾ ਹੈ ਅਸੀਂ ਆਲੋਪ ਹੁੰਦੀਆਂ ਜਾ ਰਹੀਆਂ ਪੰਛੀਆਂ ਦੀਆਂ ਪ੍ਰਜਾਤੀਆਂ ਦੀ ਸਾਂਭ ਸੰਭਾਲ ਲਈ ਢੁਕਵੇ ਪ੍ਰਬੰਧ ਕਰੀਏ ।ਇਸ ਸਮੁੱਚੇ ਕਾਰਜ਼ ਵਿਚ ਰਵੀ ਪ੍ਰਕਾਸ਼ ਸ਼ਰਮਾ ਦੀ ਅਹਿਮ ਭੂਮੀਕਾ ਰਹੀ ।ਇਸ ਮੋਕੇ ਉਜੱਲਦੀਦਾਰ ਸਿੰਘ, ਮਨਜੀਤ ਕੋਰ, ਰਾਜਬੀਰ ਕੋਰ, ਸਵਿੰਦਰ ਕੋਰ ਪੰਜਾਬੀ ਅਧਿਆਪਕਾ ਸਮੇਤ ਸਮੂਹ ਸਕੂਲ ਸਟਾਫ ਹਾਜ਼ਿਰ ਸਨ ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media