Monday, July 8, 2024

ਟੈਕਨੀਕਲ ਯੂਨੀਵਰਸਿਟੀ ‘ਚ ਡਾਕਘਰ ਦੀ ਸ਼ਾਖਾ ਖੋਲਣ ‘ਤੇ ਕੁਸਲਾ ਨੇ ਕੀਤਾ ਧੰਨਵਾਦ

ਬਠਿੰਡਾ, 7 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਵਿਖੇ ਡਾਕਘਰ ਦੀ ਸ਼ਾਖਾ ਖੋਹਲਣ ਦੀ ਮਨਜ੍ਹਰੀ ਭਾਰਤ ਸਰਕਾਰ , ਮਨਿਸਟਰੀ ਆਫ ਕੰਮਨੀਕੇਸ਼ਨ ਐਡ ਆਈਟੀ , ਡਿਪਾਰਟਮੈਟ ਆਫ ਪੋਸਟ ਆਫਿਸਜ਼ ਵਲੋ ਦੇ ਦਿੱਤੀ ਗਈ ਹੈ ਜਿਸ ਦੇ ਲਈ ਭਾਰਤ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ ਹੈ ਇਸ ਗੱਲ ਦਾ ਪ੍ਰਗਟਾਵਾ ਭਰੂਣ ਹੱਤਿਆ ਅਤੇ ਭਰਿਸ਼ਟਾਚਰ ਰੋਕਣ ਵਿਚ ਮੂਹਰਲੀ ਕਤਾਰ ਵਿਚ ਰਹਿਣ ਵਾਲੇ ਸਮਾਜਸੇਵੀ ਸਾਧੂ ਰਾਮ ਕੁਸਲਾ, ਪ੍ਰਧਾਨ ਸਿਦਕ ਫੌਰਮ ਅਗੇਨਸਟ ਸ਼ੋਸ਼ਲ ਈਵਲਜ਼ ਵਲੋ ਜਾਰੀ ਪਰੈਸ ਨੋਟ ਵਿਚ ਕਰਦਿਆਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਜੋ ਪਹਿਲਾਂ ਗਿਆਨੀ ਜੈਲ ਸਿੰਘ ਕਾਲਜ ਆਫ ਇੰਜਨੀਅਰਿੰਗ ਟੈਕਨਾਲੌਜੀ ਸੀ ਵਿਖੇ ਡਾਕਘਰ ਦੀ ਸ਼ਾਖਾ ਨਹੀ ਸੀ ਜਿਸ ਕਰਕੇ ਇਥੋ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਆਪਣੇ ਚਿਠੀ ਪੱਤਰਾਂ ਅਤੇ ਰਕਮ ਜਮਾਂ ਕਰਵਾਉਣ ਲਈ ਬਠਿੰਡਾ ਸ਼ਹਿਰ ਵਿਚ ਚੱਲ ਕੇ ਆਉਣਾ ਪੈਦਾ ਸੀ।ਇਨ੍ਹਾਂ ਦੀ ਤਕਲੀਫ ਨੂੰ ਧਿਆਨ ਵਿਚ ਰੱਖਦਿਆਂ ਸਿਦਕ ਫੌਰਮ ਵਲੋ 15 ਮਾਰਚ 2016 ਨੂੰ ਭਾਰਤ ਦੇ ਸੰਚਾਰ ਅਤੇ ਇਨਫਰਮੇਸ਼ਨ ਟੈਕਨਾਲੌਜੀ ਮੰਤਰੀ ਅਤੇ ਹੋਰਨਾਂ ਨੂੰ ਪੱਤਰ ਲਿਖ ਕੇ ਇਸ ਸਮੱਸਿਆ ਤੋ ਜਾਣੂ ਕਰਵਾਇਆ ਗਿਆ ਸੀ ਅਤੇ ਡਾਕਘਰ ਦੀ ਸ਼ਾਖਾ ਖੋਹਲਣ ਦੀ ਮੰਗ ਕੀਤੀ ਗਈ ਸੀ। ਸਹਾਇਕ ਡਾਇਰੈਕਟਰ (ਇਸਟੈਬਲਿਸ.ਮੈਟ) ਪੰਜਾਬ ਵੈਸਟ ਰਿਜਨ ਚੰਡੀਗੜ ਵਲੋ 27-5-2016 ਨੂੰ ਇਹ ਸ਼ਾਖਾ ਖੋਹਲਣ ਦੀ ਮਨਜੂਰੀ ਦੇ ਦਿੱਤੀ ਗਈ ਹੈ ਜਿਸ ਦਾ ਪਿਨ ਕੋਡ 151001 ਹੋਵੇਗਾ ਅਤੇ ਸਵੇਰੇ 9 ਵਜੇ ਤੋ ਸ਼ਾਮ 5 ਵਜੇ ਤੱਕ ਕੰਮ ਕਰੇਗਾ।ਇਸ ਦੇ ਲਈ ਸਿਦਕ ਫੌਰਮ ਅਤੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਸਟਾਫ ਅਤੇ ਵਿਦਿਆਰਥੀਆਂ ਵਲੋ ਧੰਨਵਾਦ ਕੀਤਾ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply