
ਪੱਟੀ, 5 ਜੂਨ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ ਧਾਰਮਿਕ ਕਾਰਜਾਂ ਦੇ ਨਾਲ ਨਾਲ ਕੈਂਸਰ ਦੀ ਬੀਮਾਰੀ ਤੋਂ ਪੀੜਿਤ ਲੋਕਾਂ ਲਈ ਵੱਖਰਾ ਫੰਡ ਮੁਹਈਆ ਕਰਾਇਆ ਗਿਆ ਹੈ। ਜਿਸ ਦੇ ਤਹਿਤ ਅੱਜ ਸੁਰਜੀਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਪਿੰਡ ਦੁਬਲ਼ੀ ਜੋ ਕਿ ਕੈਂਸਰ ਵਰਗੀ ਨਮੁਰਾਦ ਬੀਮਾਰੀ ਤੋਂ ਪੀੜਿਤ ਹੈ, ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਖਸ਼ੁਵਿੰਦਰ ਸਿੰਘ ਭਾਟੀਆਂ ਵੱਲੋਂ 20 ਹਜਾਰ ਰੁਪੈ ਦਾ ਚੱੈਕ ਦਿੱਤਾ ਗਿਆ ਤਾਂ ਜੋ ਉਹ ਆਪਣਾ ਇਲਾਜ ਕਰਵਾ ਸਕਣ।ਇਸ ਮੌਕੇ ਜਥੇਦਾਰ ਭਾਟੀਆ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਿਨਾਂ ਕਿਸੇ ਜਾਤੀ ਭੇਦ ਭਾਵ ਤੋਂ ਕੈਂਸਰ ਦੀ ਬੀਮਾਰੀ ਦੇ ਇਲਾਜ ਲਈ ਲੋੜਵੰਦ ਪਰਿਵਾਰਾਂ ਦੀ ਮਾਲੀ ਮਦਦ ਕੀਤੀ ਜਾਂਦੀ ਹੈ ਅਤੇ ਇਹ ਸੇਵਾ ਨਿਰੰਤਰ ਜਾਵੇਗੀ।ਇਸ ਮੌਕੇ ਭੁਪਿੰਦਰ ਸਿੰਘ ਮਿੰਟੂ ਮਾਹੀ ਰਿਸੋਟ ਵਾਲੇ, ਜਥੇਦਾਰ ਛਤਰਪਾਲ ਸਿੰਘ ਦੁਬਲੀ, ਗੁਰਬਚਨ ਕੌਰ ਦੁਬਲੀ ਬਲਾਕ ਸੰਮਤੀ ਮੈਂਬਰ, ਸਰਪੰਚ ਸੁਖਜਿਦਰ ਸਿੰਘ ਬੱਠੇਭੈਣੀ ਆਦਿ ਹਾਜਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media