Monday, July 8, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 8 ਜੂਨ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=65416

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਅੱਜ 8 ਜੂਨ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਜਰਨ ਦੇਵ ਜੀ ਦਾ ਸ਼ਹੀਦੀ ਦਿਹਾੜਾ।

▶ ਹਰਿਆਣਾ ਵਿੱਚ ਜਾਖਲ ਤੋਂ ਫਤਿਹਾਬਾਦ ਜਾ ਰਹੀ ਨਿੱਜੀ ਬੱਸ ਵਿੱਚ ਭੂਨਾ ਨੇੜੇ ਧਮਾਕਾ – 50 ਸਵਾਰੀਆਂ ਵਿਚੋਂ 15 ਜਖਮੀ।

▶ ਹਰਿਆਣਾ ਦੇ ਡੀ.ਜੀ.ਪੀ ਕੇ.ਪੀ ਸਿੰਘ ਦਾ ਬਿਆਨ – ਇਹ ਬੰਬ ਧਮਾਕਾ ਨਹੀਂ ਅਤੇ ਨਾ ਹੀ ਇਸ ਦਾ ਪਿਪਲੀ ਅਤੇ ਪਾਨੀਪਤ ਧਮਾਕਿਆਂ ਨਾਲ ਕੋਈ ਸਬੰਧ।

▶ ਮੌਕੇ ਤੋਂ ਪੋਟਾਸ਼ੀਅਮ ਨਾਟੀਟਰੇਟ ਤੇ ਸਲਫਰ ਦੇ ਟੁਕੜੇ ਮਿਲੇ, ਨਹੀਂ ਮਿਲਿਆ ਕੋਈ ਟਾਈਮਰ-ਡੀ.ਜੀ.ਪੀ

▶ ਸ਼ਾਂਤਮਈ ਜਾਟ ਅੰਦੋਲਨ ਤੀਸਰੇ ਦਿਨ ‘ਚ ਦਾਖਲ – ਹਰਿਆਣਾ ਦੇ 8 ਜਿਲਿਆਂ ‘ਚ ਧਾਰਾ 144 ਲੱਗੀ ।

▶ ਰਣਇੰਦਰ ਸਿੰਘ ਨੂੰ ਈ.ਡੀ ਵਲੋਂ ਸੰਮਨ ਭੇਜਣ ‘ਚ ਜੇਤਲੀ ਦਾ ਹੱਥ ਹੋਣ ਦੇ ਕੈਪਟਨ ਦੇ ਬਿਆਨ ‘ਤੇ ਬੋਲੇ ਬਾਦਲ- ਜੇਤਲੀ ਬੇਕਸੂਰ, ਜਾਂਚ ਹੋਣ ‘ਤੇ ਸਭ ਕੁੱਝ ਆਵੇਗਾ ਸਾਹਮਣੇ।

▶ ਫਾਜ਼ਿਲਕਾ ਵਿਖੇ ਕਿਸਾਨਾਂ ਵਲੋਂ ਗੰਨਾ ਬਕਾਏ ਨੂੰ ਲੈ ਕੇ ਖੰਡ ਮਿਲ ਘੇਰ ਕੇ ਪ੍ਰਦਰਸ਼ਨ।

▶ ਹਰਿਆਣਾ ਦੇ ਸਿੱਖਿਆ ਵਿਭਾਗ ਨੇ ਕੰਪਿਊਟਰ ਟੀਚਰ ਤੇ ਲੈਬ ਸਹਾਇਕ ਹਟਾਏ।

▶ ਬਿਹਾਰ ਵਿੱਚ ਸ਼ਰਾਬਬੰਦੀ ਦੇ ਬਾਵਜੂਦ ਵੀ ਦਫਤਰ ਵਿੱਚ ਸ਼ਰਾਬ ਪੀਂਦਾ ਫੜਿਆ ਗਿਆ ਸਰਕਾਰੀ ਬਾਬੂ।

▶ ਰਿਜ਼ਰਵ ਬੈਂਕ ਨੇ ਵਿਆਜ ਦਰਾਂ ‘ਚ ਨਹੀ ਕੀਤਾ ਬਦਲਾਅ- ਮਹਿੰਗਾਈ ਵਧਣ ਦਾ ਜਤਾਇਆ ਖਦਸ਼ਾ।

▶ ਬਿਹਾਰ ਟਾਪਰ ਫਰਜ਼ੀਵਾੜਾ ਮਾਮਲਾ – 4 ਟਾਪਰਾਂ ਖਿਲਾਫ ਕੇਸ ਦਰਜ਼।

▶ ਦਿੱਲੀ ਯੂਨੀਵਰਸਿਟੀ ਵਿੱਚ ਦਾਖਲੇ ਲਈ 1 ਲੱਖ 71 ਹਜ਼ਾਰ ਆਨਲਾਈਨ ਅਰਜ਼ੀਆਂ ਆਈਆਂ – ਕੁੜੀਆਂ ਦੀ ਗਿਣਤੀ ਮੁੰਡਿਆਂ ਤੋਂ ਵੱਧ।

▶ ਸ਼ਿਮਲਾ, ਮੰਡੀ ਅਤੇ ਚੰਡੀਗੜ੍ਹ ‘ਚ ਮੀਂਹ ਨਾਲ ਪਾਰਾ ਡਿੱਗਾ – ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ।

▶ 2 ਦਿਨ ਦੀ ਦੇਰੀ ਨਾਲ 9 ਜੂਨ ਨੂੰ ਮਾਨਸੂਨ ਕੇਰਲਾ ਪਹੁੰਚਣ ਦੀ ਸੰਭਾਵਨਾ।

▶ ਹਾਫਿਜ਼ ਸਈਅਦ ਦੀ ਧਮਕੀ – ਭਾਰਤ ਹਮਲਾ ਕਰਦਾ ਹੈ ਤਾਂ ਪਾਕਿਸਤਾਨ ਨਿਊਕਲੀਅਰ ਹਮਲੇ ਨਾਲ ਦੇਵੇਗਾ ਜਵਾਬ।

▶ ਬਾਲੀਵੁੱਡ ਐਕਟ੍ਰੈਸ ਜੂਹੀ ਚਾਵਲਾ ਅਤੇ ਉਸ ਦੇ ਪਤੀ ‘ਤੇ ਲੱਗਾ 8 ਲੱਖ ਦੀ ਠੱਗੀ ਦਾ ਇਲਜ਼ਾਮ।

▶ ਦਿੱਲੀ ਤੋਂ ਜਲੰਧਰ ਆ ਰਿਹਾ ਨਾਈਜੀਰੀਅਨ ਰਾਜਪੁਰਾ ‘ਚ ਕਾਬੂ – 300 ਗ੍ਰਾਮ ਹੈਰੋਇਨ ਬਰਾਮਦ।

▶ ਪੀ.ਐਮ ਮੋਦੀ ਦੇ ਅਮਰੀਕੀ ਦੌਰੇ ਸਮੇਂ ਭਾਰਤ-ਅਮਰੀਕਾ ਦਾ ਸਾਂਝਾ ਬਿਆਨ – ਆਰਥਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਹੋਈਆਂ ਵਿਚਾਰਾਂ।

▶ ਯੂ.ਐਸ ਕਾਂਗਰਸ ਲਈ ਸੱਦਾ ਮਿਲਣ ‘ਤੇ ਪੀ.ਐਮ ਮੋਦੀ ਨੇ ਓਬਾਮਾ ਦਾ ਕੀਤਾ ਧੰਨਵਾਦ।

▶ ਭਾਰਤ ਨਾਲ ਪ੍ਰਮਾਣੂ ਸਹਿਯੋਗ ‘ਤੇ ਹੋਈ ਉਸਾਰੂ ਗੱਲਬਾਤ – ਓਬਾਮਾ।

▶ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨਾਲ ਸਖਤੀ ਨਾਲ ਪੇਸ਼ ਆਵਾਂਗੇ – ਸੀ.ਐਮ ਬਾਦਲ।

▶ ਯੂ.ਪੀ ਸਰਕਾਰ ਨੇ ਮਥੁਰਾ ਘਟਨਾ ਦੀ ਜ਼ੁਡੀਸ਼ੀਅਲ ਜਾਂਚ ਦੇ ਦਿੱਤੇ ਹੁਕਮ।

▶ ਸੁਪਰੀਮ ਕੋਰਟ ਨੇ ਮਥੁਰਾ ਘਟਨਾ ਦੀ ਸੀ.ਬੀ.ਆਈ ਜਾਂਚ ਬਾਰੇ ਪਟੀਸ਼ਨ ਸੁਨਣ ਤੋਂ ਕੀਤਾ ਇਨਕਾਰ – ਕਿਹਾ ਸੂਬਾ ਸਰਕਾਰ ਕਰਵਾ ਰਹੀ ਹੈ ਜਾਂਚ।

▶ ਅੰਮ੍ਰਿਤਸਰ ਦੇ ਚਾਟੀਵਿੰਡ ਚੌਕ ਨੇੜੇ ਤਰਨ ਤਾਰਨ ਰੋਡ ਤੋਂ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ।

▶ ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਇੱਕ ਆੜਤੀ ਦੀ ਕੀਤੀ ਹੱਤਿਆ।ਗੈਂਗਵਾਰ ਦਾ ਮਾਮਲਾ ਹੋਣ ਦੀ ਚਰਚਾ।

▶ ਪੰਜਾਬ ਪੁਲਿਸ ‘ਚ ਭਰਤੀ ਲਈ ਅਰਜ਼ੀਆਂ ਦਾ ਆਇਆ ਹੜ੍ਹ – ਰੁਕ ਰੁਕ ਕੇ ਚੱਲਦੀ ਵੈਬਸਾਈਟ ਤੋਂ ਨੌਜਵਾਨ ਹੋ ਰਹੇ ਨੇ ਪ੍ਰੇਸ਼ਾਨ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply