Friday, July 5, 2024

’ਕੁਲਦੀਪ ਕੌਰ’ ਡਿਊਬਾਲ ਪੰਜਾਬ ਦੇ ਡਾਇਰੈਕਟਰ ਨਿਯੁੱਕਤ – ਪੰਨੀਵਾਲਾ

PPN0806201604

ਬਠਿੰਡਾ, 8 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਿਊ ਬਾਲ ਫੈਡਰੇਸ਼ਨ ਆਫ ਇੰਡੀਆ ਦੇ ਨੈਸ਼ਨਲ ਪ੍ਰਧਾਨ ਕਰੁਪਲ ਤਮੰਨਾ, ਚੀਫ ਪੈਟਰਨ ਅਵਤਾਰ ਸਿੰਘ ਵਣਵਾਲਾ ਓਐਸਡੀ ਉਪ ਮੁੱਖ ਮੰਤਰੀ ਪੰਜਾਬ, ਪੰਜਾਬ ਦੇ ਚੇਅਰਮੈਨ ਕੁਲਵਿੰਦਰ ਸਿੰਘ ਭਾਈਕਾ ਦੇ ਦਿਸ਼ਾ ਨਿਰਦੇਸ਼ ਤੇ ਪੰਜਾਬ ਪ੍ਰਧਾਨ ਰਾਜਵਿੰਦਰ ਸਿੰਘ ਪੰਨੀਵਾਲਾ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਅਬਲੂਖੁਰਾਨਾ ਦੀ ਸੀਨੀਅਰ ਵਰਕਰ ਮੈਡਮ ਕੁਲਦੀਪ ਕੌਰ ਪਤਨੀ ਲਖਵਿੰਦਰ ਸਿੰਘ ਨੂੰ ਡਿਊ ਬਾਲ ਫੈਡਰੇਸ਼ਨ ਆਫ ਇੰਡੀਆ ਪੰਜਾਬ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਸ. ਪੰਨੀਵਾਲਾ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਪੰਜਾਬ ਵਿੱਚ ਡਿਊਬਾਲ ਪ੍ਰਤੀ ਲੜਕੀਆਂ ਵਿੱਚ ਵਿਸ਼ੇਸ਼ ਉਤਸਾਹ ਭਰਿਆ ਜਾਵੇਗਾ ਤਾਂ ਜੋ ਪੰਜਾਬ ਦਾ ਨਾਮ ਖੇਡ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਉਭਰ ਕੇ ਸਾਹਮਣੇ ਆਵੇ। ਉਹਨਾਂ ਦੱਸਿਆ ਕਿ ਡਾਇਰੈਕਟਰ ਕੁਲਦੀਪ ਕੌਰ ਨੂੰ ਟੀਮ ਬਨਾਉਣ, ਕੋਚ ਭਰਤੀ ਕਰਨ ਸਮੇਤ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਪੂਰਨ ਜਿੰਮੇਵਾਰੀ ਦਿੱਤੀ ਗਈ ਹੈ।ਕੁਲਦੀਪ ਕੌਰ ਨੇ ਇਸ ਨਿਯੁਕਤੀ ਲਈ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦਾ ਮੁੱਖ ਮਕਸਦ ਪੰਜਾਬ ਵਿੱਚ ਡਿਊਬਾਲ ਦੀ ਲੜਕੀਆਂ ਦੀ ਟੀਮ ਬਨਾਉਣਾ ਮੁੱਖ ਮਕਸਦ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਗਨਦੀਪ ਸਿੰਘ ਜੁਗਨੂੰ ਮੋਹਲਾ, ਰਣਜੋਧ ਸਿੰਘ ਲੰਬੀ, ਸੰਦੀਪ ਸ਼ਰਮਾ, ਬਲਵਿੰਦਰ ਸਿੰਘ ਪ੍ਰਧਾਨ ਜਿਲ੍ਹਾ ਫਿਰੋਜ਼ਪੁਰ ਆਈਏਐਚਐਫ, ਜਗਮੀਤ ਸਿੰਘ ਨੀਟੂ ਤਪਾਖੇੜਾ, ਜਗਸੀਰ ਸਿੰਘ ਘੜਿਆਣਾ ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply