Friday, July 5, 2024

ਐਸ.ਐਸ.ਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਵਲੋਂ ਰੁਜ਼ਗਾਰ ਮੇਲਾ 14 ਜੂਨ ਨੂੰ

ਬਠਿੰਡਾ, 9 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੇਰੁਜ਼ਗਾਰੀ ਦੇ ਮੁੱਦੇ ਨੂੰ ਮੁੱਖ ਰੱਖਦੇ ਹੋਏ ਜੋ ਕਿ ਅੱਜ ਦੇ ਪੜ੍ਹੇ-ਲਿਖੇ ਨੌਜਵਾਨਾਂ ਵਿੱਚ ਨਿਰਾਸ਼ਾਂ ਪੈਦਾ ਕਰ ਰਿਹਾ ਹੈ ਐਸ.ਐਸ.ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਪਿੰਡ ਭੋਖੜਾ (ਬਠਿੰਡਾ) ਹਰ ਸਾਲ ਰੁਜ਼ਗਾਰ ਮੇਲਾ ਕਰਵਾਉਦਾ ਹੈ ਅਤੇ ਇਸ ਸਾਲ ਵੀ 14 ਜੂਨ 2016 ਦਿਨ ਮੰਗਲਵਾਰ ਨੂੰ ਸਵੇਰੇ 9:00 ਵਜੇ ਰੁਜ਼ਗਾਰ ਮੇਲਾ ਕਾਲਜ ਕੈਂਪਸ ਵਿੱਚ ਕਰਵਾਇਆ ਜਾ ਰਿਹਾ ਹੈੈ ਤਾਂ ਜੋ ਪੜ੍ਹੇ-ਲਿਖੇ ਨੌਜਵਾਨਾਂ ਨੂੰ ਨੌਕਰੀ ਕਰਨ ਦਾ ਮੌਕਾ ਮਿਲ ਸਕੇ। ਇਸ ਰੁਜ਼ਗਾਰ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਬਹੁ ਰਾਸ਼ਟਰੀ ਕੰਪਨੀਆਂ ਨੇ ਨੌਜਵਾਨਾਂ ਨੂੰ ਬੈਂਕ ਖੇਤਰ ਵਿੱਚ, ਸੇਲਜ਼ ਤੇ ਮਾਰਕਟਿੰਗ ਵਿੱਚ, ਆਈ ਟੀ ਅੇਤ ਵੈੱਬ ਡਿਵੈਲਪਰ, ਮੈਨੇਜ਼ਰ ਅਤੇ ਵੱਖ-ਵੱਖ ਖੇਤਰਾਂ ਵਿੱਚ ਨੌਕਰੀਆਂ ਮੁਹੱਈਆ ਕਰਵਾਉਣੀਆਂ ਹਨ। ਇਨ੍ਹਾਂ ਨੌਕਰੀਆਂ ਲਈ ਤਨਖਾਹ ਸਾਲਾਨਾ 1.4 ਲੱਖ ਤੋਂ 2.2 ਲੱਖ ਰੁਪਏ ਹੈ ਅਤੇ ਨਾਲ ਹੀ ਕਈ ਤਰ੍ਹਾਂ ਦੇ ਭੱਤੇ ਵੀ ਦਿੱਤੇ ਜਾਣਗੇ।ਇਨ੍ਹਾਂ ਨੌਕਰੀਆਂ ਲਈ ਵਿਦਿਆਰਥੀਆਂ ਦਾ ਘੱਟੋ-ਘੱਟ ਗ੍ਰੈਜੂਏਟ (ਰੈਗੂਲਰ) ਹੋਣਾ ਲਾਜ਼ਮੀ ਹੈ ਅਤੇ ਵਿਸ਼ੇਸ਼ ਤੌਰ ਤੇ ਮੈਨਜ਼ਮੈਂਟ, ਕੰਪਿਊਟਰ, ਆਈ.ਟੀ. ਕਾਮਰਸ ਅਤ ਆਰਟਸ ਵਿੱਚ ਵਿਸ਼ੇਸ਼ਤਾ ਹਾਸਲ ਕੀਤੀ ਹੋਵੇ। ਜਿਹੜੇ ਵਿਦਿਆਰਥੀ ਇਸ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਉਹ ਆਪਣੇ ਨਾਲ ਤਿੰਨ ਸੈੱਟ ਬਾਇੳਡਾਟਾ, ਪੈਨ ਕਾਰਡ, ਆਈ.ਡੀ ਪਰੂਫ, ਵਿਦਿਅਕ ਯੋਗਤਾਵਾਂ ਦੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਅਤੇ ਪਾਸਪੋਰਟ ਸਾਇਜ ਤਿੰਨ ਫੋਟੋ ਜ਼ਰੂਰ ਲੈ ਕੇ ਆਉਣ। ਇਸ ਰੁਜ਼ਗਾਰ ਮੇਲੇ ਵਿੱਚ ਭਾਗ ਲੈਣ ਲਈ ਪਹਿਲਾ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply