ਮਾਲੇਰਕੋਟਲਾ, 7 ਜੂਨ (ਹਰਮਿੰਦਰ ਸਿੰਘ ਭੱਟ) ਸਥਾਨਕ ਲੁਧਿਆਣਾ ਰੋਡ ਤੇ ਸਥਿਤ ਤਾਰਾ ਗੋਲਡਨ ਅਸਟੇਟ ਵਿਖੇ ਰਾਸ਼ਟਰੀਯਾ ਕਵੀ ਸੰਘਮ ਦੇ ਮੰਚ ਹੇਠ ਇੱਕ ਮੁਸ਼ਾਇਰੇ ਦਾ ਆਯੋਜਨ ਕੀਤਾ ਗਿਆ।ਇਸ ਮੁਸ਼ਾਇਰੇ ਦੀ ਪ੍ਰਧਾਨਗੀ ਸ਼੍ਰੀ ਜਸਵੰਤ ਸਿੰਘ ਗੱਜਣਮਾਜਰਾ (ਤਾਰਾ ਗਰੁੱਪ) ਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਦਿਨੇਸ਼ ਦੇਵਘਰੀਆ ਨੇ ਸ਼ਿਰਕਤ ਕੀਤੀ। ਮੁਸ਼ਾਇਰੇ ਦੋਰਾਨ ਵੱਖ-ਵੱਖ ਕਵੀਆਂ ਵਿੱਚ ਸ਼੍ਰੀ ਜਸਵੰਤ ਸਿੰਘ ਧਾਲੀਵਾਲ, ਡਾ. ਨਦੀਮ ਅਹਿਮਦ, ਮੁਹੰਮਦ ਅੱਬਾਸ ਧਾਲੀਵਾਲ, ਸਾਹਿਬਜਾਦਾ ਅਜਮਲ ਖਾਂ ਸ਼ੇਰਵਾਨੀ, ਜਸਪਾਲ ਸਿੰਘ ਨੂਰ, ਅਸ਼ੋਕ ਗੁਪਤਾ, ਅਮਰਜੀਤ ਸੋਮਜ਼, ਗੁਰਜੰਟ ਨਾਨਕਸਰ, ਅਮ੍ਰਿਤ ਸਿੰਘ ਤੇ ਸ਼੍ਰੀ ਧੀਮਾਨ ਆਦਿ ਨੇ ਅਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਇਸ ਮੌਕੇ ਰਾਸ਼ਟਰੀਯਾ ਕਵੀ ਸੰਘਮ ਦੀ ਜਿਲ੍ਹਾ ਇਕਾਈ ਦੀ ਚੋਣ ਵੀ ਕੀਤੀ ਗਈ, ਜਿਸ ਵਿੱਚ ਸਰਵਸੰਮਤੀ ਨਾਲ ਸ਼੍ਰੀ ਜਸਵੰਤ ਸਿੰਘ ਧਾਲੀਵਾਲ ਨੂੰ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੌਕੇ ਪਾਇਨੀਅਰ ਕਾਲਜ ਲਈ ਜਸਪਾਲ ਸਿੰਘ ਨੂਰ ਤੇ ਅਸ਼ੋਕ ਗੁਪਤਾ ਨੇ ਅਪਣੀਆਂ ਕਿਤਾਬਾਂ ਦੇ ਸੈੱਟ ਜਸਵੰਤ ਸਿੰਘ ਗੱਜਣਮਾਜਰਾ ਨੂੰ ਕਾਲਜ ਦੀ ਲਾਇਬਰੇਰੀ ਲਈ ਭੇਂਟ ਕੀਤੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media