Monday, July 8, 2024

ਸਰਕਾਰੀ ਸਕੂਲਾਂ ਵਿਚ ਪੰਜਾਬੀ ਤੇ ਉਰਦੂ ਭਾਸ਼ਾ ਦੇ ਅਧਿਆਪਕਾਂ ਬਾਰੇ ਸਰਵੇ ਕਰਨ ਵਾਲੇ ਸਟਾਫ਼ ਦਾ ਦਿੱਲੀ ਕਮੇਟੀ ਨੇ ਕੀਤਾ ਸਨਮਾਨ

PPN0706201606ਨਵੀਂ ਦਿੱਲੀ, 7 ਜੂਨ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਬੀਤੇ ਦਿਨੀਂ ਦਿੱਲੀ ਦੇ 1021 ਸਰਕਾਰੀ ਸਕੂਲਾਂ ਵਿਚ ਪੰਜਾਬੀ ਅਤੇ ਉਰਦੂ ਭਾਸ਼ਾ ਦੇ ਅਧਿਆਪਕਾਂ ਦੀ ਲੋੜ ਬਾਰੇ ਸਰਵੇ ਕਰਨ ਵਾਲੇ ਕਮੇਟੀ ਦੇ ਸਕੂਲ ਸਟਾਫ਼ ਦਾ ਅੱਜ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸਕੂਲੀ ਸਿੱਖਿਆ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ, ਦਿੱਲੀ ਕਮੇਟੀ ਮੈਂਬਰ ਜੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਤੇ ਚੇਅਰਮੈਨ ਉ-ਚ ਸਿੱਖਿਆ ਕਮੇਟੀ ਗੁਰਮਿੰਦਰ ਸਿੰਘ ਮਠਾਰੂ ਅਤੇ ਘਟਗਿਣਤੀ ਜਾਗਰੂਕਤਾ ਵਿਭਾਗ ਦੀ ਮੁਖੀ ਬੀਬੀ ਰਣਜੀਤ ਕੌਰ ਵੱਲੋਂ ਅੱਜ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਿਨਗਰ ਵਿਖੇ ਸਟਾਫ਼ ਨੂੰ ਪ੍ਰਮਾਣ ਪੱਤਰ ਅਤੇ ਲਗਭਗ 4 ਲੱਖ ਰੁਪਏ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
ਜੀ.ਕੇ ਨੇ ਮਸਲੇ ਦੇ ਪਿਛੋਕੜ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਕੌਮੀ ਘਟਗਿਣਤੀ ਵਿੱਦਿਅਕ ਅਦਾਰਾ ਕਮਿਸ਼ਨ ਵੱਲੋਂ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਅਤੇ ਉਰਦੂ ਦੇ ਅਧਿਆਪਕਾਂ ਦੀ ਲੋੜ ਬਾਰੇ ਪਤਾ ਕਰਨ ਲਈ ਸਰਵੇ ਕਰਨ ਦੀ ਦਿੱਲੀ ਕਮੇਟੀ ਨੂੰ ਇਕ ਕੇਸ ਵਿਚ ਹਿਦਾਇਤ ਦਿੱਤੀ ਗਈ ਸੀ ਜਿਸਤੋਂ ਬਾਅਦ ਕਮੇਟੀ ਨੇ ਸਰਕਾਰੀ ਸਕੂਲਾਂ ਵਿਚ ਉਕਤ ਭਾਸ਼ਾਵਾਂ ਨੂੰ ਪੜ੍ਹਨ ਪ੍ਰਤੀ ਬੱਚਿਆਂ ਦੀ ਰੁੱਚੀ ਦਾ ਪਤਾ ਕਰਕੇ ਕਮਿਸ਼ਨ ਨੂੰ ਰਿਪੋਰਟ ਦਿੱਤੀ ਸੀ। ਜੀ.ਕੇ. ਨੇ ਦੱਸਿਆ ਕਿ ਦਿੱਲੀ ਕਮੇਟੀ ਦੇ ਸਰਵੇ ਤੋਂ ਬਾਅਦ ਹੀ ਕਮਿਸ਼ਨ ਦੇ ਸਾਹਮਣੇ ਦਿੱਲੀ ਸਰਕਾਰ ਨੇ ਦਿੱਲੀ ਦੇ ਸਾਰੇ 1021 ਸਰਕਾਰੀ ਸਕੂਲਾਂ ਵਿਚ ਪੰਜਾਬੀ ਅਤੇ ਉਰਦੂ ਦਾ ਇੱਕ-ਇੱਕ ਅਧਿਆਪਕ ਲਗਾਉਣ ਦਾ ਫੈਸਲਾ ਸਰਕਾਰ ਵੱਲੋਂ ਲੈਣ ਦੀ ਜਾਣਕਾਰੀ ਦਾਖਿਲ ਕੀਤੀ ਸੀ।
ਜੀ.ਕੇ. ਨੇ ਦਾਅਵਾ ਕੀਤਾ ਕਿ ਦਿੱਲੀ ਕਮੇਟੀ ਦੀਆਂ ਕੋਸ਼ਿਸ਼ਾਂ ਸਦਕਾ ਹੀ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਸਰਕਾਰੀ ਸਕੂਲਾਂ ਵਿਚ ਪੜ੍ਹਨ ਅਤੇ ਨਵੀਂ ਨੌਕਰੀਆਂ ਵੱਡੇ ਪੱਧਰ ਤੇ ਸਿਰਜਣ ਮੌਕਾ ਮਿਲਣ ਜਾ ਰਿਹਾ ਹੈ। ਜੀ.ਕੇ. ਨੇ ਇਸ ਸਰਵੇ ਨੂੰ ਦਿਨ-ਰਾਤ ਇੱਕ ਕਰਕੇ ਘਟਗਿਣਤੀ ਜਾਗਰੂਕਤਾ ਵਿਭਾਗ ਵੱਲੋਂ ਕਰਨ ਦੀ ਤਾਰੀਫ਼ ਕਰਦੇ ਹੋਏ ਬੀਬੀ ਰਣਜੀਤ ਕੌਰ ਅਤੇ ਮਠਾਰੂ ਦੀ ਟੀਮ ਨੂੰ ਵਧਾਈ ਵੀ ਦਿੱਤੀ। ਜੀ.ਕੇ. ਨੇ ਵਿਭਾਗ ਦੀ ਚੰਗੀ ਕਾਰਗੁਜਾਰੀ ਸਦਕਾ ਬੱਚਿਆਂ ਨੂੰ ਫੀਸ ਮੁਆਫੀ ਸਕੀਮਾਂ ਦਾ ਫਾਇਦਾ ਵੱਡੇ ਪੱਧਰ ਤੇ ਮਿਲਣ ਦਾ ਹਵਾਲਾ ਦਿੰਦੇ ਹੋਏ ਚੱਕਰ ਕੱਟਣ ਦੀ ਖੱਜਲ ਖ਼ੁਆਰੀ ਦੇ ਖਤਮ ਹੋਣ ਦਾ ਦਾਅਵਾ ਕੀਤਾ। ਜੀ.ਕੇ. ਨੇ ਕਮੇਟੀ ਦੇ ਵਿੱਦਿਅਕ ਅਦਾਰਿਆਂ ਵਿਚ ਹੁਣ ਸਿੱਖਿਆ ਦਾ ਮਿਆਰ ਅਤੇ ਅਧਿਆਪਕਾਂ ਦਾ ਮਨੋਬਲ ਉ-ਚਾ ਹੋਣ ਦੀ ਵੀ ਗੱਲ ਕਹੀ।
ਹਿਤ ਨੇ ਵਿਰੋਧੀਆਂ ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਜਿਹੜੇ ਅੱਜ ਕਮੇਟੀ ਨੂੰ ਸਵਾਲ ਕਰਦੇ ਹਨ ਉਨ੍ਹਾਂ ਦੇ ਸਮੇਂ13 ਮਹੀਨੇ ਦੀ ਤਨਖਾਵਾਂ ਸਕੂਲਾਂ ਵਿਚ ਸਟਾਫ਼ ਨੂੰ ਨਹੀਂ ਮਿਲਦੀਆਂ ਸਨ ਜਦਕਿ ਹੁਣ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਹੀ ਸਾਰੇ ਸਟਾਫ਼ ਨੂੰ ਜਿਥੇ ਪੂਰਾ ਵੇਤਨ ਮਿਲ ਜਾਂਦਾ ਹੈ ਉਥੇ ਹੀ ਰਿਟਾਇਰਮੈਂਟ ਵਾਲੇ ਦਿਹਾੜੇ ਹੀ ਸਿੱਖਿਆ ਵਿਭਾਗ ਵਿਚ ਪ੍ਰਬੰਧਕਾਂ ਵੱਲੋਂ ਸਟਾਫ਼ ਨੂੰ ਸਨਮਾਨਿਤ ਕਰਨ ਦੇ ਨਾਲ ਹੀ ਉਸਦੀ ਗ੍ਰੈਚੂਏਟੀ ਦਾ ਚੈਕ ਹੱਥੋ ਹੱਥ ਦਿੱਤਾ ਜਾਂਦਾ ਹੈ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply