
ਬਠਿੰਡਾ, 9 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਅਤੇ ਵਹੀਕਲ ਚੋਰੀ ਕਰਨ ਵਾਲੇ ਗੈਂਗ ਨੂੰ ਫੜਣ ਵਿਚ ਭਾਰੀ ਸਫ਼ਲਤਾ ਪ੍ਰਾਪਤ ਕੀਤੀ ਹੈ। ਸਵਪਨਾ ਸ਼ਰਮਾ ਆਈ ਪੀ ਐਸ ਜਿਲ੍ਹਾ ਪੁਲਿਸ ਮੁੱਖੀ ਦੀਆ ਮਾੜੇ ਅਨੁਸਰਾਂ ਦੇ ਖਿਲਾਫ਼ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ । ਦੇਸ ਰਾਜ ਪੀ ਪੀ ਐਸ ਕਪਤਾਨ ਪੁਲਿਸ ਸਿਟੀ ਦੇ ਨਾਲ ਕੋਤਵਾਲੀ ਐਸ ਐਚ ਓ ਅੰਗਰੇਜ ਸਿੰਘ ਅਤੇ ਸਿਵਲ ਲਾਇਨ ਚੌਕੀ ਦੇ ਐਸ ਐਚ ਓ ਕਰਮਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨੇ ਦੱਸਿਆ ਕਿ ਸੁਲਖਨ ਸਿੰਘ ਪੁੱਤਰ ਦਲੀਪ ਸਿੰਘ ਕੌਮ ਬਾਜੀਗਰ ਪਿੰਡ ਥੇਹੜੀ ਫੱਕਰਸਰ ਨੇ ਸਮੇਤ ਦਰਸ਼ਨ ਸਿੰਘ ਪੁੱਤਰ ਖਜ਼ਾਨ ਸਿੰਘ ਵਾਸੀ ਥੇਹੜੀ ਫੱਕਰਸਰ ਨੇ ਪੁਲਿਸ ਨੂੰ ਇਤਹਾਲ ਦਿੱਤੀ ਕਿ ਉਹ ਟਰੈਕਟਰ ਟਰਾਲੀਆਂ ‘ਤੇ ਪਿਆਜ਼ ਵੇਚਣ ਦੀ ਫੇਰੀ ਲਾਉਣ ਦਾ ਕੰਮ ਕਰਦੇ ਹਨ ਅਤੇ ਹੋਰ ਵੀ ਪਿੰਡ ਵਾਸੀ ਪਿਆਜ਼ ਦੀ ਫੇਰੀ ਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ ਕਿ 5 ਮਈ ਦੀ ਰਾਤ ਉਹ ਆਪਣੇ ਸਾਥੀਆਂ ਸਮੇਤ 11.30 ਵਜੇ ਦੇ ਕਰੀਬ ਕਾਲੀ ਮਾਤਾ ਦੇ ਮੰਦਰ ਫੇਸ- 1, ਮਾਡਲ ਟਾਊਨ ਰੇਲਵੇ ਪੁੱਲ ਹੇਠਾਂ ਅਰਾਮ ਕਰ ਰਹੇ ਸੀ ਕਿ 4 ਨੌਜਵਾਨ ਮੋਟਰਸਾਈਕਲ ਨੰ: ਪੀ ਬੀ 03 ਯੂ 4265 ‘ਤੇ ਸਵਾਰ ਸਾਡੇ ਕੋਲ ਆਏ ਅਤ ਕਿਹਾ ਕਿ ਪੈਸੇ ਕੱਢੋ ਜਦ ਮੁੱਦਈ ਸੁਲਖਨ ਸਿੰਘ ਨੇ ਮਨਾ ਕੀਤਾ ਤਾਂ ਉਨ੍ਹਾਂ ਵਿਚੋਂ ਇਕ ਨੇ ਕਿਹਾ ਕਿ ਤਲਵਿੰਦਰ ਪਿਸਤੋਲ ਕੱਢ, ਇਨ੍ਹਾਂ ਨੂੰ ਮਜ਼ਾ ਚਖਾਈਏ ਤੇ ਉਨ੍ਹਾਂ ਮੁੱਦਈ ਦਰਸ਼ਨ ਸਿੰਘ ਕੁੱਟ ਮਾਰ ਕੀਤੀ। ਮੁੱਦਈ ਦਾ ਪਰਸ ਕਾਲੇ ਰੰਗ ਦਾ ਜਿਸ ਵਿਚ 500 ਰੁਪਏ ਅਤੇ ਅਧਾਰ ਕਾਰਡ ਸੀ ਜੇਬ ਵਿਚੋਂ ਕੱਢ ਲਿਆ ਅਤੇ ਬਾਕੀ ਸਾਥੀਆਂ ਦੇ ਰੌਲਾ ਪਾਉਣ ‘ਤੇ ਇਹ ਭੱਜ ਗਏ। ਮੁੱਦਈ ਦੀ ਪੜਤਾਲ ਤੋਂ ਪਤਾ ਲੱਗਿਆ ਕਿ ਦੋਸ਼ੀ ਵਿਅਕਤੀਆਂ ਦੇ ਨਾਮ ਬਲਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਾਦਲ ਰੋਡ ਬਠਿੰਡਾ, ਤਲਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਰਾਮਦਾਸ ਨਗਰ ਬਠਿੰਡਾ, ਸੰਜੇ ਕਟਾਰੀਆਂ ਪੁੱਤਰ ਇੰਦਰਜੀਤ ਵਾਸੀ ਗੁਰੂ ਕੀ ਨਗਰੀ ਅਤੇ ਜ਼ਸਨਦੀਪ ਸਿੰਘ ਜੈਫੀ ਮਾਡਲ ਟਾਊਨ ਫੇਸ- 1 ਬਠਿੰਡਾ ਹਨ। ਥਾਨਾ ਸਿਵਲ ਲਾਇਨ ਪੁਲਿਸ ਨੇ ਮੁਕੱਦਮਾ ਨੰਬਰ 93 ਮਿਤੀ 08/06/2016 ਅਧੀਨ ਧਾਰ 379/ਬੀ, 506/34 ਆਈ ਪੀ ਸੀ 25 ਅਸਲਾ ਐਕਟ ਦਰਜ ਕੀਤਾ ਹੈ। ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਪੁੱਛਤਿੱਛ ਅਧੀਨ ਮੰਨਿਆ ਅਤੇ ਮੌਕੇ ਬਾਰਦਾਤ ਵਰਤਿਆ ਮੋਟਰਸਾਈਕਲ ਅਤੇ ਪਰਸ ਅਤੇ ਅਧਾਰ ਕਾਰਡ ਵੀ ਬਰਾਮਦ ਕੀਤਾ। ਦੋਸ਼ੀ ਬਲਜੀਤ ਸਿੰਘ ‘ਤੇ ਪਹਿਲਾ ਵੀ ਮੁਕੱਦਮਾ ਐਨ ਡੀ ਪੀ ਐਸ ਐਕਟ ਅਧੀਨ ਦਰਜ ਹੈ ਅਤੇ ਦੋਸ਼ੀ ਸੰਜੀਵ ਕਟਾਰੀਆਂ ਦੇ ਖਿਲਾਫ਼ ਐਨ ਡੀ ਪੀ ਐਸ ਐਕਟ ਅਤੇ ਸਕਰੈਪ ਦੇ ਟੈਕਸ ਚੋਰੀ ਦਾ ਕੇਸ ਦਰਜ ਹੈ।
ਇਸ ਤੋਂ ਇਲਾਵਾ 7 ਮਈ ਨੂੰ ਰੋਸ਼ਨ ਲਾਲ ਸਹਾਇਕ ਥਾਣੇਦਾਰ ਸਮੇਤ ਪੁਲਿਸ ਪਾਰਟੀ ਘੋੜੇਵਾਲਾ ਚੌਕ ਮੌਜੂਦ ਸੀ ਤਾ ਸਿਪਾਹੀ ਮਹੇਸ਼ਇੰਦਰ ਸਿੰਘ/663 ਕੋਲ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਜਸਪ੍ਰੀਤ ਸਿੰਘ ਪੁੱਤਰ ਗੁਰਸੇਵਕ ਸਿੰਘ ਅਤੇ ਹੈਪੀ ਵਾਸੀਅਨ ਚੰਦਸਰ ਬਸਤੀ ਬਠਿੰਡਾ ਨੇ ਇਕ ਗੈਂਗ ਬਣਾਇਆ ਹੈ ਜੋ ਸ਼ਹਿਰ ਦੀਆਂ ਜਨਤਕ ਥਾਵਾਂ ਤੋਂ ਮੋਟਰਸਾਈਕਲ ਵਹੀਕਲ ਚੋਰੀ ਕਰਕੇ ਉਨ੍ਹਾਂ ਦੇ ਪੁਰਜੇ ਖੋਲ ਕੇ ਵੇਚਦੇ ਹਨ ਤੇ ਚੋਰੀ ਦੇ ਮੋਟਰਸਾਈਕਲਾਂ ਸਮੇਤ ਉਨ੍ਹਾਂ ਨੂੰ ਵੇਚਣ ਦੀ ਆੜ ਵਿਚ ਡੀ ਏ ਵੀ ਕਾਲਜ ਦੇ ਛੱਪੜ ਕੋਲ ਘੁੰਮ ਰਹੇ ਹਨ, ਜੇਕਰ ਇਸ ਸਮੇਂ ਰੇਡ ਕੀਤੀ ਜਾਵੇ ਤਾ ਚੋਰੀ ਦੇ ਸਮਾਨ ਸਮੇਤ ਕਾਬੂ ਆ ਸਕਦੇ ਹਨ। ਜਿਸ ‘ਤੇ ਇਕ ਰੁੱਕਾ ਸਹਾਇਕ ਥਾਨੇਦਾਰ ਰੌਸ਼ਨ ਲਾਲ ਨੇ ਥਾਨੇ ਭੇਜ ਕੇ ਮੁਕੱਦਮਾ ਨੰ: 92 ਮਿਤੀ 7/6/16 ਅਧੀਨ ਧਾਰਾ 379/411/34 ਆਈ ਪੀ ਸੀ ਥਾਣਾ ਸਿਵਲ ਲਾਈਨ ਦਰਜ ਕਰਕੇ ਤਫ਼ਤੀਸ ਅਮਲ ਵਿਚ ਲਿਆਂਦੀ ਅਤੇ ਦੋਸ਼ੀਆਨਾਂ ਪਾਸੋਂ 6 ਮੋਟਰਸਾਈਕਲ ਤਿੰਨ ਸਪਲੈਂਡਰ ਪਲਸ, ਇਕ ਯਾਮਾਂ ਅਤੇ ਦੋ ਸੀ ਟੀ 100 ਮੋਟਰਸਾਈਕਲ ਬਰਾਮਦ ਕੀਤੇ ।
Punjab Post Daily Online Newspaper & Print Media